ਪੋਰਟ ਮੌਰਸਬੀ, 24 ਮਾਰਚ, ਬੋਲੇ ਪੰਜਾਬ ਬਿਊਰੋ :
ਪਾਪੂਆ ਨਿਊ ਗਿਨੀ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ ਕਿਹਾ ਕਿ ਪਾਪੂਆ ਨਿਊ ਗਿਨੀ ਦੇ ਪੂਰਬੀ ਸੇਪਿਕ ਸੂਬੇ ‘ਚ 6.9 ਤੀਬਰਤਾ ਦਾ ਭੂਚਾਲ ਆਇਆ ਹੈ, ਜਿਸ ਨਾਲ ਕੁਝ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਇੱਕ ਹੋਰ ਭੂਚਾਲ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਗਈ ਹੈ। ਯੂਐਸਜੀਐਸ ਮੁਤਾਬਕ ਅੰਬੂਟੀ ਇਲਾਕੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਭੂਮੀਗਤ 35 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਸਥਿਤ ਪਾਪੂਆ ਨਿਊ ਗਿਨੀ ਭੂਚਾਲ ਦੇ ‘ਰਿੰਗ ਆਫ਼ ਫਾਇਰ’ ਵਿੱਚ ਆਉਂਦਾ ਹੈ। ਇੱਥੇ ਭੁਚਾਲ ਆਉਣੇ ਆਮ ਗੱਲ ਹਨ। ਪਿਛਲੇ ਸਾਲ ਅਪ੍ਰੈਲ ‘ਚ ਇੱਥੇ 7.0 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਸੀ, ਜਿਸ ‘ਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ।