ਅਕਾਲੀ ਦਲ ਦੇ ਸਿਰਕੱਢ ਆਗੂ ‘ਤੇ ਪੁਰਾਣੇ ਦੋਸਤ ਨੇ ਲਾਏ ਕਰੋੜਾਂ ਦੀ ਧੋਖਾਧੜੀ ਦੇ ਦੋਸ਼

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 7 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਵਿਪਨ ਸੂਦ ਕਾਕਾ ‘ਤੇ ਕਰੋੜਾਂ ਦੀ ਧੋਖਾਧੜੀ ਦਾ ਦੋਸ਼ ਹੈ। ਇਹ ਦੋਸ਼ ਉਸ ਦੇ ਪੁਰਾਣੇ ਦੋਸਤ ਅਤੇ ਪ੍ਰਾਪਰਟੀ ਡੀਲਰ ਰਜਨੀਸ਼ ਠਾਕੁਰ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਲਾਏ ਹਨ। ਰਜਨੀਸ਼ ਠਾਕੁਰ ਨੇ ਮੀਡੀਆ ਨੂੰ ਦੱਸਿਆ ਕਿ ਵਿਪਨ ਕਾਕਾ ਸੂਦ ਨੇ ਜਾਅਲੀ ਦਸਤਖਤ ਕਰਕੇ ਕਰੋੜਾਂ ਦੇ ਪਲਾਟ ਵੇਚੇ ਹਨ। ਸਿਆਸੀ ਦਬਾਅ ਕਾਰਨ ਪੁਲੀਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਰਜਨੀਸ਼ ਠਾਕੁਰ ਨੇ ਕਿਹਾ ਕਿ ਵਿਪਨ ਸੂਦ ਅਤੇ ਸੁਰੇਂਦਰ ਨਾਇਰ ਦੋਵੇਂ ਹਿੱਸੇਦਾਰ ਹਨ। ਰਜਨੀਸ਼ ਠਾਕੁਰ ਨੇ ਕੁਝ ਦਸਤਖਤ ਕੀਤੇ ਦਸਤਾਵੇਜ਼ ਵੀ ਦਿਖਾਏ। ਪ੍ਰਾਪਰਟੀ ਡੀਲਰ ਠਾਕੁਰ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਵਿੱਚ ਇਸ ਧੋਖੇਬਾਜ਼ ਵਿਪਨ ਕਾਕਾ ਸੂਦ ਨੂੰ ਟਿਕਟ ਦੇਣ ਬਾਰੇ ਵੀ ਚਰਚਾ ਚੱਲ ਰਹੀ ਹੈ।
ਇਸ ਦੇ ਨਾਲ ਹੀ ਅਕਾਲੀ ਆਗੂ ਵਿਪਨ ਸੂਦ ਕਾਕਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਸ ਨੇ ਉਪਰੋਕਤ ਸਾਰੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰਜਨੀਸ਼ ਠਾਕੁਰ ਬਲੈਕਮੇਲਰ ਹੈ। ਜਦੋਂ ਕੋਈ ਉਸ ਕੋਲੋਂ ਪੈਸੇ ਮੰਗਦਾ ਹੈ ਤਾਂ ਉਹ ਉਸ ਨੂੰ ਇਸ ਤਰ੍ਹਾਂ ਤੰਗ ਕਰਦਾ ਹੈ।
ਵਿਪਨ ਕਾਕਾ ਸੂਦ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰਜਨੀਸ਼ ਠਾਕੁਰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਹ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਕਰਨਗੇ।

Leave a Reply

Your email address will not be published. Required fields are marked *