ਸਿੱਧੀ ਵਿਨਾਇਕ ਸੇਵਾ ਸੁਸਾਇਟੀ ਨੇ ਲਗਾਇਆ 6ਵਾਂ ਖੂਨਦਾਨ ਕੈਂਪ, 105 ਵਿਅਕਤੀਆਂ ਨੇ ਕੀਤਾ ਖੂਨਦਾਨ

Uncategorized

ਬਰਨਾਲਾ, 2 ਮਾਰਚ ਬੋਲੇ ਪੰਜਾਬ  ਬਿੳਰੋ: ਸ਼ਨਿਚਰਵਾਰ ਨੂੰ ਪ੍ਰਾਚੀਨ ਸ਼ਿਵ ਮੰਦਰ ਬਰਨਾਲਾ ਦੇ ਵਿਹੜੇ ’ਚ ਸਿੱਧੀ ਵਿਨਾਇਕ ਸੇਵਾ ਸੁਸਾਇਟੀ ਵਲੋਂ 6ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਸੰਸਾਰੀ ਸਟਾਈਲ ਦੇ ਐੱਮਡੀ ਸਵਿੰਦਰ ਬਾਂਸਲ, ਹੇਮੰਤ ਬਾਂਸਲ, ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ ਅਰਿਹੰਤ ਗਰਗ, ਕੌਂਸਲਰ ਹੇਮ ਰਾਜ ਗਰਗ ਤੇ ਰੇਸ਼ਮ ਦੂਆ ਮੁੱਖ ਮਹਿਮਾਨ ਵਜੋਂ ਪਹੁੰਚੇ। ਜਿਨ੍ਹਾਂ ਦਾ ਕਮੇਟੀ ਮੈਂਬਰਾਂ ਵਲੋਂ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਰਿਬਨ ਕੱਟਣ ਦੀ ਰਸਮ ਸੰਸਾਰੀ ਸਟਾਈਲ ਦੇ ਐੱਮਡੀ ਸਵਿੰਦਰ ਬਾਂਸਲ ਨੇ ਧਾਰਮਿਕ ਰੀਤੀ ਰਿਵਾਜਾਂ ਰਾਹੀਂ ਨਿਭਾਈ। ਇਸ ਸਮੇਂ ਇਨਕਮ ਟੈਕਸ ਵਿਭਾਗ ਦੇ ਆਈਟੀਓ ਮੈਡਮ ਸਰੋਜ ਬਾਂਸਲ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਦਾਨ ਹੈ, ਤੁਹਾਡੇ ਵਲੋਂ ਦਾਨ ਕੀਤਾ ਗਿਆ ਖੂਨ ਕਿਸੇ ਵਿਅਕਤੀ ਨੂੰ ਜੀਵਨ ਦੇ ਸਕਦਾ ਹੈ। ਖੂਨ ਦੇਣ ਦੀ ਸ਼ੁਰੂਆਤ ਮੋਬਾਇਲ ਯੂਨੀਅਨ ਦੇ ਪ੍ਰਧਾਨ ਅਰਿਹੰਤ ਗਰਗ ਵਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿੱਧੀ ਵਿਨਾਇਕ ਸੇਵਾ ਸੁਸਾਇਟੀ ਬਰਨਾਲਾ ਦਿਨ-ਰਾਤ ਸਮਾਜ ਭਲਾਈ ਦੇ ਕੰਮਾਂ ’ਚ ਲੱਗੀ ਹੋਈ ਹੈ। ਜਦੋਂ ਕਿ ਅੱਜ ਅਸੀਂ ਜਾਤ-ਪਾਤ ਤੇ ਧਰਮ ’ਚ ਉਲਝਦੇ ਜਾ ਰਹੇ ਹਾਂ ਤਾਂ ਸਾਨੂੰ ਮਨੁੱਖਤਾ ਦੇ ਫਰਜ਼ਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਸਭ ਨੂੰ ਅਪੀਲ ਕਰਦੇ ਕਿਹਾ ਕਿ ਇਸ ਮੁਹਿੰਮ ’ਚ ਸ਼ਾਮਿਲ ਹੋਣ ਤੇ ਮਨੁੱਖਤਾ ਦੇ ਭਲੇ ਲਈ ਕਾਰਜ ਕਰਨ ਲਈ ਅੱਗੇ ਆਉਣ। ਸਿੱਧੀ ਵਿਨਾਇਕ ਸੇਵਾ ਸੁਸਾਇਟੀ ਦੇ ਪ੍ਰਧਾਨ ਰਵੀ ਬਾਂਸਲ ਨੇ ਦੱਸਿਆ ਕਿ 105 ਯੂਨਿਟ ਖੂਨ ਇਕੱਤਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨ ਵਾਲੇ ਹਰੇਕ ਵਿਅਕਤੀ ਦੀ ਹੌਂਸਲਾ ਅਫਕਾਈ ਕਰਦਿਆਂ ਉਸਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਦਿਨੇਸ਼ ਬਾਂਸਲ, ਨਰਿੰਦਰ ਸਿੰਗਲਾ, ਗਗਨ ਗਰਗ, ਮੋਨੂੰ ਗੋਪਾਲ ਡੰਡ, ਮੋਬਾਈਲ ਡੀਲਰ ਸੁਮਿਤ ਗੋਇਲ, ਗਗਨ, ਟੋਨੀ, ਦੀਕਸ਼ਾਂਤ ਸਿੰਗਲਾ, ਭਾਰਤ ਭੂਸ਼ਣ, ਵਿਕਾਸ ਜਿੰਦਲ, ਲਕਸ਼ਮੀ ਨਰਾਇਣ ਮੰਦਿਰ ਦੇ ਮੁਖੀ ਸ਼੍ਰੀਵਾਤੀ ਅਚਾਰੀਆ, ਪੀਰ ਖਾਨਾ ਦੇ ਸੰਚਾਲਕ ਕਾਲਾ ਬਾਬਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *