ਜਗ – ਜਨਨੀ ਔਰਤ ਦੇ ਸਨਮਾਨ ਨੂੰ ਸਮਰਪਿਤ : ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ
ਮੋਹਾਲੀ 9 ਮਾਰਚ ਬੋਲੇ ਪੰਜਾਬ ਬਿੳਰੋ : ਸ਼੍ਰੋਮਣੀ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਮੋਹਾਲੀ ਦੇ ਵਿੱਚ ਸੰਸਥਾ – ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਲਗਾਤਾਰ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਪੰਜਾਬ ਦੇ ਕੋਨੇ -ਕੋਨੇ ਵਿੱਚ ਸੂਬਾ ਪੱਧਰੀ ਸੈਮੀਨਾਰ ਕਰਵਾਏ ਜਾ ਰਹੇ ਹਨ, ਇਸ ਦੇ ਨਾਲ ਹੀ ਫਾਊਂਡੇਸ਼ਨ ਦੀ ਤਰਫੋਂ ਔਰਤਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਦੇ ਲਈ ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਜਾਗਰੂਕਤਾ ਮੁਹਿੰਮ ਦੇ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ.
ਫਾਊਂਡੇਸ਼ਨ ਦੇ ਵੱਲੋਂ ਆਪਣੇ ਕੰਮਾਂ ਦੀ ਰਸਮੀ ਤੌਰ ਤੇ ਸ਼ੁਰੂਆਤ ਅਕਤੂਬਰ 2015 ‘ਚ ਫਾਊਂਡੇਸ਼ਨ ਦੇ ਫਾਊਂਡਰ ਪ੍ਰਦੀਪ ਸਿੰਘ ਹੈਪੀ ਦੇ ਵੱਲੋਂ ਕੀਤੀ ਗਈ ਕਰਵਾਈ ਗਈ, ਜਸਵੰਤ ਸਿੰਘ ਭੁੱਲਰ ਨੂੰ ਪ੍ਰਧਾਨ ਜਦਕਿ ਜਰਨਲ ਸਕੱਤਰ ਦੀ ਭੂਮਿਕਾ ਦੇ ਵਿੱਚ ਪ੍ਰਦੀਪ ਸਿੰਘ ਹੈਪੀ ਹੋਰਾਂ ਦੇ ਵੱਲੋਂ ਕਾਰਜ ਆਰੰਭੇ ਗਏ,
ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਭਗਤ ਕਬੀਰ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਦੇ ਨਾਲ ਸੰਬੰਧਿਤ ਸੂਬਾ ਪੱਧਰੀ ਸੈਮੀਨਾਰ ਰਤਨ ਪ੍ਰੋਫੈਸ਼ਨਲ ਕਾਲਜ ਮੋਹਾਲੀ ਵਿਖੇ 11 ਅਪ੍ਰੈਲ 2018 , ਸਥਾਨ – ਰਤਨ ਪ੍ਰਫੈਸਨਲ ਕਾਲਜ ਸੋਹਾਣਾ , ਵਿਖੇ ਕਰਵਾਇਆ ਗਿਆ। ਇਸ ਵਿੱਚ ਮੁੱਖ ਮਹਿਮਾਨ ਦੇ ਵਜੋਂ – ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ ਸਨੌਰ,ਐਨ.ਕੇ. ਸ਼ਰਮਾ ਵਿਧਾਇਕ ਡੇਰਾਬਸੀ, ਪ੍ਰੋਫੈਸਰ ਤੇਜਿੰਦਰ ਪਾਲ ਸਿੰਘ ਸਿੱਧੂ- ਸਾਬਕਾ ਡਿਪਟੀ ਕਮਿਸ਼ਨਰ ਅਤੇ ਹਲਕਾ ਇੰਚਾਰਜ ਮੋਹਾਲੀ ਜਦ ਕਿ
ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਬੀਰ ਦਵਿੰਦਰ ਸਿੰਘ- ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਹਮੀਰ ਸਿੰਘ ਨਿਊਜ਼ ਕੋਆਰਡੀਨੇਟਰ ਪੰਜਾਬੀ ਟ੍ਰਿਬਿਊਨ,ਡਾ. ਹਰਭਜਨ ਸਿੰਘ ਡਾਇਰੈਕਟਰ (ਸੇਵਾਮੁਕਤ) ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਉੱਘੇ ਪੰਥਕ ਵਿਦਵਾਨ ਸ਼ਾਮਲ ਹੋਏ। ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਚੇਅਰਮੈਨਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨਿਭਾਈ। ਸਮਾਗਮ ਵਿੱਚ ਇੰਡਸਲੈਡ ਬੈਂਕ ਦੇ ਵੱਲੋਂ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ- ਵਿਸ਼ਾਲ ਸ਼ਰਮਾ ਅਤੇ ਐਚ.ਡੀ.ਐਫ.ਸੀ.- ਬੈਂਕ ਵੱਲੋਂ ਤੇਜਿੰਦਰ ਐਰੀ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਵੱਲੋਂ ਸ਼ਮੂਲੀਅਤ ਕੀਤੀ ਗਈ।
ਫਾਊਂਡੇਸ਼ਨ ਦੇ ਵੱਲੋਂ 11 ਸਤੰਬਰ 2019 ਨੂੰ ਮਾਲਵਾ ਐਜੂਕੇਸ਼ਨ ਕੌਂਸਲ ਬੋਂਦਲੀ ਸਮਰਾਲਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਸਿਮਰਤੀ ਹਾਲ ਮਾਲਵਾ ਕਾਲਜ ਬੋਂਦਲੀ ਵਿਖੇ ਗੂਗਲ ਬੇਬੇ ਕੁਲਵੰਤ ਕੌਰ ਮਨੈਲਾ ਵਿਦਿਆਰਥੀਆਂ ਦੇ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਧੂ ਸਿੰਘ ਧਰਮਸੋਤ- ਜੰਗਲਾਤ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ , ਅਮਰੀਕ ਸਿੰਘ ਢਿੱਲੋ ਵਿਧਾਇਕ ਸਮਰਾਲਾ, ਡਾ. ਐਸ ਪੀ ਸਿੰਘ ਉਬਰਾਏ- ਮੈਨੇਜਿੰਗ ਟਰਸਟੀ -ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. , ਡਾ. ਸਰਦਾਰ ਗੁਰਸ਼ਰਨਦੀਪ ਸਿੰਘ ਗਰੇਵਾਲ- ਐਸ.ਐਸ.ਪੀ. ਪੁਲਿਸ ਜ਼ਿਲਾ ਖੰਨਾ, ਬਲਵੀਰ ਸਿੰਘ ਰਾਜੇਵਾਲ -ਪ੍ਰਧਾਨ ਮਾਲਵਾ ਐਜੂਕੇਸ਼ਨ ਕਾਲਜ ਬੋਂਦਲੀ ਸਮਰਾਲਾ ਸ਼ਾਮਿਲ ਹੋਏ। ਇਸ ਮੌਕੇ ਤੇ ਵਿਸ਼ੇਸ਼ ਬੁਲਾਰਿਆਂ ਵਜੋਂ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ -ਮੀਤ ਪ੍ਰਧਾਨ ਮਾਲਵਾ ਐਜੂਕੇਸ਼ਨ ਕੌਂਸਲ ਬੋਂਦਲੀ ਸਮਰਾਲਾ, ਸੁਰਿੰਦਰ ਸਿੰਘ ਕਿਸ਼ਨਪੁਰਾ, ਸੁਰਜੀਤ ਸਿੰਘ ਖਮਾਣੋ-ਸਮਾਜਸੇਵੀ, ਬਲਵਿੰਦਰ ਸਿੰਘ ਬੰਬ -ਮੈਂਬਰ ਬਲਾਕ ਸੰਮਤੀ, ਡਾਕਟਰ ਸੁਖਬੀਰ ਸਿੰਘ ਐਮ.ਡੀ – ਖੋਜਕਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਇਸ ਮੌਕੇ ਤੇ ਮਾਲਵਾ ਕਾਲਜ ਬੋਦਲੀ ਸਮਰਾਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਨੇ ਵੀ ਕਾਲਜ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ । ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀ ਵਰਗ ਨੂੰ ਪੁਰਾਤਨ ਇਤਿਹਾਸ ਦੇ ਨਾਲ ਜੋੜੇ ਰੱਖਣ ਦੀ ਕਵਾਇਦ ਦੇ ਵਜੋਂ ਕਰਵਾਇਆ ਗਿਆ।
ਫਾਊਂਡੇਸ਼ਨ ਵੱਲੋਂ ਮਹਾਂਮਾਰੀ ਤੋਂ ਬਾਅਦ ਦੀ ਜੀਵਨ ਸ਼ੈਲੀ ਸਬੰਧੀ ਇਕ ਨੁਕੱੜ ਨਾਟਕ ਅਤੇ’ ਸੰਘਰਸ਼ ਦੀ ਪ੍ਰੇਰਣਾਦਾਇਕ ਗਾਥਾ ‘ ਕਿਤਾਬ ਦੀ ਘੁੰਢ ਚੁਕਾਈ 21 ਨਵੰਬਰ 2020 ਨੂੰ ਸੈਕਟਰ 10 ਵਿਖੇ ਹੋਟਲ ਮਾਊਂਟਵਿਊ ਵਿਖੇ ਕੀਤੀ ਗਈ।
ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਗਿਆਨ ਚੰਦ ਗੁਪਤਾ- ਸਪੀਕਰ ਹਰਿਆਣਾ ਵਿਧਾਨ ਸਭਾ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸੰਜੀਵ ਵਿਸ਼ਿਸ਼ਟ- ਮੈਂਬਰ ਐਡਵਾਈਜ਼ਰ ਕਮੇਟੀ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਅਤੇ ਭਾਜਪਾ ਜਿਲਾ ਪ੍ਰਧਾਨ ਮੋਹਾਲੀ, ਤੇਜਿੰਦਰ ਸਿੰਘ ਸਰਾਂ- ਸਕੱਤਰ ਭਾਜਪਾ ਚੰਡੀਗੜ੍ਹ ਸਟੇਟ, ਹਿਲੇਰੀ ਵਿਕਟਰ ਪ੍ਰਧਾਨ -ਪ੍ਰੈੱਸ ਕਲੱਬ ਐਸ ਏ ਐਸ ਨਗਰ ,ਜਸਵੰਤ ਸਿੰਘ ਰਾਣਾ- ਸਾਬਕਾ ਪ੍ਰਧਾਨ ਚੰਡੀਗੜ੍ਹ ਪ੍ਰੈਸ ਕਲੱਬ ,ਕੈਲਾਸ਼ਕਾਂਤ ਸੇਠੀ ਉੱਘੇ ਬਿਜਨਸਮੈਨ ,ਸੁਖਬੀਰ ਬਾਜਵਾ ਸੀਨੀਅਰ ਰਿਪੋਰਟਰ ਚੰਡੀਗੜ੍ਹ ਨੇ ਸ਼ਮੂਲੀਅਤ ਕੀਤੀ। ਫਾਉਂਡੇਸ਼ਨ ਵਲੋਂ ਲੋੜਵੰਦ ਧੀ ਸ਼ਰਨਦੀਪ ਕੋਰ ਦੇ ਵਿਆਹ ਚ ਮਦਦ ਕੀਤੀ ਗਈ,ਜੋ ਕਿ ਪਿੰਡ ਹਮੀਦੀ ( ਬਰਨਾਲਾ) ਵਿਖੇ 21 ਮਾਰਚ 2021 ਨੂੰ ਕੀਤੀ ਗਈ ਸੀ।
ਫਾਊਂਡੇਸ਼ਨ ਵੱਲੋਂ ਭਗਤ ਕਬੀਰ ਜੀ ਦੀ ਜੀਵਨੀ ਤੇ ਸਿੱਖਿਆਵਾਂ ਦੇ ਨਾਲ ਸੰਬੰਧਿਤ ਸੂਬਾ ਪੱਧਰੀ ਸੈਮੀਨਾਰ 7 ਸਤੰਬਰ 2022 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਵਰਲਡ ਯੂਨੀਵਰਸਿਟੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਡਾ. ਪਰਮਵੀਰ ਸਿੰਘ, ਪ੍ਰੋਫੈਸਰ ਜਸਵੰਤ ਸਿੰਘ- ਸਿੱਖ ਵਿਸ਼ਵਕੋਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਪਰਮਜੀਤ ਕੌਰ ਟਿਵਾਣਾ ਸੇਵਾ ਮੁਕਤ ਪ੍ਰਿੰਸੀਪਲ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਝਾੜ ਸਾਹਿਬ ਮਾਛੀਵਾੜਾ, ਡਾ. ਕਿਰਨਦੀਪ ਕੌਰ ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਅਨ ਵਿਭਾਗ ,ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਉੱਘੇ ਪੰਥਕ ਵਿਦਵਾਨ ਸ਼ਾਮਿਲ ਹੋਏ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ- ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਗਿਆਨੀ ਰਘਵੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਸ਼ਾਮਿਲ ਹੋਏ, ਸਮਾਗਮ ਦੀ ਪ੍ਰਧਾਨਗੀ ਦੇ ਵਿੱਚ ਕਰਨੈਲ ਸਿੰਘ ਪੰਜੋਲੀ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ,ਸ਼੍ਰੀ ਸੁਭਾਸ਼ ਗੋਇਲ ਮੁਖੀ ਐਮ ਡੀ .ਵਰਦਾਨ ਆਯੁਰਵੈਦਿਕ ਆਰਗਨਾਜ਼ੇਸ਼ਨ ,.ਸਵਰਨ ਸਿੰਘ ਪਟਿਆਲਾ- ਪ੍ਰਧਾਨ ਨੈਸ਼ਨਲ ਕਾਂਗਰਸ ਪਾਰਟੀ ,ਪ੍ਰੋਫੈਸਰ ਅਜਾਇਬ ਸਿੰਘ ਬਰਾੜ- ਪਰੋ ਚਾਂਸਲਰ, ਪ੍ਰੋਫੈਸਰ ਪ੍ਰਿਤਪਾਲ ਸਿੰਘ- ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਸ਼ਾਮਿਲ ਹੋਏ। ਇਸ ਸੂਬਾ ਪੱਧਰੀ ਸੈਮੀਨਾਰ ਦੇ ਦੌਰਾਨ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਕਾਰਸ਼ੀਲ ਸਨਮਾਨਯੋਗ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਵਿੱਚ ਅਰਵਿਨ ਕੌਰ ਸੰਧੂ- ਨੈਸ਼ਨਲ ਚੀਫ ਕੋਆਰਡੀਨੇਟਰ- ਸੋ ਕਿਉ ਮੰਦਾ ਆਖੀਏ ਜਿੱਤ ਜਮੈ ਰਾਜਾਨ ਭਲਾਈ ਟਰਸਟ ,ਬੀਬੀ ਸੁਰਜੀਤ ਕੌਰ -ਪ੍ਰਧਾਨ ਨਿਆਸਰਿਆਂ ਦਾ ਆਸਰਾ ਟਰਸਟ ਦੁਗਰੀ ਲੁਧਿਆਣਾ, ਪ੍ਰੋਫੈਸਰ ਮਨਪ੍ਰੀਤ ਕੌਰ -ਗੁਲਜਾਰ ਗਰੁੱਪ ਆਫ ਇੰਸਟੀਚਿਊਟ ਖੰਨਾ ,ਮੈਡਮ ਸਤਨਾਮ ਕੌਰ – ਸ਼ੇਖਨ ਮਾਜਰਾ -ਆਫਿਸ ਇੰਚਾਰਜ ਐਚ ਐਂਡ ਆਰ ਬਰਾਂਡਿੰਗ – ਮੋਹਾਲੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਫਾਊਂਡੇਸ਼ਨ ਵੱਲੋਂ 9 ਸਤੰਬਰ 2022 ਤੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। – ਫਾਊਂਡੇਸ਼ਨ ਵੱਲੋਂ 9 ਸਤੰਬਰ 2022 ਨੂੰ ਸਵੇਰੇ 10 ਵਜੇ ਤੋਂ- ਬਾਹਰਾ ਸੁਪਰ ਸਪੈਸ਼ਲਿਟੀ ਹਸਪਤਾਲ ਖਰੜ (ਮੋਹਾਲੀ) ਵਿਖੇ ਖੂਨ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਇਹ ਖੂਨਦਾਨ ਕੈਂਪ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 41ਵੀਂ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਸੀ , ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਨਰਿੰਦਰ ਸਿੰਘ ਸ਼ੇਰਗਿਲ -ਚੇਅਰਮੈਨ ਮਿਲਕ ਫੈਡ, ਮਾਲਵਿੰਦਰ ਸਿੰਘ ਕੰਗ- ਬੁਲਾਰਾ ਆਮ ਆਦਮੀ ਪਾਰਟੀ, ਪਰਮਿੰਦਰ ਸਿੰਘ ਗੋਲਡੀ- ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਗੁਰਵਿੰਦਰ ਸਿੰਘ ਬਾਹਰਾ- ਚੇਅਰਮੈਨ ਰਿਆਤ ਐਂਡ ਬਾਹਰਾ ਗਰੁੱਪ ਆਫ ਇੰਸਟੀਚਿਊਟ,ਪ੍ਰੋਫੈਸਰ ਮਨਪ੍ਰੀਤ ਕੌਰ- ਗੁਲਜਾਰ ਗਰੁੱਪ ਆਫ ਇੰਸਟੀਚਿਊਟ ਖੰਨਾ lਹਾਜ਼ਰ ਸਨ। ਖੂਨਦਾਨ ਕੈਂਪ ਦੇ ਦੌਰਾਨ ਖੂਨ ਦੇ ਯੂਨਿਟ ਪੀ.ਜੀ.ਆਈ.ਹਸਪਤਾਲ ਚੰਡੀਗੜ੍ਹ ਦੇ ਟਰਾਂਸਫਊਜ਼ਨ ਮੈਡੀਸਨ ਵਿਭਾਗ ਦੀ ਟੀਮ ਵੱਲੋਂ ਇਕੱਤਰ ਕੀਤੇ ਗਏ, ਇਸ ਮੌਕੇ ਤੇ ਇਸ ਖੂਨਦਾਨ ਕੈਂਪ ਤੋਂ ਬਾਅਦ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੀ ਤਰਫੋਂ ਫਾਊਂਡੇਸ਼ਨ ਨੂੰ ਇੱਕ ਪ੍ਰਸ਼ੰਸਾ ਪੱਤਰ ਕੈਂਪ ਕਲੈਕਸ਼ਨ ਰਿਪੋਰਟ ਦੇ ਨਾਲ ਭੇਜਿਆ ਗਿਆ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 12 ਫਰਵਰੀ 2023 ਨੂੰ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਮੋਹਾਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਤੇ ਨਗਰ ਕੀਰਤਨ ਦੇ ਵਿੱਚ ਮੋਹਾਲੀ ਦੇ ਫੇਸ-8 ਸਥਿਤ ਗੁਰਦੁਆਰਾ ਗੁਰਦੁਆਰਾ ਅੰਬ ਸਾਹਿਬ ਤੋਂ ਵਿਸ਼ਾਲ ਨਹਿਰ ਕੀਰਤਨ ਰਵਾਨਾ ਹੋਇਆ, ਜਿਸ ਦੇ ਵਿੱਚ ਫਾਊਂਡੇਸ਼ਨ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ, ਉਪਰੰਤ ਸ਼ਹੀਦ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਯਾਦਗਾਰ ਮਿਸ਼ਨ ਖੋਜ ਪੰਜਾਬ ਚੰਡੀਗੜ੍ਹ ਦੇ ਵੱਲੋਂ 26 ਫਰਵਰੀ 2023 ਨੂੰ ਭਗਤ ਕਬੀਰ ਵੈਲਫੇਅਰ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੁਆਰਾ ਕੈਂਪ ਨਗਰ ਕੀਰਤਨ ਦੇ ਵਿੱਚ ਸਹਿਯੋਗ ਦੇਣ ਦੇ ਲਈ ਵਿਸ਼ੇਸ਼ ਤੌਰ ਤੇ ਸਨਮਾਨ ਪੱਤਰ ਭੇਜਿਆ ਗਿਆ।
