ਫਾਜ਼ਿਲਕਾ, 9 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਬਹੁਕਰੋੜੀ ਨੇਚਰ ਹਾਈਟ ਇਨਫਰਾ ਸਕੈਮ ਜਿਸਨੂੰ ਨੇਚਰ ਹਾਈਟ ਚਿੱਟਫੰਡ ਕੰਪਨੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ ਵੱਲੋਂ ਵੱਖ ਵੱਖ ਸਕੀਮਾਂ ਰਾਹੀਂ ਭੋਲੇ ਭਾਲੇ ਲੋਕਾਂ ਨੁੰ ਮੋਟੇ ਮੁਨਾਫੇ ਦਾ ਲਾਲਚ ਦੇ ਕੇ ਰਕਮ ਲਵਾਈ ਜਾਂਦੀ ਸੀ। ਜਿਸ ‘ਚ ਅਬੋਹਰ ਦੇ ਰਹਿਣ ਵਾਲੇ ਨੀਰਜ਼ ਅਰੋੜਾ ਨੂੰ ਪੁਲਿਸ ਨੇ ਸ਼ਰਗਨਾ ਘੋਸ਼ਿਤ ਕਰਦੇ ਹੋਏ ਭਗੌੜਾ ਕਰਾਰ ਦੇ ਦਿੱਤਾ ਸੀ, ਆਖਿਰ ਨੌ ਸਾਲਾਂ ਬਾਅਦ ਫਰੀਦਕੋਟ ਅਤੇ ਫਾਜਿਲ਼ਕਾ ਪੁਲਿਸ ਨੇ ਅੱਜ ਉੱਤਰਾਖੰਡ ਦੇ ਸ਼ਹਿਰ ਪੌੜੀ ਗੜਵਾਲ ਤੋਂ ਉਸ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆਂਦਾ ਜਾ ਰਿਹਾ ਹੇ, ਜਿਸ ਕੋਲੋਂ ਪੁਲਿਸ ਨੇ ਇਕ ਲਗਜ਼ਰੀ ਕਾਰ BMW ਸਮੇਤ ਕਈ ਜਾਅਲੀ ਦਸਤਾਵੇਜ ਬਰਾਮਦ ਕੀਤੇ ਹਨ।
ਡੀ ਜੀ ਪੀ ਪੰਜਾਬ ਨੇ ਆਪਣੇ ਟਵੀਟ ਰਾਹੀਂ ਦੱਸਿਆ ਹੈ ਕਿ ਇਸ ਵਿਅਕਤੀ ਨੇ ਲੋਕਾਂ ਨੁੰ ਜਾਅਲੀ ਕਾਗਜਾਤਾਂ ਰਾਹੀਂ ਪਲਾਟ ਜਾਂ ਰਕਮ ਦੇਣ ਦੇ ਝੂਠੇ ਲਾਲਚ ਦਿੱਤੇ ਹੋਏ ਸਨ, ਜਿੰਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਅਤੇ ਨੀਰਜ਼ ਨਾਲ ਜੁੜੇ ਇਸਦੇ ਸਾਥੀਆਂ ਨੂੰ ਵੀ ਜ਼ਲਦ ਗ੍ਰਿਫਤਾਰ ਕਰ ਲਿਆ ਜਾਵੇਗਾ