ਅਸੀਂ ਮਿਹਨਤ ਕਿਵੇਂ ਕਰੀਏ
ਚੰਡੀਗੜ੍ਹ: ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਦੀ ਜਰੂਰਤ ਹੈ।ਮਿਹਨਤ ਹਮੇਸ਼ਾ ਆਦਮੀ ਨੂੰ ਹਰ ਮੁਕਾਮ ਹਾਸਿਲ ਕਰਵਾਉਂਦੀ ਹੈ ਅਤੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬੀ ਹਾਸਿਲ ਕਰਵਾਉਂਦੀ ਹੈ। ਮਿਹਨਤ ਤੋਂ ਬਿਨਾਂ ਹੱਥ ਸੱਖਣੇ, ਸਿਆਣਿਆਂ ਸੱਚ ਹੀ ਕਿਹਾ ਹੈ। ਮਿਹਨਤ ਕਰਨ ਵਾਲੇ ਵਿਅਕਤੀ ਅਕਸਰ ਉਹ ਮੁਕਾਮ ਹਾਸਿਲ ਕਰ ਲੈਂਦੇ ਹਨ ਜੋ ਅਸੀਂ ਪੈਸੇ ਦੀ ਤਾਕਤ ਨਾਲ ਹਾਸਿਲ ਨਹੀਂ ਕਰ ਸਕਦੇ। ਸੰਸਾਰ ਭਰ ਬਹੁਤ ਸਾਰੀਆਂ ਉਦਹਾਰਣਾਂ ਮਿਲਦੀਆਂ ਹਨ ਜਿਸ ਵਿੱਚ ਸਮਾਜ ਦੁਆਰਾ ਦੱਬੇ ਕੁਚਲੇ ਲੋਕਾਂ ਨੇ ਮਿਹਨਤ ਨਾਲ ਬਹੁਤ ਸਾਰੇ ਉੱਚੇ ਮੁਕਾਮ ਹਾਸਲ ਕੀਤੇ ਹਨ। ਦੁਨੀਆਂ ਉੱਤੇ ਹਰ ਜੀਵ ਸੰਘਰਸ਼ ਕਰਦਾ ਹੈ ਅਤੇ ਇਸ ਸੰਘਰਸ਼ ਵਿੱਚ ਸਫ਼ਲ ਹੋਣ ਲਈ ਇੱਕੋ ਇੱਕ ਮੰਤਰ ਹੈ ਮਿਹਨਤ ਕਰਦੇ ਰਹਿਣਾ। ਮਿਹਨਤ ਕਰਨ ਦੇ ਕੁਝ ਖਾਸ ਨੁਕਤੇ ਹਨ ਜੋ ਮੈਂ ਤੁਹਾਨੂੰ ਅੱਜ ਇਸ ਲਿਖਤ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਹਾਂ ਉਹ ਹੇਠ ਲਿਖੇ ਅਨੁਸਾਰ ਹਨ।
1. ਮਿਹਨਤ ਹਮੇਸ਼ਾ ਦ੍ਰਿੜ ਇਰਾਦੇ ਨਾਲ ਕੀਤੀ ਜਾਣੀ ਚਾਹੀਦੀ ਹੈ।
2. ਮਿਹਨਤ ਬਿਲਕੁਲ ਸਾਂਤ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ।
3. ਮਿਹਨਤ ਲਗਾਤਾਰ ਕੀਤੀ ਜਾਣੀ ਚਾਹੀਦੀ ਹੈ
4. ਮਿਹਨਤ ਬਿਨਾਂ ਅੱਕੇ ਅਤੇ ਥੱਕੇ ਕਰਨੀ ਚਾਹੀਦੀ ਹੈ।
5. ਮਿਹਨਤ ਦਾ ਇਕੋ ਇੱਕ ਨਤੀਜਾ ਹੈ ਸਫਲਤਾ ਮਿਲਣੀ।
6. ਸਖਤ ਮਿਹਨਤ ਦੁਨੀਆਂ ਤੇ ਆਪਣੇ ਆਪ ਨੂੰ ਬਦਲਣ ਦੀ ਪ੍ਰਕਿਰਿਆ ਹੈ।
7. ਮਿਹਨਤ ਇੰਨੀ ਖਾਮੋਸ਼ੀ ਨਾਲ ਕਰੋ ਕਿ ਸਫਲਤਾ ਰੌਲਾ ਨਾ ਪਾਵੇ।
8. ਮਿਹਨਤ ਕਰਨ ਨਾਲ ਕਿਸਮਤ ਭਾਵੇਂ ਨਾ ਬਦਲੇ ਪਰ ਵਕਤ ਜਰੂਰ ਬਦਲਦਾ ਹੈ।
9. ਮਿਹਨਤ ਦਾ ਨਤੀਜਾ ਜਰੂਰ ਮਿਲਦਾ ਪਰ ਇਸ ਵਿੱਚ ਦੇਰੀ ਹੋ ਸਕਦੀ ਹੈ।
10. ਮਿਹਨਤ ਨਾਲ ਅਸੀਂ ਉਸ ਪਰਮਾਤਮਾ ਦਾ ਆਸ਼ੀਰਵਾਦ ਵੀ ਪ੍ਰਾਪਤ ਕਰ ਸਕਦੇ ਹਾਂ।
ਜਸਵਿੰਦਰ ਸਿੰਘ ਬਰਨਾਲਾ
ਈ.ਟੀ.ਟੀ ਮਾਸਟਰ
ਸਰਕਾਰੀ ਐਲੀਮੈਂਟਰੀ ਸਕੂਲ ਦੇਲਾਂਵਾਲ