700 ਕਰੋੜ ਰੁਪਏ ਦੀ ਜ਼ਬਤ ਡਰੱਗ ਦੇ ਮਾਮਲੇ ‘ਚ 6ਵਾਂ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ

ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: 700 ਕਰੋੜ ਰੁਪਏ ਦੀ ਜ਼ਬਤ ਡਰੱਗ ਦੇ ਮਾਮਲੇ ‘ਚ 6ਵਾਂ ਮੁਲਜ਼ਮ ਗ੍ਰਿਫ਼ਤਾਰ

ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅਟਾਰੀ ਡਰੱਗ ਮਾਮਲੇ ਵਿੱਚ 700 ਕਰੋੜ ਰੁਪਏ ਦੀ 102 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕਰਨ ਦੇ ਮਾਮਲੇ ਵਿੱਚ 6ਵੇਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਦੀ ਪਛਾਣ ਹਰਵਿੰਦਰ ਸਿੰਘ ਉਰਫ ਸੋਸ਼ੀ ਪੰਨੂ ਵਜੋਂ ਕੀਤੀ ਗਈ ਸੀ, ਜੋ ਕਿ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਪਾਇਆ ਗਿਆ ਸੀ।

ਇਹ ਡਰੱਗ ਭਾਰਤ ਵਿੱਚ ਮੁਲਜ਼ਮ ਰਾਜ਼ੀ ਹੈਦਰ ਜ਼ੈਦੀ ਨੂੰ ਵੰਡਣ ਲਈ ਭੇਜੀ ਗਈ ਸੀ। ਰਾਜ਼ੀ ਹੈਦਰ ਜ਼ੈਦੀ ਤੇ ਵਿਪਿਨ ਮਿੱਤਲ ਨੂੰ ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਹੋਰ ਸਹਿ ਦੋਸ਼ੀ ਅੰਮ੍ਰਿਤਪਾਲ ਸਿੰਘ ਕੋਲੋਂ 1.34 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਅਤੇ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਉਸ ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਨੂੰ 15 ਦਸੰਬਰ 2023 ਨੂੰ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ ਅਤੇ ਨਜ਼ੀਰ ਅਹਿਮਦ ਕਾਨੀ ਫਰਾਰ ਹਨ।

ਐਨਆਈਏ ਵੱਲੋਂ ਇਸ ਤੋਂ ਪਹਿਲਾਂ 16 ਦਸੰਬਰ 2022 ਨੂੰ ਚਾਰ ਮੁਲਜ਼ਮਾਂ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ, ਨਜ਼ੀਰ ਅਹਿਮਦ ਕਾਨੀ, ਰਾਜ਼ੀ ਹੈਦਰ ਜ਼ੈਦੀ ਅਤੇ ਵਿਪਿਨ ਮਿੱਤਲ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

ਐਨਆਈਏ ਦੀ ਜਾਂਚ ਮੁਤਾਬਕ ਮੁਲਜ਼ਮ, ਨੌਸ਼ਹਿਰਾ ਪੰਨੂਆਂ ਤਰਨਤਾਰਨ, ਪੰਜਾਬ ਦਾ ਰਹਿਣ ਵਾਲਾ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਗਿਣਤੀ ਛੇ ਗ੍ਰਿਫ਼ਤਾਰੀਆਂ ਦੀ ਹੋ ਚੁੱਕੀਆਂ ਹਨ। ਕਾਬਿਲੇਗੌਰ ਹੈ ਕਿ ਇਸ ਮਾਮਲੇ ਵਿੱਚ 2022 ਵਿੱਚ ਦੋ ਵਾਰ ਡਰੱਗ ਜ਼ਬਤ ਕੀਤਾ ਗਿਆ ਸੀ, ਜਿਸ ਦਾ ਵਜ਼ਨ 102.784 ਕਿਲੋ ਸੀ।

ਇਸ ਕੀਮਤ ਲਗਭਗ 700 ਰੁਪਏ ਸੀ। ਇਹ ਨਸ਼ੀਲੇ ਪਦਾਰਥ, ਜੋ ਕਿ ਲੀਕੋਰਾਈਸ ਰੂਟਸ (ਮੁਲੇਥੀ) ਦੀ ਇੱਕ ਖੇਪ ਵਿੱਚ ਛੁਪਾਏ ਗਏ ਸਨ, ਅਫਗਾਨਿਸਤਾਨ ਤੋਂ ਆਈਸੀਪੀ ਅਟਾਰੀ, ਅੰਮ੍ਰਿਤਸਰ ਰਾਹੀਂ ਭਾਰਤ ਵਿੱਚ ਆਏ ਸਨ। ਐਨਆਈਏ ਨੇ ਜਾਂਚ ਕਰਦੇ ਹੋਏ ਪਤਾ ਲਗਾਇਆ ਸੀ ਕਿ ਦੁਬਈ ਸਥਿਤ ਫਰਾਰ ਮੁਲਜ਼ਮ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ ਦੇ ਨਿਰਦੇਸ਼ਾਂ ‘ਤੇ ਹੈਰੋਇਨ ਦੀ ਖੇਪ ਅਫਗਾਨਿਸਤਾਨ ਸਥਿਤ ਦੋਸ਼ੀ ਨਜ਼ੀਰ ਅਹਿਮਦ ਕਾਨੀ ਨੇ ਭਾਰਤ ਭੇਜੀ ਸੀ।

Leave a Reply

Your email address will not be published. Required fields are marked *