ਬਾਬਾ ਸਾਹਿਬ ਅੰਬੇਡਕਰ ਨੇ ਦਿੱਤਾ ਹਮੇਸ਼ਾ ਸਮਾਜਿਕ ਬਰਾਬਰਤਾ ਦਾ ਹੋਕਾ : ਸਰਬਜੀਤ ਸਿੰਘ ਸਮਾਣਾ

ਚੰਡੀਗੜ੍ਹ ਪੰਜਾਬ

ਮੋਹਾਲੀ 14 ਅਪ੍ਰੈਲ ,ਬੋਲੇ ਪੰਜਾਬ ਬਿਓਰੋ:

ਰਵਿਦਾਸ ਭਵਨ ਵਿਖੇ ਸ਼ਰਧਾ ਨਾਲ ਮਨਾਈ ਅੰਬੇਡਕਰ ਜੈਅੰਤੀ

ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਅੰਬੇਡਕਰ ਨੇ ਹਮੇਸ਼ਾ ਸਮਾਜਿਕ ਬਰਾਬਰਤਾ ਦਾ ਸੰਦੇਸ਼ ਦਿੱਤਾ ਅਤੇ ਇੰਨੇ ਲੰਬੇ ਸਮੇਂ ਬਾਅਦ ਜਦੋਂ ਸਮਾਜ ਦੇ ਵਿੱਚ ਸਮਾਜਿਕ- ਬਰਾਬਰਤਾ ਹੋਣੀ ਚਾਹੀਦੀ ਸੀ, ਸਗੋਂ ਇਹ ਨੇੜੇ ਆਉਣ ਦੀ ਬਜਾਏ ਬਰਾਬਰਤਾ ਵਿਚਲਾ ਫਾਸਲਾ ਹੋਰ ਵੱਧਦਾ ਜਾ ਰਿਹਾ ਰਿਹਾ ਹੈ ਅਤੇ ਇਸ ਫਾਸਲੇ ਨੂੰ ਘੱਟ ਕਰਨ ਦੇ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਸਾਕਾਰਾਤਮਕ ਯਤਨ ਕਰਨੇ ਹੋਣਗੇ, ਇਹ ਗੱਲ ਆਮ ਆਦਮੀ ਪਾਰਟੀ ਦੇ ਯੂਥ ਨੇਤਾ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਹੀ, ਸਰਬਜੀਤ ਸਿੰਘ ਸਮਾਣਾ ਅੱਜ ਆਪਣੇ ਸਾਥੀਆਂ ਸਮੇਤ ਰਵਿਦਾਸ ਭਵਨ ਫੇਜ਼-7 ਵਿਖੇ ਸ੍ਰੀ ਰਵਿਦਾਸ ਨੌਜਵਾਨ ਸਭਾ ਵੱਲੋਂ ਸਭਾ ਦੇ ਪ੍ਰਧਾਨ ਵੀ. ਡੀ ਸਵੈਣ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੈਅੰਤੀ ਮੌਕੇ ਕਰਵਾਏ ਗਏ ਸਮਾਗਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਸਨ, ਯੂਥ ਨੇਤਾ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਸਮਾਜਿਕ ਬਰਾਬਰਤਾ ਲਿਆਉਣ ਦੇ ਲਈ ਸਾਨੂੰ ਆਪਣੇ ਪਰਿਵਾਰਾਂ ਦੇ ਵਿੱਚੋਂ ਘੱਟ ਤੋਂ ਘੱਟ 2-ਜਣਿਆਂ ਨੂੰ ਉੱਚ ਸਿੱਖਿਆ ਹਾਸਿਲ ਕਰਵਾ ਕੇ ਸਮਾਜਿਕ ਬਰਾਬਰਤਾ ਲਿਆਉਣ ਦੇ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਤਾਂ ਹੀ ਅਸੀਂ
ਇੱਕ ਉਸਾਰੂ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ, ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਬੜੇ ਲੰਮਾ ਲੰਮੇ ਸਮੇਂ ਤੱਕ ਦੇਸ਼ ਦਾ ਨੌਜਵਾਨ ਬੁਨਿਆਦੀ ਸਹੂਲਤਾਂ ਦੇ ਲਈ ਤਰਸਦਾ ਰਿਹਾ, ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿਤਾ ਵਿਧਾਇਕ ਕੁਲਵੰਤ ਸਿੰਘ ਨੇ ਕੁਝ ਦਿਨ ਪਹਿਲਾਂ ਹੀ ਮੋਹਾਲੀ ਦੀਆਂ ਵੱਖ-ਵੱਖ ਸਮੱਸਿਆਵਾਂ ਦਾ ਸਥਾਈ ਹੱਲ ਕਰਨ ਦੇ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਮੁੱਖ ਮੁੱਦਾ ਸਿੱਖਿਆ ਨਾਲ ਸੰਬੰਧਿਤ ਹੈ ਕਿਉਂਕਿ ਰੋਜ਼ਾਨਾ ਵਿਦਿਆਰਥੀ ਸਕੂਲ ਜਾਣ ਵੇਲੇ ਟਰੈਫਿਕ ਦੀ ਸਮੱਸਿਆਵਾਂ ਨਾਲ ਦੋ ਚਾਰ ਹੋਣਾ
ਪੈਂਦਾ ਹੈ ਅਤੇ ਵਿਦਿਆਰਥੀ ਵਰਗ ਨੂੰ ਖੱਜਲ- ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਉਹ, ਉਨਾਂ ਦੇ ਪਿਤਾ ਸਮੇਤ ਪੂਰਾ ਪਰਿਵਾਰ ਮੋਹਾਲੀ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਹਮੇਸ਼ਾ ਲੋਕਾਂ ਦੇ ਵਿੱਚ ਰਹਿੰਦਾ ਹੈ, ਸਮਾਗਮ ਦੇ ਦੌਰਾਨ ਵੱਡੀ ਗਿਣਤੀ ਵਿੱਚ ਮੌਜੂਦ ਬੁੱਧੀਜੀਵੀ ਜੀਵੀਆਂ ਨੂੰ ਮੁਖਾਤਿਬ ਹੁੰਦਿਆਂ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੋਹਾਲੀ ਵਿਚਲੇ ਮੁੱਦਿਆਂ ਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ ਜਾਂ ਕਿਸ- ਕਿਸ ਕੰਮ ਨੂੰ ਕਿੰਨੀ ਤਵੱਜੋ ਦੇ ਕੇ ਕੰਮ ਕੀਤਾ ਜਾਣਾ ਚਾਹੀਦਾ ਹੈ, ਇਸ ਗੱਲ ਦੇ ਲਈ ਤੁਸੀਂ ਸਭ ਸਾਡੇ ਕੋਲੋਂ ਵੱਧ ਜਾਗਰੂਕ ਅਤੇ ਤਜਰਬੇਕਾਰ ਹੋ, ਅਤੇ ਮੈਂ ਤੁਹਾਡੇ ਸਭਨਾਂ ਕੋਲੋਂ ਹਰ ਰੋਜ਼ ਕੁਝ ਨਾ ਕੁਝ ਜਰੂਰ ਸਿੱਖਦਾ ਰਹਾਂਗਾ,
ਇਸ ਮੌਕੇ ਤੇ ਇਸ ਮੌਕੇ ਤੇ ਪਿਆਰੇ ਲਾਲ, ਸਵਰਨਜੀਤ ਕੌਰ ਬਲਟਾਣਾ,
ਸਵਰਨ ਲਤਾ,
ਰਹਿਮਤ ਜੁਨੇਜਾ,
ਗੋਵਿੰਦਰ ਮਾਵੀ,
ਤਰਨਜੀਤ ਸਿੰਘ,
ਪ੍ਰਲਾਦ ਸਿੰਘ,
ਪ੍ਰਭਦੀਪ ਬੋਪਾਰਾਏ, ਤਰਨਜੀਤ ਸਿੰਘ ਮੋਹਾਲੀ, ਰਿਟਾਇਰਡ ਐਕਸੀਅਨ- ਜਗਪਾਲ ਸਿੰਘ ਕੋਟਲਾ ਭੜੀ, ਹਰਨਾਮ ਸਿੰਘ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ,ਹਰਿੰਦਰ ਪਾਲ ਸਿੰਘ ਧਾਲੀਵਾਲ ਵੀ ਹਾਜ਼ਰ ਸਨ,

Leave a Reply

Your email address will not be published. Required fields are marked *