ਸ਼ੰਭੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟਾਂ ਨੂੰ ਲੱਗੀ ਅੱਗ ਕਾਰਨ ਮਚੀ ਹਫ਼ੜਾ ਦਫੜੀ

ਚੰਡੀਗੜ੍ਹ ਪੰਜਾਬ


ਸ਼ੰਭੂ, 11 ਅਪ੍ਰੈਲ,ਬੋਲੇ ਪੰਜਾਬ ਬਿਓਰੋ:
msp ਤੇ ਹੋਰ ਹੱਕੀ ਮੰਗਾ ਨੂੰ ਲੈ ਕੇ ਸ਼ੰਭੂ ਬਾਰਡਰ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੇ ਕਿਸਾਨਾਂ ਦੇ ਟੈਂਟਾਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਹਰ ਪਾਸੇ ਹਫੜਾ-ਦਫੜੀ ਮਚ ਗਈ।
ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ‘ਚ ਇਕ ਟਰੈਕਟਰ ਵੀ ਲਪੇਟ ‘ਚ ਆ ਗਿਆ, ਜਿਸ ਕਾਰਨ ਅੱਗ ਲੱਗ ਗਈ।ਕਿਸਾਨਾਂ ਨੇ ਅੱਗ ਬੁਝਾਉਣ ਲਈ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਪਾਈਆਂ। ਇਸ ਹਾਦਸੇ ਵਿੱਚ ਕਈ ਟੈਂਟ ਸੜ ਕੇ ਸੁਆਹ ਹੋ ਗਏ। ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ।ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਬਲਵੰਤ ਸਿੰਘ ਬਹਿਰਾਮਕੇ ਪ੍ਰਧਾਨ ਬੀਕੇਯੂ ਬਹਿਰਾਮਕੇ, ਮਲਕੀਤ ਸਿੰਘ ਕਿਸਾਨ ਮਜਦੂਰ ਮੋਰਚਾ ਪੰਜਾਬ, ਜੰਗ ਸਿੰਘ ਭਟੇੜੀ ਪ੍ਰਧਾਨ ਬੀਕੇਯੂ ਭਟੇੜੀ ਨੇ ਦੱਸਿਆਂ ਕਿ ਤਕਰੀਬਨ ਪੋਣੇ 3 ਵਜੇ ਸ਼ੋਟ ਸਰਕਟ ਨਾਲ ਅੱਗ ਲੱਗ ਗਈ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨਾਲ ਸੰਬੰਧਿਤ ਪਿੰਡ ਗੁਰੂਸਰ, ਹਾਕਮਵਾਲਾ, ਭਗਤਾ ਭਾਈਕਾ, ਬਦਿਆਲਾ, ਮੰਡੀ ਕਲਾ (ਬਠਿੰਡਾ) ਦੇ ਪਿੰਡਾ ਦੇ ਤੰਬੂ ਸੜਕੇ ਸੁਵਾਹ ਹੋ ਗਏ। ਇਸ ਤੋ ਇਲਾਵਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਇੱਕ ਤੰਬੂ, ਟਰੈਕਟਰ ਟਰਾਲੀ ਸੜ ਗਿਆ ਤੇ ਬੀਕੇਯੂ ਭਟੇੜੀ ਦਾ ਇੱਕ ਤੰਬੂ ਸੜ ਗਿਆ। ਤੰਬੂਆ ਤੇ ਟਰਾਲੀ ਵਿੱਚ ਪਿਆ ਕਿਸਾਨਾਂ ਦਾ ਹਜਾਰਾ ਦਾ ਸਮਾਨ ਸੜਕੇ ਸੁਵਾਹ ਹੋ ਗਿਆ। ਆਗੂਆਂ ਨੇ ਇਸ ਸਭ ਲਈ ਭਗਵੰਤ ਮਾਨ ਸਰਕਾਰ ਨੂੰ ਜਿੰਮੇਵਾਰ ਦੱਸਿਆਂ ਤੇ ਆਖਿਆ ਕਿ ਲਗਾਤਾਰ 2 ਮਹੀਨੇ ਤੋ ਆਗੂਆਂ ਦੁਆਰਾ ਸਰਕਾਰ ਨੂੰ ਬਿਜਲੀ ਪਾਣੀ ਦਾ ਪ੍ਰਬੰਧ ਕਰਨ ਲਈ ਆਖਿਆ ਜਾ ਰਿਹਾ ਹੈ ਪਰ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਸਿੱਟੇ ਵੱਜੋ ਅੱਜ ਦੀ ਘਟਨਾ ਵਾਪਰੀ


Leave a Reply

Your email address will not be published. Required fields are marked *