ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਮੁੱਦਾ ਉਠਾਏ ਜਾਣ ਤੇ ਮੰਤਰੀ ਵੱਲੋਂ ਕੀਤਾ ਹਸਪਤਾਲਾਂ ਨੂੰ ਨੋਟਿਸ ਜਾਰੀ
ਬੇਸਮੈਂਟ ਪਾਰਕਿੰਗ ਨੂੰ ਨਹੀਂ ਵਰਤਿਆ ਜਾ ਰਿਹਾ ਨਿਰਧਾਰਿਤ ਮੰਤਵ ਲਈ :
ਮੋਹਾਲੀ 6 ਮਾਰਚ ,ਬੋਲੇ ਪੰਜਾਬ ਬਿਓਰੋ : ਮੋਹਾਲੀ ਵਿੱਚ ਪੈਂਦੇ ਮਲਟੀ ਸਪੈਸ਼ਲਿਟੀ ਹਸਪਤਾਲਾਂ ਜਿਵੇਂ ਕਿ ਮੈਕਸ ਹਸਪਤਾਲ, ਆਈ.ਵੀ ਹਸਪਤਾਲ,ਫੋਰਟਿਸ ਹਸਪਤਾਲ, ਮਾਇਓ ਹਸਪਤਾਲ, ਗ੍ਰੀਸ਼ੀਅਨ ਹਸਪਤਾਲ ਅਤੇ ਇੰਡਸ ਹਸਪਤਾਲ ਆਦਿ ਦੇ ਬਾਹਰ ਇਹਨਾਂ ਹਸਪਤਾਲਾਂ ਵਿੱਚ ਆਉਣ ਵਾਲੇ ਲੋਕਾਂ ਵੱਲੋਂ ਆਪਣੀਆਂ ਗੱਡੀਆਂ ਇਹਨਾਂ ਹਸਪਤਾਲਾਂ ਦੇ ਬਾਹਰ ਸੜਕਾਂ ਤੇ ਖੜੀਆਂ ਕਰਨ ਕਾਰਨ ਟਰੈਫਿਕ ਦੇ ਜਾਮ ਲੱਗਣ ਦੇ ਚਲਦਿਆਂ ਕਈ ਵਾਰੀ ਸਕੂਲ ਜਾਣ ਵਾਲੇ ਬੱਚਿਆਂ ਦੀਆਂ ਕਲਾਸਾਂ ਮਿਸ ਹੋ ਜਾਂਦੀਆਂ ਹਨ ਅਤੇ ਇਹਨਾਂ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲੈ ਕੇ ਆਉਣ ਵਾਲੀਆਂ ਐਬੂਲੈਂਸਾਂ ਆਦਿ ਦੇ ਇਹਨਾਂ ਟਰੈਫਿਕ ਜਾਮਾਂ ਦੇ ਵਿੱਚ ਫਸਣ ਦੇ ਚਲਦਿਆਂ ਮਰੀਜ਼ਾਂ ਨੂੰ ਵੀ ਲੋੜੀਂਦਾ ਇਲਾਜ ਮਿਲਣ ਵਿੱਚ ਦੇਰੀ ਹੋ ਜਾਂਦੀ ਹੈ, ਜਿਸ ਦੇ ਚੱਲਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੌਰਾਨ ਅੱਜ 6 ਮਾਰਚ ਨੂੰ ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਗਿਆ ਕਿ ਉਕਤ ਹਸਪਤਾਲਾਂ ਦੀਆਂ ਬਿਲਡਿੰਗਾਂ ਦਾ ਨਕਸ਼ਾ ਪਾਸ ਕਰਨ ਦੇ ਸਮੇਂ ਗਮਾਡਾ ਵੱਲੋਂ ਗੱਡੀਆਂ ਦੀ ਪਾਰਕਿੰਗ ਲਈ ਕੋਈ ਜਗ੍ਹਾ ਨਿਰਧਾਰਿਤ ਕੀਤੀ ਗਈ ਸੀ ਜਾਂ ਨਹੀਂ, ਜੇਕਰ ਹਾਂ ਤਾਂ ਕੀ ਇਹੋ ਜਗ੍ਹਾ ਦੀ ਦੀ ਵਰਤੋਂ ਵਾਹਨਾਂ ਦੀ ਪਾਰਕਿੰਗ ਲਈ ਕੀਤੀ ਜਾ ਰਹੀ ਹੈ। ਵੇਰਵੇ ਸਹਿਤ ਦੱਸਿਆ ਜਾਵੇ, ਇਸ ਸਵਾਲ ਸਬੰਧੀ ਵਿਭਾਗ ਦੇ ਮੰਤਰੀ ਵੱਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਪੇਸ਼ ਕੀਤੇ ਗਏ ਜਵਾਬ ਵਿੱਚ ਦੱਸਿਆ ਗਿਆ ਕਿ ਮੈਕਸ ਹਸਪਤਾਲ, ਆਈ ਵੀ ਵਾਈ ਹਸਪਤਾਲ, ਫੋਰਟੇਜ ਅਤੇ ਇੰਡਸ ਹਸਪਤਾਲਾਂ ਦੀ ਚੈਕਿੰਗ ਕਰਨ ਤੋਂ ਪਤਾ ਲੱਗਾ ਹੈ ਕਿ ਇਹਨਾਂ ਹਸਪਤਾਲਾਂ ਵਿੱਚ ਬੇਸਮੈਂਟ ਪਾਰਕਿੰਗ ਨੂੰ ਨਿਰਧਾਰਿਤ ਮੰਤਵ ਲਈ ਨਹੀਂ ਵਰਤਿਆ ਜਾ ਰਿਹਾ, ਇਸ ਲਈ ਇਹਨਾਂ ਹਸਪਤਾਲਾਂ ਨੂੰ ਸਟੇਟ ਅਫਸਰ ਵੱਲੋਂ ਪੰਜਾਬ ਰੀਜਨਲ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1995 5 ਦੀ ਧਾਰਾ 45. (3) ਦੇ ਅਧੀਨ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਹ ਜਵਾਬ ਪ੍ਰਾਪਤ ਹੋਣ ਤੇ ਹਲਕਾ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਵਿਭਾਗ ਦੇ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਇਸ ਸਬੰਧੀ ਸਟੇਟ ਅਫਸਰ ਗਮਾਂਡਾਂ ਨਾਲ ਸੰਪਰਕ ਕਰਨ ਤੇ ਉਹਨਾਂ ਦੱਸਿਆ ਕਿ ਇਹ ਨੋਟਿਸ ਮੈਕਸ ਹਸਪਤਾਲ ਆਈ.ਵੀ ਵਾਈ ਹਸਪਤਾਲ , ਫੋਰਟੀਸ ਹਸਪਤਾਲ, ਮਾਇਓ ਹਸਪਤਾਲ, ਗਰੇਸ਼ਨ ਹਸਪਤਾਲ ਅਤੇ ਇੰਡਸ ਹਸਪਤਾਲ ਨੂੰ ਜਾਰੀ ਕੀਤੇ ਗਏ ਹਨ ਅਤੇ ਜਾਰੀ ਨੋਟਿਸਾਂ ਸਬੰਧੀ ਸਬੰਧਤ ਹਸਪਤਾਲ ਤੋਂ ਪ੍ਰਾਪਤ ਜਵਾਬ ਪ੍ਰਾਪਤ ਹੋਣ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।