ਭਾਜਪਾ ਕਿਸਾਨ ਮੋਰਚਾ ਵੱਲੋਂ ਪੰਜਾਬ ਭਰ ‘ਚ ਲੋਕਸਭਾ ਪ੍ਰਚਾਰ ਕਮੇਟੀਆਂ ਦਾ ਗਠਨ

Uncategorized

ਚੰਡੀਗੜ੍ਹ, 12 ਅਪ੍ਰੈਲ ,ਬੋਲੇ ਪੰਜਾਬ ਬਿਓਰੋ : ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਕਿਸਾਨ ਮੋਰਚਾ ਦੇ ਕੌਮੀ ਪ੍ਰਧਾਨ ਰਾਜ ਕੁਮਾਰ ਚਾਹਰ, ਸੰਗਠਨ ਜਨਰਲ ਸਕੱਤਰ ਸ਼੍ਰੀਮੰਤਰੀ ਸ਼੍ਰੀਨਿਵਾਸਲੂ ਨਾਲ ਵਿਚਾਰ-ਵਟਾਂਦਰਾ ਕਰਕੇ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਵੱਲੋਂ ਸੂਬੇ ਦੀਆਂ 13 ਲੋਕਸਭਾ ਸੀਟਾਂ ਦੇ ਚੋਣ ਕੰਮਾਂ ਦੀ ਨਿਗਰਾਨੀ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋਕਸਭਾ ਪ੍ਰਚਾਰ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਲੋਕਸਭਾ ਇੰਚਾਰਜ ਅਤੇ ਸਹਿ-ਇੰਚਾਰਜ ਨਿਯੁਕਤ ਕੀਤੇ ਗਏ ਹਨ।

