ਚੰਡੀਗੜ੍ਹ, 4 ਮਾਰਚ, ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੇ ਜਿੱਤ ਲਈ ਹੈ। ਇਸ ਵਾਰ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਦੀ ਇੱਕ-ਇੱਕ ਵੋਟ ਰੱਦ ਹੋਈ ਹੈ। ਚੋਣ ਵਿੱਚ ਭਾਜਪਾ ਨੂੰ 19 ਅਤੇ ਗਠਜੋੜ ਨੂੰ 16 ਵੋਟਾਂ ਮਿਲੀਆਂ। ਇੱਕ ਵੋਟ ਰੱਦ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਹਰਦੀਪ ਸਿੰਘ ਨੇ ਮੁੜ ਭਾਜਪਾ ਨੂੰ ਵੋਟ ਪਾਈ ਹੈ।ਪਹਿਲਾ ਦੀ ਤਰਾ ਹੀ ਅਕਾਲੀਦਲ ਬੇਸ਼ਰਤ ਵੋਟ ਪਏਗਾ। ਓਹੀ ਸੱਚ ਸੀ।
ਇਸ ਤੋਂ ਪਹਿਲਾਂ 11:12 ਮਿੰਟ ‘ਤੇ ਵੋਟਿੰਗ ਖਤਮ ਹੋਈ। ਸੰਸਦ ਮੈਂਬਰ ਕਿਰਨ ਖੇਰ ਨੇ ਪਹਿਲੀ ਵੋਟ ਪਾਈ। ਉਨ੍ਹਾਂ ਵੱਲੋਂ ਆਪਣੀ ਵੋਟ ਪਾਉਣ ਜਾਣ ਤੋਂ ਪਹਿਲਾਂ ਹੀ,ਕੌਂਸਲਰ ਸੌਰਭ ਜੋਸ਼ੀ ਉਨ੍ਹਾਂ ਦੇ ਨੇੜੇ ਆ ਗਏ, ਜਿਸ ਕਾਰਨ ਸਦਨ ਵਿੱਚ ਹੰਗਾਮਾ ਹੋ ਗਿਆ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਦੋਸ਼ ਲਾਇਆ ਕਿ ਕੋਈ ਕੌਂਸਲਰ ਵੋਟ ਪਾਉਣ ਤੋਂ ਪਹਿਲਾਂ ਆਪਣੀ ਸੀਟ ਤੋਂ ਉੱਠ ਕੇ ਵੋਟ ਪਾਉਣ ਵਾਲੇ ਵਿਅਕਤੀ ਕੋਲ ਕਿਵੇਂ ਜਾ ਸਕਦਾ ਹੈ। ਹਾਲਾਂਕਿ ਬਾਅਦ ਵਿੱਚ ਮੇਅਰ ਦੇ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।