ਬੋਲੇ ਪੰਜਾਬ ਬਿਉਰੋ: ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਸਥਿਤ ਮਹਾਕਾਲ ਮੰਦਿਰ ਦੇ ਪਾਵਨ ਅਸਥਾਨ ‘ਚ ਵੱਡਾ ਹਾਦਸਾ ਹਾਦਸਾ ਵਾਪਰ ਗਿਆ ਹੈ। ਭਸਮ ਆਰਤੀ ਦੌਰਾਨ ਹਾਦਸਾ ਵਾਪਰ ਗਿਆ। ਅਸਲ ਵਿੱਚ ਆਰਤੀ ਦੌਰਾਨ ਗੁਲਾਲ ਸੁੱਟਣ ਕਾਰਨ ਅੱਗ ਲਗੀ।
ਇਸ ਅੱਗ ਦੀ ਲਪੇਟ ਵਿੱਚ ਆਉਣ ਨਾਲ ਕਈ ਜਾਣੇ ਬੁਰੀ ਤਰ੍ਹਾਂ ਝੁਲਸ ਗਏ ਹਨ। ਜ਼ਖ਼ਮੀ ਹਾਲਤ ਵਿੱਚ ਉਜੈਨ ਦੇ ਜ਼ਿਲ੍ਹਾ ਹਸਪਤਾਲ ‘ਚ ਸੰਜੇ ਗੁਰੂ, ਮਹਾਕਾਲ ਮੰਦਿਰ ‘ਚ ਭਸਮਰਤੀ ਦੇ ਮੁੱਖ ਪੁਜਾਰੀ, ਵਿਕਾਸ ਪੁਜਾਰੀ, ਮਨੋਜ ਪੁਜਾਰੀ, ਅੰਸ਼ ਪੁਰੋਹਿਤ, ਸੇਵਕ ਮਹੇਸ਼ ਸ਼ਰਮਾ, ਚਿੰਤਾਮਨ ਗਹਿਲੋਤ ਤੇ ਹੋਰ ਜ਼ੇਰੇ ਇਲਾਜ ਹਨ।ਹਾਦਸੇ ਦੇ ਸਮੇਂ ਮੰਦਰ ‘ਚ ਹਜ਼ਾਰਾਂ ਸ਼ਰਧਾਲੂ ਮਹਾਕਾਲ ਨਾਲ ਹੋਲੀ ਮਨਾ ਰਹੇ ਸਨ। ਜ਼ਖਮੀ ਸੇਵਾਦਾਰ ਨੇ ਦੱਸਿਆ ਕਿ ਕਿਸੇ ਨੇ ਪਿੱਛੇ ਤੋਂ ਆਰਤੀ ਕਰ ਰਹੇ ਪੁਜਾਰੀ ਸੰਜੀਵ ‘ਤੇ ਗੁਲਾਲ ਪਾ ਦਿੱਤਾ। ਦੀਵੇ ‘ਤੇ ਗੁਲਾਲ ਡਿੱਗ ਪਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੁਲਾਲ ਵਿੱਚ ਕੋਈ ਕੈਮੀਕਲ ਸੀ ਜਿਸ ਕਾਰਨ ਅੱਗ ਲੱਗੀ।
ਪਾਵਨ ਅਸਥਾਨ ਵਿੱਚ ਚਾਂਦੀ ਦੀ ਪਰਤ ਨੂੰ ਰੰਗ ਤੋਂ ਬਚਾਉਣ ਲਈ ਫਲੈਕਸ ਲਗਾਇਆ ਗਿਆ ਸੀ। ਇਸ ਨਾਲ ਵੀ ਅੱਗ ਲੱਗ ਗਈ। ਕੁਝ ਲੋਕਾਂ ਨੇ ਅੱਗ ਬੁਝਾਊ ਯੰਤਰਾਂ ਨਾਲ ਅੱਗ ‘ਤੇ ਕਾਬੂ ਪਾਇਆ।ਜਿਕਰਯੋਗ ਹੈ ਕਿ 6 ਸਾਲ ਪਹਿਲਾਂ ਵੀ ਮਹਾਕਾਲ ਮੰਦਰ ‘ਚ ਹੋਲੀ ‘ਤੇ ਅਜਿਹੀ ਹੀ ਘਟਨਾ ਵਾਪਰੀ ਸੀ।ਉਦੋਂ ਇੱਕ ਪੁਜਾਰੀ ਝੁਲ਼ਸ ਗਿਆ ਸੀ।