ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਮੇਅਰ ਕੁਲਦੀਪ ਕੁਮਾਰ ਨੇ ਸਕੱਤਰ ਕਾਰਪੋਰੇਸ਼ਨ ਤੇ ਕਮਿਸ਼ਨਰ ਕਾਰਪਰੇਸ਼ਨ ਦੇ ਬਗੈਰ ਹਾਊਸ ਮੀਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾ ਕਿੱਸਾ ਅੰਦੋਲਨ ਦੌਰਾਨ ਸ਼ੁਭਕਰਨ ਦੀ ਮੌਤ ਤੇ ਮੌਨ ਰੱਖਿਆ ਗਿਆ।
ਜਦਕਿ ਅੱਜ ਹੋਣ ਵਾਲੀ ਨਗਰ ਨਿਗਮ ਦੀ ਮੀਟਿੰਗ ਹੁਣ ਨਹੀਂ ਹੋਵੇਗੀ। ਪ੍ਰਸ਼ਾਸਨ ਦੀ ਸੀਨੀਅਰ ਸਟੈਂਡਿੰਗ ਕੌਂਸਲ ਨੇ ਮੀਟਿੰਗ ਰੱਦ ਕਰ ਦਿੱਤੀ। ਮੇਅਰ ਕੁਲਦੀਪ ਕੁਮਾਰ ਆਪਣੀ ਪਹਿਲੀ ਹਾਊਸ ਮੀਟਿੰਗ ਨਗਰ ਨਿਗਮ ਹਾਊਸ ਵਿੱਚ ਕਰਨ ਵਾਲੇ ਸਨ। ਇਸ ਮੀਟਿੰਗ ਵਿੱਚ ਨਵ-ਨਿਯੁਕਤ ਮੇਅਰ ਸ਼ਹਿਰ ਦੇ ਲੋਕਾਂ ਲਈ ਮੁਫ਼ਤ ਪਾਣੀ ਦੀ ਤਜਵੀਜ਼ ਲੈ ਕੇ ਆਉਣ ਵਾਲੇ ਸਨ। ਦੱਸ ਦੇਈਏ ਕਿ ਇਸ ਮੀਟਿੰਗ ਦੇ ਵਿਰੋਧ ਵਿੱਚ ਭਾਜਪਾ ਦੇ ਸਾਰੇ ਕੌਂਸਲਰਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਸ਼ਿਕਾਇਤ ਪੱਤਰ ਦਿੱਤਾ ਸੀ। ਜਿਸ ਵਿੱਚ ਨਗਰ ਨਿਗਮ ਦੀ ਐਫ.ਐਂਡ.ਸੀ.ਸੀ ਬਣਾਉਣ ਅਤੇ ਇਸ ਵਿੱਚ ਚਰਚਾ ਕਰਨ ਤੋਂ ਬਾਅਦ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਬਜਟ ਉੱਤੇ ਚਰਚਾ ਕਰਨ ਦੀ ਗੱਲ ਕਹੀ ਗਈ ਸੀ। ਇਸ ਲਈ ਇਹ ਹਾਊਸ ਮੀਟਿੰਗ ਰੱਦ ਕੀਤੀ ਜਾਣੀ ਚਾਹੀਦੀ ਹੈ।