23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ
ਲੁਧਿਆਣਾ 25 ਮਾਰਚ,ਬੋਲੇ ਪੰਜਾਬ ਬਿਓਰੋ: ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜਿਲ੍ਹਾ ਲੁਧਿਆਣਾ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਵੀਂ ਸਿੱਖਿਆ ਨੀਤੀ 2020 ਉੱਪਰ ਪੑਕਾਸ਼ਿਤ ਕਿਤਾਬਚਾ’ ਸਿਲੇਬਸ ਦੀ ਛਾਂਗ-ਛੰਗਾਈ: ਤਰਕ-ਵਿਰੋਧੀ ਅਤੇ ਵਿਵੇਕ - ਵਿਰੋਧੀ ‘ਉੱਪਰ ਜਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਲੁਧਿਆਣਾ ਦੇ ਚੋਣਵੇਂ ਕਾਰਕੁਨਾਂ ਨੂੰ ਸਕੂਲਿੰਗ ਦੇ ਤੌਰ ਤੇ ਵਿਚਾਰ ਚਰਚਾ ਦਾ ਅਯੋਜਨ ਕੀਤਾ ਗਿਆ, ਜਿਸ ਵਿੱਚ ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਵਿਚਾਰ ਚਰਚਾ ਵਿੱਚ ਵੱਖ-ਵੱਖ ਬੁਲਾਰਿਆਂ ਵਲੋਂ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਆਰ ਐਸ ਐਸ ਦੇ ਇਸਾਰਿਆ ਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਸਿਲੇਬਸਾਂ ਵਿੱਚੋਂ ਤਰਕ ਅਧਾਰਿਤ, ਲੋਕ ਲਹਿਰਾ, ਜਾਤ-ਪਾਤ ਤੋਂ ਨਿਰਲੇਪ ਸਮਾਜ ਦੀ ਉਸਾਰੀ ਨੂੰ ਉਤਸਾਹਿਤ ਕਰਦੇ ਇਤਿਹਾਸਕ ਸ਼ਬਦਾਂ ਨਾਲ ਛੇੜਛਾੜ ਕਰਕੇ ਉਨਾਂ ਨੂੰ ਸਿਲੇਬਸ ਵਿੱਚੋਂ ਬਾਹਰ ਕਰਨ ਅਤੇ ਮਿਥਹਾਸਕ ਗੱਲਾਂ ਬਾਤਾਂ ਆਧਾਰਿਤ ਨਾਲ ਜੋੜਨ ਅਤੇ ਤਰਕ ਵਿਹੂਣੇ ਤੱਤਾਂ ਨੂੰ ਸਾਮਲ ਕਰਨ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ ਗਈ।
ਆਗੂਆਂ ਨੇ ਚਿੰਤਾ ਜਾਹਰ ਕੀਤੀ ਕਿ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੁੰਦਾ ਹੈ ਜਦੋਂਕਿ ਜੋ ਸਿਲੇਬਸ ਵਿਦਿਆਰਥੀਆਂ ਨੂੰ ਸਰਕਾਰ ਪਰੋਸਣ ਜਾ ਰਹੀ ਹੈ, ਇਸ ਨਾਲ ਤਾਂ ਅੰਧ ਵਿਸ਼ਵਾਸੀ ਸਮਾਜ ਅਤੇ ਕਮਜ਼ੋਰ ਮਾਨਸਿਕਤਾ ਵਾਲਾ ਸਮਾਜ ਪੈਦਾ ਹੋਵੇਗਾ।
ਬੁਲਾਰਿਆਂ ਨੇ ਕਿਹਾ ਸਰਕਾਰ ਸਿਲੇਬਸ ਵਿੱਚੋਂ ਬਹੁਤ ਹੀ ਮਹੱਤਵਪੂਰਣ ਪੂਰਨ ਇਤਿਹਾਸ ਦਾ ਸਮਾਂ ਮੁਗਲ ਕਾਲ ਨੂੰ ਕੱਢਣ ਜਾ ਰਹੀ ਹੈ। ਵਿਗਿਆਨ ਵਿੱਚੋਂ ਵਿਕਾਸ ਵਾਦ ਸਬੰਧ ਰੱਖਦਾ ਡਾਰਵਿਨ ਦਾ ਸਿਧਾਂਤ ਦੇ ਵਿਕਾਸਵਾਦ ਵਾਲੇ ਪੱਖ ਨੂੰ ਕੱਢ ਕਿ ਵਿਦਿਆਰਥੀਆਂ ਨੂੰ ਗਿਆਨ ਤੋਂ ਵਿਹੁਣੇ ਕਰਨਾ ਚਾਹੁੰਦੀ ਹੈ।
ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਵੀਂ ਸਿੱਖਿਆ ਨੀਤੀ 2020 ਅਨੁਸਾਰ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਜਮਾਤ ਪਾਠ ਪੁਸਤਕਾਂ ਵਿੱਚ ਉਹ ਪਾਠ ਸਾਮਲ ਕੀਤੇ ਜਾਣ ਜੋ ਵਿਦਿਆਰਥੀਆਂ ਦੀ ਤਰਕ ਸਕਤੀ ਦਾ ਵਿਕਾਸ ਕਰਨ, ਵਿਦਿਆਰਥੀਆਂ ਵਿੱਚ ਭਰਾਤਰੀ ਭਾਵ, ਸਹਿਣਸੀਲਤਾ, ਧਰਮ ਨਿਰਪੱਖਤਾ ਅਤੇ ਚੰਗੀਆਂ ਕਦਰਾਂ ਕੀਮਤਾਂ ਦਾ ਵਿਕਾਸ ਕਰੇ।
ਅਖੀਰ ਵਿੱਚ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਸਾਰੀ ਚਰਚਾ ਉੱਪਰ ਨਵੀਂ ਸਿੱਖਿਆ ਨੀਤੀ ਬਾਰੇ ਵਿਸਥਾਰਪੂਰਵਕ ਚਰਚਾ ਕਰਦਿਆਂ ਅਧਿਆਪਕਾਂ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣੇ ਫਰਜ ਸਮਝਦੇ ਹੋਏ, ਸਿਲੇਬਸ ਵਿੱਚ ਆ ਰਹੇ ਗਲਤ ਰੁਝਾਨਾ ਪੵਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਪਿਛਾਂਹਖਿੱਚੂ ਰੂਝਾਨ ਨੂੰ ਰੋਕਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦਾ ਹੋਕਾ ਦਿੱਤਾ।
ਇਸ ਵਿਚਾਰ ਚਰਚਾ ਵਿੱਚ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ, ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਜੰਡਿਆਲੀ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਤੋਂ ਇਲਾਵਾ ਮਨਪ੍ਰੀਤ ਸਿੰਘ ਸਮਰਾਲਾ, ਜ਼ਿਲ੍ਹਾ ਵਿੱਤ ਸਕੱਤਰ ਜੰਗਪਾਲ ਸਿੰਘ ਰਾਏਕੋਟ, ਪ੍ਰਭਜੋਤ ਸਿੰਘ ਤਲਵੰਡੀ, ਅਵਤਾਰ ਸਿੰਘ ਖਾਲਸਾ, ਰਜਿੰਦਰ ਜੰਡਿਆਲੀ, 6635 ਈ ਟੀ ਟੀ ਯੂਨੀਅਨ ਦੇ ਸੁਰਿੰਦਰਪਾਲ ਸਿੰਘ, 4161 ਮਾਸਟਰ ਕਾਡਰ ਯੂਨੀਅਨ ਦੇ ਜਸਵਿੰਦਰ ਸਿੰਘ ਐਤੀਆਣਾ, ਸਤਿਕਰਤਾਰ ਸਿੰਘ, ਵਿਜੇ ਕੁਮਾਰ, ਰੇਸ਼ਮ ਸਿੰਘ, ਅਮਨਦੀਪ ਵਰਮਾ, ਪਰਵੀਨ ਕੁਮਾਰੀ, ਪਿੰਕੀ ਰਾਣੀ ਆਦਿ ਆਗੂਆਂ ਨੇ ਭਾਗ ਲਿਆ।