ਮਿੰਨੀ ਕਹਾਣੀ
ਕਾਹਦਾ ਮਾਣ …!
ਅੱਠ ਏਕੜ ਜ਼ਮੀਨ ਸੀ ਚੈਂਚਲ ਸਿਉਂ ਦੀ।ਪਿੰਡ ਦੀ ਮੈਂਬਰੀ ਤੋਂ ਸਰਪੰਚੀ ਅਤੇ ਸਰਪੰਚੀ ਤੋਂ ਮੁਰੱਬਾ ਜਮੀਨ ਬਣਾਉਂਦਿਆ ਪੰਜਾਹ ਕੁ ਸਾਲ ਉਮਰ ਨੂੰ ਪਹੁੰਚ ਗਿਆ ਸੀ।
ਬੇਹੱਦ ਕਜੂੰਸ ,ਅੱਥਰਾ ਸੁਭਾਅ ਸਿਰਫ਼ ਪੈਸੇ ਨਾਲ ਮੋਹ।
ਆਪਣੇ ਕੌਣ, ਬਿਗਾਨੇ ਕੌਣ
ਸਭ ਕੁੱਝ ਭੁੱਲ ਚੁੱਕਾ ਸੀ। ਪਰ,
ਅੱਜ ਉਸ ਨੂੰ ਅਚਾਨਕ ਹੀ ਹਾਰਟ ਅਟੈਕ ਆ ਗਿਆ ਡਾਕਟਰਾਂ ਨੇ ਬਾਈਪਾਸ ਸਰਜਰੀ ਦੀ ਸਲਾਹ ਦਿੱਤੀ ਤੇ ਕਿਹਾ ਜਿੰਦਗੀ ਦੇ ਬਚ ਜਾਣ ਦੀ ਸੰਭਾਵਨਾ ਸਿਰਫ਼ ਵੀਹ ਕੁ ਫੀਸਦੀ ਹੈ।ਜੇਕਰ ਕਹਿੰਦੇ ਹੋ ਤਾਂ ਸਰਜਰੀ ਕਰ ਦਿੰਦੇ ਹਾਂ ਨਹੀਂ ਤਾਂ ਤੁਸੀਂ ਬਾਪੂ ਜੀ ਨੂੰ ਘਰ ਲੈ ਜਾਵੋ।
ਪੁੱਤ ਕਹਿਣ ਲੱਗੇ ਕਿ ਰਿਸ਼ਤੇਦਾਰ ਅਤੇ ਪਿੰਡ ਵਾਲੇ ਸਾਨੂੰ ਮੇਹਣੇ ਮਾਰਨਗੇ, ਏਦਾਂ ਕਰੋ ਤੁਸੀਂ ਜਿੰਨ੍ਹਾਂ ਕੁ ਚਿਰ ਸਾਹ ਚਲਦੇ ਹਨ ਉਨ੍ਹਾਂ ਕੁ ਚਿਰ ਹਸਤਪਾਲ ਹੀ ਰੱਖੋ ਕੋਈ ਨਾ .. ਅਸੀਂ ਤੁਹਾਡੀ ਜੋ ਦਸ-ਵੀਹ ਹਜ਼ਾਰ ਫੀਸ ਬਣੂ ਉਹ ਭਰ ਦਿਆਂਗੇ।
ਆ
ਮੈਂ ਖੜਾ ਸੋਚ ਰਿਹਾ ਸਾਂ ਕਿ ਸਾਰੀ ਉਮਰ ਚੈਂਚਲ ਸਿਉਂ ਨੇ ਇਕ ਝੱਗੇ ਤੇ ਇੱਕ ਡੱਬੀਆਂ ਵਾਲੀ ਚਾਦਰ ਵਿਚ ਹੀ ਲੰਘਾ ਛੱਡੀ ਸੀ।
ਸ਼ੌਹਰਤ ,ਹੱਥ ਘੁੱਟ ਕੇ ਵਰਤਣ ਦਾ ਕਾਹਦਾ ਮਾਣ, ਜੇ ਆਪਣੇ ਹੱਥੀਂ ਕਮਾਇਆ ਹੋਇਆ ਪੈਸਾ ਵੀ ਆਪਣੇ ਆਪ ‘ਤੇ ਨਹੀਂ ਖ਼ਰਚਿਆ ਜਾ ਸਕਦਾ ਤਾਂ ..!
ਸੋ ਪੈਸਾ ਅਪਣੀ ਥਾਂ ਠੀਕ ਹੈ ਤੇ ਦੁਨੀਆਂਦਾਰੀ ਇੱਕ ਪਾਸੇ।
ਡਾਕਟਰ ਸਵਰਨਜੀਤ ਸਿੰਘ ਪਿੰਡ ਸੌੜੀਆਂ ਤਹਿਸੀਲ ਅਜਨਾਲਾ ਜਿਲਾ ਅੰਮ੍ਰਿਤਸਰ
9814742003