ਅੰਮ੍ਰਿਤਸਰ, 11 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਹਨੀ ਟਰੈਪ ਦੀ ਵਰਤੋਂ ਕਰਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਇਸ ਗਿਰੋਹ ਦੇ ਲੋੜੀਂਦੇ ਮੈਂਬਰ ਜੁਗਰਾਜ ਸਿੰਘ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਪੁਲਸ ਨੇ ਇਸ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿਚ ਤਾਜਪ੍ਰੀਤ ਕੌਰ ਅਤੇ ਰਸ਼ਪਾਲ ਸਿੰਘ ਰਿਸ਼ੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਉਕਤ ਗਰੋਹ ਦੇ ਮੈਂਬਰਾਂ ਨੇ ਮਿਲ ਕੇ ਗੁਰਜੰਟ ਸਿੰਘ ਦੀ ਸੋਸ਼ਲ ਸਾਈਟ ਇੰਸਟਾਗ੍ਰਾਮ ‘ਤੇ ਤਾਜਪ੍ਰੀਤ ਕੌਰ ਨਾਲ ਸੰਪਰਕ ਕਰਵਾਇਆ ਅਤੇ ਫਰੈਂਡ ਰਿਕਵੈਸਟ ਭੇਜੀ।
ਇਸ ਤੋਂ ਬਾਅਦ ਗੁਰਜੰਟ ਸਿੰਘ ਨੂੰ ਮਿਲਣ ਲਈ ਬੁਲਾਇਆ ਗਿਆ, ਜਿੱਥੇ ਤਾਜਪ੍ਰੀਤ ਕੌਰ ਨੇ ਉਸ ਨੂੰ ਸਰਟੀਫਿਕੇਟ ਲੈਣ ਲਈ ਆਪਣੇ ਨਾਲ ਜਾਣ ਲਈ ਕਿਹਾ ਤਾਂ ਜਦੋਂ ਉਹ ਉਸ ਦੇ ਨਾਲ ਮੋਟਰਸਾਈਕਲ ‘ਤੇ ਗਿਆ ਤਾਂ ਤਾਜਪ੍ਰੀਤ ਕੌਰ ਸੈਂਟਰ ਦੇ ਅੰਦਰ ਚਲੀ ਗਈ ਅਤੇ ਉਥੇ ਖੜ੍ਹੇ ਲੜਕਿਆਂ ਨੇ ਗੁਰਜੰਟ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਵੀ ਮਾਰ ਦਿੱਤੀ ਅਤੇ ਉਸ ਦਾ ਬੁਲਟ ਮੋਟਰਸਾਈਕਲ, ਮੋਬਾਈਲ ਫੋਨ ਅਤੇ 8000 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਤਾਜਪ੍ਰੀਤ ਕੌਰ ਅਤੇ ਰਾਜਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਹ ਗਿਰੋਹ ਹਨੀ ਟ੍ਰੈਪ ਲਗਾ ਕੇ ਲੁੱਟਾਂ-ਖੋਹਾਂ ਕਰ ਰਿਹਾ ਹੈ।
ਇਹ ਪ੍ਰਗਟਾਵਾ ਏ.ਡੀ.ਸੀ.ਪੀ. ਡਾ.ਦਰਪਨ ਆਹਲੂਵਾਲੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਤਾਜਪ੍ਰੀਤ ਕੌਰ ਨੇ ਜੇਲ੍ਹ ਵਿੱਚ ਬੰਦ ਆਪਣੇ ਸਾਥੀ ਰਾਜਪਾਲ ਸਿੰਘ ਰਿਸ਼ੀ ਨਾਲ ਮਿਲ ਕੇ ਸਾਰੀ ਯੋਜਨਾ ਬਣਾਈ ਸੀ। ਰਾਜਪਾਲ ਸਿੰਘ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