ਨਿਊ ਚੰਡੀਗੜ੍ਹ, 4 ਮਾਰਚ ਬੋਲੇ ਪੰਜਾਬ ਬਿਓਰੋ: ਨਿਊ ਚੰਡੀਗੜ੍ਹ ‘ਚ ਪੈਂਦੇ ਈਕੋਸਿਟੀ ਵਨ ਰਿਹਾਇਸ਼ੀ ਖੇਤਰ ਵਿਖੇ ਐਤਵਾਰ ਨੂੰ ਦੰਦਾਂ ਦਾ ਮੁਫਤ ਅਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 100 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਡਾਇਮੰਡ ਡੈਂਟਲ ਕੇਅਰ ਐਂਡ ਮੈਡੀਕਲ ਸੈਂਟਰ ਮੁੱਲਾਪੁਰ ਵੱਲੋਂ ਸਿੰਗਲ ਇੰਟਰਪ੍ਰਾਈਜਿਜ਼ ਦੇ ਸਹਿਯੋਗ ਨਾਲ ਇਹ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ।
ਇਸ ਮੌਕੇ ਸੈਂਟਰ ਦੇ ਮੁਖੀ ਡਾ: ਸੋਨਮ ਸਿੰਗਲਾ ਨੇ ਲੋਕਾਂ ਨੂੰ ਦੰਦਾਂ ਦੀ ਸਹੀ ਸੰਭਾਲ ਕਰਨ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਖਾਣਾ ਖਾਣ ਤੋਂ ਬਾਅਦ ਦਿਨ ਵਿੱਚ ਦੋ ਤੋਂ ਤਿੰਨ ਵਾਰ ਦੰਦਾਂ ਨੂੰ ਬੁਰਸ਼ ਕਰਨਾ ਚਾਹੀਦਾ ਹੈ ਤਾਂ ਜੋ ਦੰਦਾਂ ਵਿੱਚ ਕੋਈ ਇਨਫੈਕਸ਼ਨ ਨਾ ਹੋਵੇ।
ਕੈਂਪ ਵਿੱਚ ਦੰਦਾਂ ਦੇ ਮਾਹਿਰਾਂ ਜਿਵੇਂ ਆਰਥੋਡੌਨਟਿਸਟ, ਪੀਡੋਡੌਨਟਿਸਟ ਅਤੇ ਪੀਰੀਅਡੌਨਟਿਸਟ ਆਦਿ ਨੇ ਲੋਕਾਂ ਦੇ ਦੰਦਾਂ ਦੀ ਜਾਂਚ ਕੀਤੀ। ਕੈਂਪ ਵਿੱਚ ਜਰਨਲ ਫਿਜ਼ੀਸ਼ੀਅਨ ਡਾ: ਅੰਕਿਤ ਸ਼ਰਮਾ ਨੇ ਲੋਕਾਂ ਦੀ ਜਾਂਚ ਕੀਤੀ। ਡਾ: ਸ਼ਰਮਾ ਨੇ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਅਤੇ ਸਾਫ਼ ਪਾਣੀ ਪੀਣ ਦੀ ਸਲਾਹ ਦਿੱਤੀ। ਇਸ ਮੌਕੇ ਲੋਵਨ ਫਾਰਮਾ ਕੰਪਨੀ ਵੱਲੋਂ ਲੋਕਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਜਦਕਿ ਮੈਟਰੋਪੋਲਿਸ ਲੈਬ ਵੱਲੋਂ ਲੋਕਾਂ ਦੇ ਸ਼ੂਗਰ, ਬੀਪੀ ਅਤੇ ਕੋਲੈਸਟ੍ਰੋਲ ਦੇ ਮੁਫ਼ਤ ਟੈਸਟ ਕੀਤੇ ਗਏ। ਇਹ ਜਾਣਕਾਰੀ ਸ੍ਰੀ ਹੇਮੰਤ ਚੌਹਾਨ ਨੇ ਦਿੱਤੀ।