ਮੋਗਾ, 14 ਅਪ੍ਰੈਲ ,ਬਿੋਲੇ ਪੰਜਾਬ ਬਿਓਰੋ: ਮੋਗਾ ‘ਚ ਸੁਨਿਆਰੇ ਦਾ ਕੰਮ ਕਰਦੇ ਇਕ ਕਾਰੀਗਰ ਵਲੋਂ ਮੋਗਾ ਦੇ ਇਕ ਸੁਨਿਆਰੇ ਤੋਂ 73 ਤੋਲੇ ਸੋਨਾ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟੇ ਗਏ 73 ਤੋਲੇ ਸੋਨੇ ਦੀ ਕੀਮਤ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਥਾਣਾ ਸਿਟੀ ਸਾਊਥ ਨੇ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਤੋਆਬ ਹਲਦਰ ਪੁੱਤਰ ਰਾਜ ਹਲਦਰ ਵਾਸੀ ਪ੍ਰੇਮ ਨਗਰ ਦਾ ਰਹਿਣ ਵਾਲਾ ਹੈ। ਉਸ ਨੇ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਅਬਦੁਲ ਆਜ਼ਮ ਮਲਿਕ ਪੁੱਤਰ ਅਬਦੁਲ ਹਕੀਮ ਮਲਿਕ ਮੂਲ ਰੂਪ ਵਿੱਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਬਦਨ ਸਿੰਘ ਰਿਹਾਇਸ਼ੀ ਕੰਪਲੈਕਸ ਵਿੱਚ ਰਹਿ ਰਿਹਾ ਸੀ। ਮੁਲਜ਼ਮ ਸੋਨੇ ਦਾ ਕਾਰੀਗਰ ਹੈ, ਜਿਸ ਨੂੰ ਸੋਨੇ ਦੇ ਗਹਿਣੇ ਬਣਾਉਣ ਲਈ 73 ਤੋਲੇ ਸੋਨਾ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਉਹ ਫਰਾਰ ਹੋ ਗਿਆ ਹੈ। ਪੁਲਿਸ ਨੇ ਤੋਆਬ ਹਲਦਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।