ਹਿਮਾਚਲ ‘ਚ ਆਲਟੋ ਕਾਰ ਖੱਡ ਵਿੱਚ ਡਿੱਗੀ, ਦੋ ਲੋਕਾਂ ਦੀ ਮੌਤ
ਸ਼ਿਮਲਾ, 16 ਮਾਰਚ, ਬੋਲੇ ਪੰਜਾਬ ਬਿਊਰੋ :
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਦੇ ਤੀਸਾ ਦੇ ਦੂਰ-ਦੁਰਾਡੇ ਇਲਾਕੇ ‘ਚ ਇਕ ਆਲਟੋ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਸਹਾਬੂਦੀਨ (32) ਪੁੱਤਰ ਗੁਲਾਬਾ ਵਾਸੀ ਚੁਰਾਹ ਅਤੇ ਮਦਨ ਕੁਮਾਰ (23) ਪੁੱਤਰ ਚਤਰ ਸਿੰਘ ਵਾਸੀ ਪਿੰਡ ਹਗੋਈ ਵਜੋਂ ਹੋਈ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਤੀਸਾ ਪੁਲਿਸ ਮੁਤਾਬਕ ਇਹ ਹਾਦਸਾ ਚੰਬਾ ਦੇ ਨਕਰੋੜ-ਹਿਮਗਿਰੀ ਰੋਡ ‘ਤੇ ਬੇਅਰ ਸਿਉਲ ਨੇੜੇ ਵਾਪਰਿਆ। ਦੋਵੇਂ ਮ੍ਰਿਤਕ ਅਪਲਾਈ ਨੰਬਰ ਵਾਲੀ ਆਲਟੋ ਕਾਰ ਵਿੱਚ ਹਿਮਗਿਰੀ ਵੱਲ ਜਾ ਰਹੇ ਸਨ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਕਰੀਬ 300 ਫੁੱਟ ਹੇਠਾਂ ਬੇੜਾ ਖੱਡ ‘ਚ ਜਾ ਡਿੱਗੀ।