ਪੰਜਾਬ ਪੁਲਿਸ ’ਚ ਭਰਤੀ 2016 ਦੀ ਉਡੀਕ ਸੂਚੀ ਦੀਆਂ ਦੋ ਮਹਿਲਾ ਉਮੀਦਵਾਰ ਮੋਬਾਈਲ ਟਾਵਰ ਤੇ ਚੜੀਆਂ

Uncategorized

ਸੰਗਰੂਰ : ਬੋਲੇ ਪੰਜਾਬ ਬਿਉਰੋ: ਪੰਜਾਬ ਪੁਲਿਸ ’ਚ ਭਰਤੀ ਹੋਣ ਦੀ ਮੰਗ ਨੂੰ ਲੈ ਕੇ 2016 ਦੀ ਉਡੀਕ ਸੂਚੀ ਦੀਆਂ ਦੋ ਮਹਿਲਾ ਉਮੀਦਵਾਰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਦੋ ਕਿਲੋਮੀਟਰ ਦੂਰ ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਸਥਿਤ 125 ਫੁੱਟ ਉੱਚੇ ਮੋਬਾਈਲ ਟਾਵਰ ’ਤੇ ਚੜ੍ਹ ਗਈਆਂ। ਬਾਕੀ ਮੈਂਬਰਾਂ ਨੇ ਟਾਵਰ ਦੇ ਹੇਠਾਂ ਮੁੱਖ ਸੜਕ ’ਤੇ ਪੱਕਾ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੁਰੰਤ ਨਿਯੁਕਤੀ ਪੱਤਰ ਸੌਂਪੇ ਜਾਣ। ਦੋ ਔਰਤਾਂ ਦੇ ਟਾਵਰ ’ਤੇ ਚੜ੍ਹਨ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਤੇ ਉੱਚ ਅਧਿਕਾਰੀ ਹੈਰਾਨ ਰਹਿ ਗਏ ਤੇ ਤਹਿਸੀਲਦਾਰ ਸੁਰਿੰਦਰ ਕੁਮਾਰ ਤੇ ਡੀਐੱਸਪੀ ਮਨੋਜ ਗੋਰਸੀ ਮੌਕੇ ’ਤੇ ਪਹੁੰਚ ਗਏ। ਫਾਜ਼ਿਲਕਾ ਦੀਆਂ ਰਹਿਣ ਵਾਲੀਆਂ ਦੋਵੇਂ ਔਰਤਾਂ ਹਰਦੀਪ ਕੌਰ ਤੇ ਅਮਨਦੀਪ ਕੌਰ ਸ਼ਾਮ ਤੱਕ ਦੋਵੇਂ ਕਰੀਬ 70 ਫੁੱਟ ਦੀ ਉਚਾਈ ’ਤੇ ਮੋਬਾਈਲ ਟਾਵਰ ’ਤੇ ਬੈਠੀਆਂ ਰਹੀਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।