ਦਰਸ਼ਨ ਸਿੰਘ ਨੈਣੇਵਾਲ ਵੱਲੋਂ, ਗੁਰਦਾਸਪੁਰ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਬਿਕਰਮਜੀਤ ਸਿੰਘ ਰੰਧਾਵਾ ਅਤੇ ਸਹਿ-ਇੰਚਾਰਜ ਦੇ ਅਹੁਦੇ 'ਤੇ ਪ੍ਰਿੰਸੀਪਲ ਬਲਕਾਰ ਸਿੰਘ ਮਾਨ, ਕੁਲਦੀਪ ਸਿੰਘ ਕਾਹਲੋਂ, ਨਿਰਮਲ ਸਿੰਘ ਅਤੇ ਨਿਰੰਜਨ ਸਿੰਘ ਨੂੰ, ਅੰਮ੍ਰਿਤਸਰ ਲੋਕਸਭਾ ਸੀਟ ਦੇ ਇੰਚਾਰਜ ਦਾ ਅਹੁਦੇ ਤੇ ਗੁਰਮੁੱਖ ਸਿੰਘ ਅਤੇ ਸਹਿ-ਇੰਚਾਰਜ ਦੇ ਅਹੁਦੇ 'ਤੇ  ਸੁਮੀਤ ਸਿੰਘ ਮਜੀਠੀਆ, ਅੰਮ੍ਰਿਤ ਸਿੰਘ, ਅੰਗਰੇਜ਼ ਸਿੰਘ ਅਤੇ ਅਰਜੇੰਟ ਸਿੰਘ, ਖਡੂਰ ਸਾਹਿਬ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਸੀਤਾਰਾ ਸਿੰਘ ਅਤੇ ਸਹਿ-ਇੰਚਾਰਜ ਦੇ ਅਹੁਦੇ 'ਤੇ ਸਤਨਾਮ ਸਿੰਘ, ਰਾਜ ਸਿੰਘ, ਸੁਖਬੀਰ ਸਿੰਘ ਅਤੇ ਕੁਲਵਿੰਦਰ ਸਿੰਘ, ਜਲੰਧਰ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਸਤਨਾਮ ਸਿੰਘ। ਬਿੱਟਾ ਅਤੇ ਸਹਿ ਇੰਚਾਰਜ ਦੇ ਔਹਦੇ ਤੇ ਹੈਰੀ ਸ਼ਰਮਾ, ਸੁਖਜਿੰਦਰ ਸਿੰਘ, ਕੰਵਰ ਵਿਜੇ ਪ੍ਰਤਾਪ ਸਿੰਘ ਅਤੇ ਕਰਨੈਲ ਸਿੰਘ ਢਿੱਲੋਂ, ਹੁਸ਼ਿਆਰਪੁਰ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਕਰਨਪਾਲ ਸਿੰਘ ਗੋਲਡੀ ਅਤੇ ਸਹਿ-ਇੰਚਾਰਜ ਦੇ ਅਹੁਦੇ 'ਤੇ ਅਵਤਾਰ ਸਿੰਘ ਡੰਡੀਆਂ, ਅਮਰਜੀਤ ਸਿੰਘ ਗੋਲਡੀ, ਵਿਪਨ ਕੁਮਾਰ ਅਤੇ ਦਲਜੀਤ ਸਿੰਘ, ਆਨੰਦਪੁਰ ਸਾਹਿਬ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਜਤਿੰਦਰ ਸਿੰਘ ਅਟਵਾਲ ਅਤੇ ਸਹਿ-ਇੰਚਾਰਜ ਦੇ ਅਹੁਦੇ 'ਤੇ ਹਰਮਿੰਦਰ ਪਾਲ ਸਿੰਘ, ਦਵਿੰਦਰ ਸਿੰਘ, ਸੁਸ਼ੀਲ ਰਾਣਾ ਅਤੇ ਨਰਿੰਦਰ ਸਿੰਘ ਰਾਣਾ, ਲੁਧਿਆਣਾ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਤੇਜਿੰਦਰ ਕੌਰ ਤੇਜੀ ਅਤੇ ਸਹਿ-ਇੰਚਾਰਜ ਦੇ ਔਹਦੇ ਤੇ ਹਰਮਿੰਦਰ ਸਿੰਘ, ਸੁਖਦੇਵ ਸਿੰਘ ਗਿੱਲ, ਜਗਦੀਸ਼ ਸਿੰਘ ਨਾਮਧਾਰੀ ਅਤੇ ਤੀਰਥ ਤਨੇਜਾ, ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਰਣਜੀਤ ਸਿੰਘ ਸਰਾਂ ਅਤੇ ਸਹਿ-ਇੰਚਾਰਜ ਦੇ ਅਹੁਦੇ 'ਤੇ ਜਸਵਿੰਦਰ ਸਿੰਘ, ਗੁਰਬਿੰਦਰ ਸਿੰਘ ਭੱਟੀ, ਗੁਰਦੀਪ ਸਿੰਘ ਅਮਰਾਲਾ ਅਤੇ ਜਰਨੈਲ ਸਿੰਘ, ਫ਼ਰੀਦਕੋਟ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਲਖਵਿੰਦਰ ਸਿੰਘ ਅਤੇ ਸਹਿ-ਇੰਚਾਰਜ ਦੇ ਅਹੁਦੇ 'ਤੇ ਬੋਹੜ ਸਿੰਘ ਗਿੱਲ, ਤਰਲੋਚਨ ਸਿੰਘ ਗਿੱਲ, ਗੁਰਵਿੰਦਰ ਸਿੰਘ ਅਤੇ ਸਤਨਾਮ ਸਿੰਘ, ਫ਼ਿਰੋਜ਼ਪੁਰ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਦਵਿੰਦਰਪਾਲ ਸਿੰਘ ਅਤੇ ਸਹਿ-ਇੰਚਾਰਜ ਦੇ ਅਹੁਦੇ 'ਤੇ ਰਾਜਬੀਰ ਸਿੰਘ, ਰਜਨੀਸ਼ ਕੁਮਾਰ, ਕਮਲਪ੍ਰੀਤ ਸਿੰਘ ਅਤੇ ਦਵਿੰਦਰ ਸਿੰਘ, ਬਠਿੰਡਾ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਸਾਬਕਾ ਡੀ.ਟੀ.ਓ ਗੁਰਚਰਨ ਸਿੰਘ ਸੰਧੂ ਅਤੇ ਸਹਿ-ਇੰਚਾਰਜ ਦੇ ਔਹਦੇ ਤੇ ਬਲਵੰਤ ਸਿੰਘ ਗਿੱਲ, ਗੋਪਾਲ ਕ੍ਰਿਸ਼ਨ ਬਾਂਸਲ, ਡਾ: ਮਨਪ੍ਰੀਤ ਸਿੰਘ ਅਤੇ ਰੇਸ਼ਮ ਸਿੰਘ, ਸੰਗਰੂਰ ਲੋਕ ਸਭਾ ਸੀਟ ਦੇ ਇੰਚਾਰਜ ਦੇ ਅਹੁਦੇ 'ਤੇ ਪਲਵਿੰਦਰ ਸਿੰਘ ਸ਼ਿੰਟਾਂਵਾਲਾ ਅਤੇ ਸਹਿ-ਇੰਚਾਰਜ ਦੇ ਅਹੁਦੇ 'ਤੇ ਰਣਧੀਰ ਸਿੰਘ ਕਲੇਰ, ਰਾਜ ਸਿੰਘ, ਹਰਵਿੰਦਰ ਕੌਰ ਪੰਮੀ ਅਤੇ ਅਮਰਪ੍ਰੀਤ ਸਿੰਘ ਗੁਰੂ ਅਤੇ ਪਟਿਆਲਾ ਲੋਕ ਸਭਾ ਦੇ ਇੰਚਾਰਜ ਦੇ ਅਹੁਦੇ 'ਤੇ ਅਮਰਿੰਦਰ ਸਿੰਘ ਢੀਂਡਸਾ ਅਤੇ ਸਹਿ-ਇੰਚਾਰਜ ਦੇ ਅਹੁਦੇ ਤੇ ਨਿਰਮਲਜੀਤ ਸਿੰਘ, ਵਰਿਆਮ ਸਿੰਘ, ਹਰਜਿੰਦਰ ਸਿੰਘ ਹਰੀਕਾ ਅਤੇ ਧਨਵੰਤ ਸਿੰਘ ਜਿੰਮੀ ਨੂੰ ਨਿਯੁਕਤ ਕੀਤਾ ਗਿਆ ਹੈI 

Leave a Reply

Your email address will not be published. Required fields are marked *