ਲੰਡਨ, 8 ਅਪ੍ਰੈਲ,ਬੋਲੇ ਪਜਾਬ ਬਿਓਰੋ;
ਬ੍ਰਿਟੇਨ ‘ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਕੇ ਉਸ ਦੇ 224 ਟੁਕੜੇ ਕਰ ਦਿੱਤੇ। ਮਾਮਲਾ ਮਾਰਚ 2023 ਦਾ ਹੈ। ਕਤਲ ਦੇ ਇੱਕ ਸਾਲ ਬਾਅਦ, 5 ਅਪ੍ਰੈਲ, 2024 ਨੂੰ, ਮੈਟਸਨ ਨੇ ਅਦਾਲਤ ਵਿੱਚ ਜੁਰਮ ਕਬੂਲ ਕਰ ਲਿਆ।
ਬ੍ਰਿਟਿਸ਼ ਮੀਡੀਆ ‘ਮੈਟਰੋ’ ਮੁਤਾਬਕ ਨਿਕੋਲਸ ਮੇਟਸਨ (28) ਨੇ ਆਪਣੀ ਪਤਨੀ ਹੋਲੀ ਬਰੇਮਲੀ (26) ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਸਰੀਰ ਦੇ ਅੰਗਾਂ ਨੂੰ ਕੁਝ ਦਿਨਾਂ ਤੱਕ ਘਰ ‘ਚ ਰੱਖਿਆ ਸੀ। ਬਾਅਦ ਵਿੱਚ ਉਸ ਨੇ ਆਪਣੇ ਇੱਕ ਦੋਸਤ ਨੂੰ ਪੈਸੇ ਦੇ ਕੇ ਅੰਗ ਸੁਟਵਾਏ ਸਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹੋਲੀ ਦਾ ਕਤਲ ਕਰਨ ਤੋਂ ਪਹਿਲਾਂ ਮੈਟਸਨ ਨੇ ਆਪਣੇ ਪਾਲਤੂ ਜਾਨਵਰਾਂ ਨੂੰ ਮਾਈਕ੍ਰੋਵੇਵ ਵਿੱਚ ਭੁੰਨਿਆ ਸੀ। ਉਸਨੇ ਇੰਟਰਨੈਟ ਤੇ ਖੋਜ ਕੀਤੀ ਸੀ ਕਿ ਜੇਕਰ ਪਤਨੀ ਮਰ ਜਾਂਦੀ ਹੈ ਤਾਂ ਉਸਨੂੰ ਕੀ ਫ਼ਾਇਦੇ ਮਿਲਣਗੇ। ਕੀ ਉਹ ਮਰਨ ਤੋਂ ਬਾਅਦ ਡਰਾਵੇਗੀ?