ਅੰਮ੍ਰਿਤਸਰ, 4 ਮਾਰਚ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਐਤਵਾਰ ਦੁਪਹਿਰ ਲੁਧਿਆਣਾ ਤੋਂ ਬਾਅਦ ਸ਼ਾਮ ਨੂੰ ਅੰਮ੍ਰਿਤਸਰ ਦੇ ਹੋਟਲ ਤਾਜ ਵਿਖੇ ਸਰਕਾਰ-ਕਾਰੋਬਾਰੀ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸੀਐਮ ਮਾਨ ਦੇ ਨਾਲ ਪਹੁੰਚੇ ਹਨ। ਸੀਐਮ ਮਾਨ ਨੇ ਸਟੇਜ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਸਿੱਧੀ ਚੇਤਾਵਨੀ।
ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਨੂੰ ਸਵਾਲ ਕੀਤਾ ਕਿ ਕੀ 75 ਸਾਲਾਂ ਵਿੱਚ ਕਿਸੇ ਸਰਕਾਰ ਨੇ ਇਸ ਤਰ੍ਹਾਂ ਬੈਠ ਕੇ ਚਰਚਾ ਕੀਤੀ ਹੈ। ਪੁਰਾਣੀਆਂ ਸਰਕਾਰਾਂ ਵਪਾਰੀਆਂ ਨੂੰ ਚੋਰ ਸਮਝਦੀਆਂ ਸਨ, ਉਨ੍ਹਾਂ ਦੀ ਸੋਚ ਵਪਾਰੀਆਂ ਨੂੰ ਚੂਸਣ ਦੀ ਸੀ। ਉਹ ਚੋਣਾਂ ਦੌਰਾਨ ਪੈਸੇ ਇਕੱਠੇ ਕਰਨ ਲਈ ਕਾਰੋਬਾਰੀਆਂ ਨੂੰ ਯਾਦ ਕਰਦੇ ਸੀ। ਪਰ ਅਸੀਂ ਤੁਹਾਡਾ ਸਤਿਕਾਰ ਕਰਨਾ ਚਾਹੁੰਦੇ ਹਾਂ। ਇਸ ਦੌਰਾਨ ਉਨ੍ਹਾਂ ਦਿੱਲੀ ਵਾਂਗ ਪੰਜਾਬ ਵਿੱਚ ਵੀ 120 ਮਾਈਕਰੋਨ ਦੇ ਪੋਲੀਥੀਨ ਲਿਫਾਫੇ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ।