ਵਿਸਾਖੀ ਨੂੰ ਸਮਰਪਿਤ ਕਵੀ-ਦਰਬਾਰ

ਸਾਹਿਤ ਚੰਡੀਗੜ੍ਹ



ਚੰਡੀਗੜ੍ਹ 11 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ  ਦੀ ਵਿਸ਼ੇਸ਼ ਇਕੱਤਰਤਾ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਵਿਸਾਖੀ ਨੂੰ ਸਮਰਪਿਤ ਕਵੀ-ਦਰਬਾਰ ਕਰਵਾਇਆ ਗਿਆ। ਸ਼ੁਰੂ ਵਿਚ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕੀਤੀ।ਲੇਖਿਕਾ ਸ਼੍ਰੀਮਤੀ ਰਾਜਿੰਦਰ ਕੌਰ  ਵਲੋਂ ਲਿਖੇ ਅਤੇ ਸ਼੍ਰੀਮਤੀ ਰੀਤੂ ਰਾਵਤ ਵਲੋਂ ਰਿਕਾਰਡ ਕਰਵਾਏ ਪੰਜਾਬੀ ਟੱਪਿਆਂ ਦਾ ਪੋਸਟਰ ਲੋਕ-ਅਰਪਣ ਕੀਤਾ ਗਿਆ।ਲੇਖਿਕਾ ਰਾਜਿੰਦਰ ਕੌਰ ਨੇ ਕਿਹਾ ਕਿ ਉਹ ਹੁਣ ਪੁਰਾਣੇ ਸਭਿਆਚਾਰ ਬਾਰੇ ਲਿਖਣ ਲੱਗੀ ਹੈ ਜੋ ਸਾਂਭਣਯੋਗ ਹੈ।ਗੁੰਜਨਦੀਪ ਕੌਰ ਨੇ ਕਿਹਾ ਕਿ ਉਹ ਆਪਣੇ ਸਟੂਡੀਓ ਵਿਚ ਪੁਰਾਣੇ ਸਭਿਆਚਾਰਕ ਗੀਤ ਖੁਸ਼ੀ ਨਾਲ ਰਿਕਾਰਡ ਕਰਦੇ ਹਨ ਅਤੇ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਕੇ ਵੱਡਭਾਗਾ ਸਮਝਦੇ ਹਨ। ਕਵੀ ਦਰਬਾਰ ਵਿਚ ਰਾਜਵਿੰਦਰ ਸਿੰਘ ਗੱਡੂ, ਰੇਖਾ ਮਿੱਤਲ, ਮਨਜੀਤ ਕੌਰ ਮੋਹਾਲੀ,ਗਗਨ ਸਿੰਘ,ਮੁਖਵਿੰਦਰਸਿੰਘ,ਨਰਿੰਦਰ ਕੌਰ ਲੌਂਗੀਆ,ਰੁਪਿੰਦਰ ਕੌਰ ਮਾਨ,ਖੁਸ਼ੀ ਰਾਮ ਨਿਮਾਣਾ,ਜਸਵਿੰਦਰ ਸਿੰਘ ਕਾਈਨੌਰ,ਕਿਰਨ ਬੇਦੀ,ਪਾਲ ਅਜਨਬੀ,ਵਰਿੰਦਰ ਚੱਠਾ, ਜਸਪਾਲ ਕੰਵਲ,

ਮਲਕੀਤ ਨਾਗਰਾ,ਕੁਲਵਿੰਦਰ ਸਿੰਘ, ਨੇ ਵਿਸਾਖੀ ਨਾਲ ਸਬੰਧਿਤ ਕਵਿਤਾਂਵਾਂ ਸੁਣਾਈਆਂ। ਤਰਸੇਮ ਰਾਜ ਅਤੇ ਬਬੀਤਾ ਨੇ ਮਿਲ ਕੇ ਟੱਪੇ,ਹਰਭਜਨ ਕੌਰ ਢਿੱਲੋਂ ਅਤੇ ਰਜਿੰਦਰ ਰੇਨੂ,ਨੇ ਟੱਪੇ, ਮਲਕੀਤ ਬਸਰਾ,ਦਰਸ਼ਨ ਸਿੰਘ ਪੰਧੇਰ,ਭਰਪੂਰ ਸਿੰਘ,ਗੁਰਦਾਸ ਸਿੰਘ ਦਾਸ,ਦਰਸ਼ਨ ਸਿੰਘ  ਤਿਉਣਾ,ਧਿਆਨ ਸਿੰਘ ਕਾਹਲੋਂ,ਸੋਹਣ ਸਿੰਘ ਬੈਨੀਪਾਲ, ਪਿਆਰਾ ਸਿੰਘ ਰਾਹੀ,ਲਾਭ ਸਿੰਘ  ਲਹਿਲੀ,ਤਰਸੇਮ ਸਿੰਘ ਕਾਲੇਵਾਲ,ਜਗਤਾਰ ਜੋਗ,ਮਲਕੀਤ ਨਾਗਰਾ,ਸੁਖਵੀਰ ਸਿੰਘ ਮੋਹਾਲੀ,ਕੁਲਵਿੰਦਰ ਸਿੰਘ ਨੇ ਗੀਤ, ਡਾ : ਮਨਜੀਤ ਸਿੰਘ ਬੱਲ ਨੇ ਹਿੰਦੀ ਗੀਤ ਸੁਣਾ ਕੇ  ਰੰਗ ਬੰਨ੍ਹ ਦਿੱਤਾ। ਲਾਇਬ੍ਰੇਰੀਅਨ ਨੀਜ

ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਇਸ ਲਾਇਬ੍ਰੇਰੀ ਵਿਚ ਸੁੱਖ-ਸਹੂਲਤਾਂ ਬਾਰੇ ਦੱਸਿਆ।ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਨੇ ਪੰਜਾਬੀ ਸਭਿਆਚਾਰ ਵਿਚ ਵਿਸਾਖੀ ਦੀ ਮਹਤੱਤਾ     ਤੋਂ ਜਾਣੂ ਕਰਵਾਇਆ।ਉਹਨਾਂ ਨੇ ਕੇਂਦਰ ਵਲੋਂ ਸਭ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਨੂੰ ਸ਼੍ਰੀਮਤੀ ਦਵਿੰਦਰ ਕੌਰ ਢਿੱਲੋਂ ਨੇ ਖੂਬਸੂਰਤ ਅੰਦਾਜ਼ ਨਾਲ ਚਲਾਇਆ।ਇਸ ਮੌਕੇ ਜੋਗਿੰਦਰ ਸਿੰਘ ਜੱਗਾ,ਡਾ: ਨੀਨਾ ਸਿੰਘ, ਨਰਿੰਦਰ ਸਿੰਘ ਲੌਂਗੀਆ, ਪ੍ਰੋ: ਦਿਲਬਾਗ ਸਿੰਘ, ਸੁਨੀਤਾ ਅਬਰੋਲ,ਚਰਨਜੀਤ ਕੌਰ ਬਾਠ, ਸਿਮਰਜੀਤ ਕੌਰ ਗਰੇਵਾਲ, ਸੁਰਜਨ ਸਿੰਘ ਜੱਸਲ, ਕਰਨੈਲ ਸਿੰਘ, ਜੀ. ਐੱਸ.  ਸਾਥੀ,ਹਰਜੀਤ ਸਿੰਘ, ਨਵਦੀਪ ਸਿੰਘ ਬੰਧੂ,ਅੰਕੁਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *