ਲੁਧਿਆਣਾ : ਪਾਰਕਿੰਗ ‘ਚ ਖੜ੍ਹੀ ਨਵੀਂ ਥਾਰ ਨੂੰ ਲੱਗੀ ਅੱਗ

ਪੰਜਾਬ


ਲੁਧਿਆਣਾ, 12 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਦੁੱਗਰੀ ਫੇਜ਼-1 ਦੀ ਪਾਰਕਿੰਗ ‘ਚ ਖੜ੍ਹੀ ਕਾਲੇ ਰੰਗ ਦੀ ਥਾਰ ਨੂੰ ਨਜ਼ਦੀਕੀ ਦਰੱਖਤ ਦੇ ਸੁੱਕੇ ਪੱਤਿਆਂ ‘ਚ ਲਾਈ ਅੱਗ ਕਾਰਨ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ‘ਚ ਅੱਗ ਨੇ ਵਿਆਪਕ ਰੂਪ ਧਾਰਨ ਕਰ ਲਿਆ ਅਤੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ। ਹਾਦਸੇ ‘ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਕਰੀਬ 8 ਵਜੇ ਜਦੋਂ ਉਹ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡ ਕੇ ਵਾਪਸ ਆ ਰਿਹਾ ਸੀ ਤਾਂ ਉਸ ਨੇ ਥਾਰ ਦੇ ਸਾਹਮਣੇ ਵਾਲੇ ਹਿੱਸੇ ‘ਚ ਅੱਗ ਦੇਖ ਕੇ ਸ਼ੋਰ ਮਚਾਇਆ।ਉਦੋਂ ਹੀ ਥਾਰ ਦਾ ਮਾਲਕ ਨੇੜੇ ਆਇਆ, ਜੋ ਪਿੰਡ ਸੰਗੋਵਾਲ ਦਾ ਨੌਜਵਾਨ ਸੀ, ਜਿਸ ਨੇ ਦੱਸਿਆ ਕਿ ਉਸ ਨੇ 2 ਮਹੀਨੇ ਪਹਿਲਾਂ ਹੀ ਨਵੀਂ ਥਾਰ ਖ਼ਰੀਦੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਪੁਲੀਸ ਅਨੁਸਾਰ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਦਰੱਖਤਾਂ ਦੇ ਪੱਤਿਆਂ ਅਤੇ ਕੂੜੇ ਦੇ ਢੇਰ ਨੂੰ ਕਿਸੇ ਨੇ ਅੱਗ ਲਗਾਈ ਸੀ। ਕਾਲੇ ਰੰਗ ਦੀ ਥਾਰ ਨੂੰ ਅੱਗ ਲੱਗਣ ਦੀ ਵੀਡੀਓ ਸ਼ਹਿਰ ਵਿੱਚ ਵਾਇਰਲ ਹੋ ਗਈ ਹੈ।

Leave a Reply

Your email address will not be published. Required fields are marked *