ਲੁਧਿਆਣਾ ਰੇਲਵੇ ਲਾਇਨ ਉੱਤੇ ਸੂਟਕੇਸ ਚੋਂ ਮਿਲੀ ਟੋਟੇ-ਟੋਟੇ ਕੀਤੀ ਲਾਸ਼

ਪੰਜਾਬ

ਬੋਲੇ ਪੰਜਾਬ ਬਿਉਰੋ: ਸੂਟਕੇਸ ਵਿੱਚੋਂ ਇੱਕ ਵਿਅਰਤੀ ਦੀ ਟੁਕੜੇ ਕੀਤੀ ਹੋਈ ਲਾਸ਼ ਬਰਾਮਦ ਹੋਈ ਹੈ। ਲੁਧਿਆਣਾ ਰੇਲਵੇ ਮੁਲਾਜ਼ਮ ਨੂੰ ਗਸ਼ਤ ਦੌਰਾਨ ਇੱਕ ਪਲਾਸਟਿਕ ਦੇ ਲਿਫ਼ਾਫੇ ਤੋਂ ਵਿਅਕਤੀ ਦੀ ਕੱਟੀ ਹੋਈ ਲਾਸ਼ ਮਿਲੀ ਜਿਸ ਤੋਂ ਬਾਅਦ ਉਸ ਨੇ ਇਸ ਦੀ ਜਾਣਕਾਰੀ RPF ਨੂੰ ਦਿੱਤੀ।
ਮੌਕੇ ਉੱਤੇ RPF ਤੇ GRP ਦੇ ਮੁਲਾਜ਼ਮ ਪਹੁੰਚੇ ਜਿੰਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਜਾਂਚ ਦੌਰਾਨ ਵੱਢੀਆਂ ਹੋਈਆਂ ਲੱਤਾਂ ਤੋਂ ਬਾਅਦ ਪੁਲ਼ ਉੱਤੇ ਇੱਕ ਸੂਟਕੇਸ ਮਿਲਿਆ ਹੈ ਜਿਸ ਵਿੱਚ ਵਿਅਕਤੀ ਦੀ ਲਾਸ਼ ਦੇ ਹੋਰ ਟੁਕੜੇ ਸਨ।

ਜਾਣਕਾਰੀ ਮੁਤਾਬਕ, ਹਾਲੇ ਤੱਕ ਇਸ ਵਿਅਕਤੀ ਦੀ ਪਛਾਣ ਨਹੀਂ ਹੋਈ ਹੈ। ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ ਕੀਤੀ ਤੇ ਰੇਲਵੇ ਟਰੈਕ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਪੁਲ਼ ਤੋਂ ਸੂਟਕੇਸ ਸੁੱਟ ਨਹੀਂ ਸਕਿਆ।
ਪੁਲਿਸ ਨੂੰ ਸ਼ੱਕ ਹੈ ਕਿ ਕਤਲ ਨੂੰ ਹਾਦਸਾ ਦਿਖਾਉਣ ਲਈ ਪਹਿਲਾਂ ਲਾਸ਼ ਨੂੰ ਟੁਕੜਿਆਂ ਵਿੱਚ ਕੱਟਿਆ ਤੇ ਬਾਅਦ ਵਿੱਚ ਟਰੈਕ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਕਾਰਨਾਂ ਕਰਕੇ ਕਾਤਲ ਇਸ ਵਿੱਚ ਅਸਫ਼ਲ ਰਿਹਾ ਤੇ ਸਿਰਫ਼ ਲੱਤਾਂ ਹੀ ਟਰੈਕ ਉੱਤੇ ਸੁੱਟ ਸਕਿਆ ਤੇ ਸੂਟਕੇਸ ਨੂੰ ਉੱਪਰ ਹੀ ਰੱਖਕੇ ਫ਼ਰਾਰ ਹੋ ਗਿਆ।
ਇਸ ਵਾਰਦਾਤ ਤੋਂ ਬਾਅਦ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਖੰਘਾਲਣੇ ਸ਼ੁਰੂ ਕਰ ਦਿੱਤਾ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।