ਜਿੰਦਗੀ ਦੀ ਕਿਣਮਿਣ
******
ਔਖੇ ਸੌਖੇ ਕਬੀਲਦਾਰੀ ਦੇ, ਫਰਜ ਨਿਭਾਉਣੇ ਪੈਂਦੇ ਨੇ
ਗਰੀਬੀ ਦੇ ਵਿਚ ਬੜੀ ਵੇਰ, ਚਾਅ ਦਬਾਉਣੇ ਪੈਂਦੇ ਨੇ
ਮਾੜੇ ਬੰਦਿਆਂ ਕੋਲੋਂ,ਕਈ ਰਾਜ ਛੁਪਾਉਣੇ ਪੈਂਦੇ ਨੇ
ਭਾਂਵੇ ਦਿਲ ਮੰਨਦਾ ਨਹੀਂ,ਪਰ ਯਾਰ ਮਨਾਉਣੇ ਪੈਂਦੇ ਨੇ
ਅਜ ਕਲੵ ਸਭ ਨੂੰ ,ਦੁੱਖਾਂ ਨੇ ਘੇਰ ਰੱਖਿਆ ਹੈ
ਇਕ ਦਿਨ ਵਿਚ, ਸੌ-ਸੌ ਗਮ ਹੰਢਾਉਣੇ ਪੈਂਦੇ ਨੇ
ਮਹਿੰਗਾਈ ਨੇ ਸਭ ਦਾ,ਐਸਾ ਕਚੂਮਰ ਕਢਿਆ ਹੈ
ਵਾਧੂ ਖਰਚੇ ਕਰਨੇ ਅਤੇ ਸ਼ੌਕ ਭੁਲਾਉਣੇ ਪੈਂਦੇ ਨੇ
ਮਾਰ-ਧਾੜ ਤੇ ਖਿਚਾ-ਧੂਹੀ,ਤਾਂ ਹੀ ਵਧਦੀ ਜਾਂਦੀ ਹੈ
ਚੁੱਲਾ ਤਪਦਾ ਰੱਖਣ ਵਾਸਤੇ,ਪੈਸੇ ਰੋਜ ਬਨਾਉਣੇ ਪੈਂਦੇ ਨੇ
ਸਮਾਜ ਦੇ ਵਿਚ, ਟੌਹਰ ਅਪਣੀ ਰੱਖਣ ਲਈ
ਦਿਖਾਵੇ ਖਾਤਰ, ਕਪੜੇ ਚੰਗੇ ਪਾਉਣੇ ਪੈਂਦੇ ਨੇ
ਮਸਲੇ ਜਿੰਦਗੀ ਦੇ, ਹੱਲ ਕੋਈ ਕਰਦਾ ਨਾ
ਇਕੱਲੇ ਬੰਦੇ ਨੂੰ, ਆਪ ਸੁਲਝਾੳਉਣੇ ਪੈਂਦੇ ਨੇ
ਦੁੱਖ-ਸੁੱਖ ਵੇਲੇ “ਮਾਵੀ” ਨਾਲ ਜੋ ਖੜ੍ਹਦੇ ਨੇ
ਸੱਚੇ-ਸੁੱਚੇ ਅਜਿਹੇ ਯਾਰ ਬਣਾਉਣੇ ਪੈਂਦੇ ਨੇ
—————————————————
ਗੁਰਦਰਸ਼ਨ ਸਿੰਘ ਮਾਵੀ
ਫੋਨ 98148 51298