ਫਾਊਂਡੇਸ਼ਨ ਦੇ ਵੱਲੋਂ ਸੂਬਾ ਪੱਧਰੀ ਸੈਮੀਨਾਰ 7 ਸਤੰਬਰ 2022 ਸਵੇਰੇ 10:30ੇ ਵਜੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸਿਟੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ,ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ- ਪ੍ਰਧਾਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਮਹਾਨ ਸ਼ਖਸੀਅਤਾਂ ਪੁੱਜੀਆਂ ਸਨ ,
ਭਗਤ ਕਬੀਰ ਜੀ ਦਾ 629ਵਾਂ ਪ੍ਰਕਾਸ਼ ਪੁਰਬ ਮਨਾਇਆ ਧੂਮ ਧਾਮ ਨਾਲ
ਸ਼੍ਰੋਮਣੀ ਸੰਤ ਕਬੀਰ ਜੀ ਦਾ 629ਵਾਂ ਪ੍ਰਕਾਸ਼ ਦਿਹਾੜਾ 4 ਜੂਨ 2023 ਨੂੰ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ – ਮੋਹਾਲੀ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਸ਼੍ਰੀਮਤੀ ਜਗਜੀਤ ਕੌਰ ਕਾਹਲੋਂ -ਚੇਅਰਪਰਸਨ ਸਵ. ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਐਜੂਕੇਸ਼ਨ ਸੋਸਾਇਟੀ , ਸਰਬਜੀਤ ਸਿੰਘ ਸਮਾਣਾ -ਕੌਂਸਲਰ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦੇ ਨੇਤਾ -ਹਰਸੁੱਖਇੰਦਰ ਸਿੰਘ ਬੱਬੀ ਬਾਦਲ, ਯੂਥ ਨੇਤਾ- ਅਨਵਰ ਹੁਸੈਨ, ਸਾਬਕਾ ਕੌਂਸਲਰ- ਪਰਮਜੀਤ ਸਿੰਘ ਕਾਹਲੋ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ, ਕਵਲਜੀਤ ਸਿੰਘ ਰੂਬੀ- ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਹਾਲੀ, ਅਰੁਣ ਸ਼ਰਮਾ- ਸਾਬਕਾ ਭਾਜਪਾ ਕੌਂਸਲਰ , ਰਣਜੀਤ ਸਿੰਘ ਬਰਾੜ ਮਿਰਜ਼ੇ ਕੇ ,ਸ਼੍ਰੀਮਤੀ ਜਗਜੀਤ ਕੌਰ ਕਾਹਲੋਂ ਚੇਅਰਪਰਸਨ ਸਵ. ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਐਜੂਕੇਸ਼ਨ ਸੋਸਾਇਟੀ ਨੇ ਸ਼ਮੂਲੀਅਤ ਕੀਤੀ, ਇਸ ਮੌਕੇ ਤੇ ਫਾਊਂਡੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਬੰਬ, ਭਾਈ ਹਰਦੇਵ ਸਿੰਘ- ਪ੍ਰੋਫੈਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਸ਼੍ਰੀ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ,ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਦੇ ਬਾਰੇ ਵਿੱਚ ਵਿਚਾਰ ਚਰਚਾ ਕੀਤੀ ,
ਫਾਊਂਡੇਸ਼ਨ ਦੀ ਤਰਫੋਂ ਵਿਸ਼ਵਾਸ ਫਾਉਂਡੇਸ਼ਨ ਅਤੇ ਆਰੀਅਨ ਗਰੁੱਪ ਆਫ ਇੰਸਟੀਚਿਊਟ ਦੇ ਸਹਿਯੋਗ ਦੇ ਨਾਲ ਮੁਫਤ ਮੈਡੀਕਲ ਚੈੱਕ 7 ਜੁਲਾਈ (ਸ਼ੁਕਰਵਾਰ ) 2023, ਗੁਰਦੁਆਰਾ ਸ਼ਹੀਦ ਸਿੰਘ ਸਭਾ ਫੇਸ- 11 ਮੋਹਾਲੀ ਵਿਖੇ ਲਗਾਇਆ ਗਿਆ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਮੋਹਾਲੀ, ਗੁਰਪ੍ਰੀਤ ਸਿੰਘ ਭੁੱਲਰ -ਆਈ. ਜੀ.ਪੰਜਾਬ ਪੁਲਿਸ ,ਕਿਰਨਵੀਰ ਸਿੰਘ ਕੰਗ – ਪੰਥਕ ਚਿੰਤਕ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਕੁਲਜੀਤ ਸਿੰਘ ਬੇਦੀ- ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ, ਸ਼੍ਰੀਮਤੀ ਜਗਜੀਤ ਕੌਰ ਕਾਹਲੋਂ- ਚੇਅਰਪਰਸਨ ਹਰੀ ਸਿੰਘ ਮੈਮੋਰੇਲ ਚੈਰੀਟੇਬਲ ਐਜੂਕੇਸ਼ਨ ਸੋਸਾਇਟੀ ਮੋਹਾਲੀ , ਹਲਕਾ ਇੰਚਾਰਜ -ਸ਼੍ਰੋਮਣੀ ਅਕਾਲੀ ਦਲ ਨੇਤਾ ਪਰਮਿੰਦਰ ਸਿੰਘ ਸੁਹਾਣਾ, ਲੋਕ ਗਾਇਕ ਬਾਈ ਹਰਦੀਪ, ਰਣਜੀਤ ਸਿੰਘ ਰਾਣਾ ਜਗਤਪੁਰਾ ਨੇ ਸ਼ਮੂਲੀਅਤ ਕੀਤੀ, ਇਸ ਮੌਕੇ ਤੇ ਗਾਇਨੀ ਦੰਦਾਂ, ਅੱਖਾਂ ਅਤੇ ਹੋਰ ਬਿਮਾਰੀਆਂ ਦਾ ਦੇ ਮਰੀਜ਼ਾਂ ਦਾ ਮੁਫਤ ਚੈਕ ਅਪ ਕੀਤਾ ਗਿਆ ਜੋ ਕਿ ਸੁਹਾਣਾ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਮੁਫਤ ਚੈਕ ਅਪ ਕੀਤਾ ਗਿਆ, ਕੈਂਸਰ ਦੇ ਮਰੀਜ਼ਾਂ ਦੀ ਜਾਂਚ ਦੇ ਲਈ ਮੋਬਾਈਲ ਲੈਬ ਮੈਮੋਰਾਫੀ ਬਸ ਵੀ ਮੌਕੇ ਤੇ ਮੌਜੂਦ ਰਹੀ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਰੀਜ਼ਾਂ ਦੇ ਕੈਂਸਰ ਦੇ ਮੁਫਤ ਚੈਕ ਅਪ ਕੀਤੇ ਗਏ ਅਤੇ ਮੁਫਤ ਦਵਾਈਆਂ ਤਕਸੀਮ ਕੀਤੀਆਂ
ਗਈਆਂ । ਇਹ ਮੁਫਤ ਮੈਡੀਕਲ ਚੈੱਕ ਅਪ ਕੈਂਪ ਸੇਵਾ ਸਨੇਹ ਅਤੇ ਸਦਭਾਵਨਾ ਨੇ ਮੂਰਤ ਸ਼੍ਰੀਮਤੀ ਸ਼ਵਦੇਸ਼ ਚੋਪੜਾ ਜੀ ਦੀ ਅੱਠਵੀਂ ਬਰਸੀ ਨੂੰ ਸਮਰਪਿਤ ਲਗਾਇਆ ਗਿਆ। ਫਾਊਂਡੇਸ਼ਨ ਦੇ ਜਨਰਲ ਸਕੱਤਰ ਪ੍ਰਦੀਪ ਸਿੰਘ ਹੈਪੀ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ।