ਕਿਸਾਨਾਂ ਦੀਆਂ ਮੰਗਾ ਤੇ ਸਰਕਾਰ ਨੂੰ ਤੁਰੰਤ ਵਿਚਾਰ ਕਰਕੇ ਮੰਗਾ ਨੂੰ ਕਰਨਾ ਚਾਹੀਦਾ ਸਵੀਕਾਰ: ਬੀਬੀ ਰਣਜੀਤ ਕੌਰ

Uncategorized

ਨਵੀਂ ਦਿੱਲੀ 4 ਮਾਰਚ ਬੋਲੇ ਪੰਜਾਬ  ਬਿੳਰੋ (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਅਤੇ ਵਿਦੇਸ਼ਾਂ ਵਿਚ ਭਾਰਤ ਅੰਦਰ ਕਿਸਾਨਾਂ ਨਾਲ ਹੋ ਰਿਹਾ ਵਿਤਕਰਾ ਦਾ ਮੁੱਦਾ ਬਹੁਤ ਜ਼ੋਰ ਫੜ ਰਿਹਾ ਹੈ ਪਰ ਮੌਜੂਦਾ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾ ਨੂੰ ਲੈ ਕੇ ਸੁਹਿਰਦ ਨਜ਼ਰ ਨਹੀਂ ਆ ਰਹੀ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਇਸਤਰੀ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਇਕ ਪ੍ਰੈਸ ਨੋਟ ਰਾਹੀਂ ਕਿਹਾ ਕਿ ਕਿਸਾਨ ਵੀਰ ਭੈਣਾਂ ਬਜ਼ੁਰਗ ਪਿਛਲੀ 12 ਫਰਵਰੀ ਤੋਂ ਪੰਜਾਬ ਹਰਿਆਣਾ ਬਾਡਰ ਸ਼ੰਭੂ ਤੇ ਦਿੱਲੀ ਆਉਣ ਲਈ ਮੋਰਚਾ ਲਗਾ ਕੇ ਬੈਠੇ ਹੋਏ ਹਨ ਪਰ ਹਰਿਆਣਾ ਸਰਕਾਰ ਵਲੋਂ ਉਨ੍ਹਾਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਸੰਸਾਰ ਅੰਦਰ ਪ੍ਰਤੀਬੰਧਿਤ ਪੈਲੇਟ ਗੰਨਾ, ਰਸਾਇਨੀਕ ਗੈਸ ਅਤੇ ਅੱਥਰੂ ਗੈਸ ਦੇ ਗੋਲੇਆ ਦਾ ਇਸਤੇਮਾਲ ਕੀਤਾ ਗਿਆ ਜਿਸ ਨਾਲ ਜਿਸ ਨਾਲ ਵੱਡੀ ਗਿਣਤੀ ਅੰਦਰ ਨਿਹਥੇ ਕਿਸਾਨ ਜਖਮੀ ਹੋਏ ਅਤੇ ਇਕ ਨੌਜੁਆਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ । ਜਿਸ ਦੀ ਹਰ ਤਰਫ਼ੋਂ ਨਿੰਦਾ ਹੋਈ ਤੇ ਪੰਜਾਬ ਸਰਕਾਰ ਵਲੋਂ ਇਸ ਮੌਤ ਲਈ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਘੋਸ਼ਣਾ ਕਰਣ ਮਗਰੋਂ ਵੀ ਅਣਪਛਾਤੇਆਂ ਉਪਰ ਮਾਮਲਾ ਦਰਜ਼ ਕੀਤਾ ਜਾਣਾ ਬਹੁਤ ਦੁਖਦਾਈ ਹੈ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਵਿਚ ਸਾਫ ਲਿਖਿਆ ਗਿਆ ਹੈ ਕਿ ਸ਼ੁਭਕਰਨ ਸਿੰਘ ਦੀ ਮੌਤ ਪੈਲੇਟ ਗੰਨ ਦੀ ਗੋਲੀ ਲਗਣ ਨਾਲ ਹੋਈ ਹੈ ਜੋ ਕਿ ਹਰਿਆਣਾ ਪੁਲਿਸ ਵਲੋਂ ਚਲਾਈ ਗਈ ਸੀ । ਪੰਜਾਬ ਸਰਕਾਰ ਨੂੰ ਸਪਸ਼ਟ ਤੌਰ ਤੇ ਉਨ੍ਹਾਂ ਨੂੰ ਨਾਮਜਦ ਕਰਨਾ ਚਾਹੀਦਾ ਹੈ ਜਿਸ ਨਾਲ ਸ਼ੁਭਕਰਨ ਦੀ ਹੋਈ ਮੌਤ ਦਾ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ । ਕੇਂਦਰ ਸਰਕਾਰ ਦਾ ਮੁਢਲਾ ਫਰਜ਼ ਹੈ ਕਿ ਉਹ ਤੁਰੰਤ ਕਿਸਾਨਾਂ ਦੀਆਂ ਮੰਗਾ ਨੂੰ ਮੰਨਦੇ ਹੋਏ ਉਨ੍ਹਾਂ ਨੂੰ ਇਸ ਦੇਸ਼ ਦਾ ਨਾਗਰਿਕ ਅਤੇ ਦੇਸ਼ ਅੰਦਰ ਲੋਕਤੰਤਰ ਬਹਾਲ ਹੈ ਦਾ ਸੰਸਾਰ ਨੂੰ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ।

Leave a Reply

Your email address will not be published. Required fields are marked *