‘ਆਪ’ ਮੇਅਰ ਦੀ ਪਹਿਲੀ ਨਗਰ ਨਿਗਮ ਹਾਊਸ ਮੀਟਿੰਗ ਹੋ ਸਕਦੀ ਹੈ ਰੱਦ ?

Uncategorized

ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਅੱਜ ਹੋਣ ਵਾਲੀ ‘ਆਪ’ ਮੇਅਰ ਦੀ ਪਹਿਲੀ ਨਗਰ ਨਿਗਮ ਹਾਊਸ ਮੀਟਿੰਗ ‘ਤੇ ਮੁਸ਼ਕਿਲ ਆ ਸਕਦੀ ਹੈ ਤੇ ਇਸ ਦੇ ਨਾਲ ਹੀ ਇਕ ਸਵਾਲ ਪੈਦਾ ਹੋ ਰਿਹਾਂ ਹੈ ਕਿ ਇਹ ਮੀਟਿੰਗ ਪ੍ਰਸ਼ਾਸ਼ਕ ਰੱਦ ਕਰ ਸਕਦੇ ਹਨ ਕਿਉਂਕਿ ਸਾਰੇ ਭਾਜਪਾ ਕੌਂਸਲਰਾਂ ਨੇ ਚੰਡੀਗੜ੍ਹ ਪ੍ਰਸ਼ਾਸਕ ਨੂੰ ਇਕ ਨੁਕਤੇ ਨੂੰ ਅੱਗੇ ਰੱਖਦੇ ਸ਼ਿਕਾਇਤ ਕੀਤੀ ਹੈ। ਨਤੀਜਾ ਕੀ ਹੋ ਸਕਦਾ ਅਜੇ ਤਕ ਸਮੇ ਦੇ ਗਰਭ ਵਿੱਚ ਹੈ।

 ਨਗਰ ਨਿਗਮ ਹਾਊਸ ਵਿੱਚ ਆਪ ਦੇ ਮੇਅਰ ਕੁਲਦੀਪ ਕੁਮਾਰ। ਪਹਿਲੀ ਹਾਊਸ ਮੀਟਿੰਗ ਲੈਣ ਜਾ ਰਹੇ ਹਾਂ। ਭਾਜਪਾ ਦੇ ਸਾਰੇ ਮੈਂਬਰ ਇਸ ਮੀਟਿੰਗ ਦੇ ਖਿਲਾਫ ਹਨ। ਕੌਂਸਲਰਾਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਸ਼ਿਕਾਇਤ ਪੱਤਰ ਦਿੱਤਾ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਨਗਰ ਨਿਗਮ ਦੇ ਐਫ.ਐਮ.ਸੀ.ਸੀ ਅਤੇ ਉਸ ਤੋਂ ਬਾਅਦ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਬਜਟ ‘ਤੇ ਚਰਚਾ ਕੀਤੀ ਜਾਵੇਗੀ।ਇਸ ਲਈ ਇਹ ਹਾਊਸ ਮੀਟਿੰਗ ਰੱਦ ਕੀਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *