ਮੋਦੀ ਵੱਲੋਂ ਜਦੋ ਰਾਮ ਮੰਦਰ ਮੁੱਦੇ ਨੂੰ ਉਭਾਰਕੇ ਸਿਆਸੀ ਫਾਇਦਾ ਲੈਣਾ ਚਾਹਿਆ, ਤਾਂ ਚੋਣ ਕਮਿਸ਼ਨ ਇੰਡੀਆਂ ਨੇ ਉਸ ਸਮੇਂ ਕਿਉਂ ਨਾ ਕੀਤੀ ਕਾਰਵਾਈ : ਮਾਨ

Uncategorized

ਨਵੀਂ ਦਿੱਲੀ, 2 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ਦੇ ਉਦਘਾਟਨ ਸਮੇ 22 ਜਨਵਰੀ 2024 ਨੂੰ ਇਸ ਧਾਰਮਿਕ ਮੁੱਦੇ ਨੂੰ ਉਭਾਰਕੇ ਆਪਣੀਆ ਆਉਣ ਵਾਲੀਆ ਲੋਕ ਸਭਾ ਚੋਣਾਂ ਲਈ ਆਪਣੇ ਹੱਕ ਵਿਚ ਪ੍ਰਚਾਰ ਕੀਤਾ ਤਾਂ ਉਸ ਸਮੇਂ ਚੋਣ ਕਮਿਸਨ ਇੰਡੀਆਂ ਨੇ ਵਜੀਰ-ਏ-ਆਜਮ ਮੋਦੀ ਤੇ ਬੀਜੇਪੀ ਦੀ ਪਾਰਟੀ ਨੂੰ ਇਸ ਧਾਰਮਿਕ ਮੁੱਦੇ ਨੂੰ ਉਭਾਰਕੇ ਹਿੰਦੂ ਬਹੁਗਿਣਤੀ ਦੀਆਂ ਵੋਟਾਂ ਅਤੇ ਲੋਕਾਂ ਨੂੰ ਸੋਸਣ ਕਰਨ ਦੀ ਖੁੱਲ੍ਹ ਕਿਉਂ ਦਿੱਤੀ ? ਅੱਜ ਧਾਰਮਿਕ ਮੁੱਦੇ ਉਤੇ ਫਿਰ ਗੱਲ ਕਿਉਂ ਕੀਤੀ ਜਾ ਰਹੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੋਣਾਂ ਵਿਚ ਧਾਰਮਿਕ ਮੁੱਦੇ ਉਤੇ ਚੋਣ ਕਮਿਸਨ ਦੀ ਆਈ ਹਦਾਇਤ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਮੁੱਦੇ ਉਤੇ ਸ੍ਰੀ ਮੋਦੀ ਤੇ ਬੀਜੇਪੀ ਨੂੰ ਇਥੋ ਦੇ ਨਿਵਾਸੀਆਂ ਦਾ ਧਾਰਮਿਕ ਮੁੱਦੇ ਉਤੇ ਸੋਸਣ ਕਰਨ ਦੀ ਹੁਣ ਤੱਕ ਖੁੱਲ੍ਹ ਦੇ ਦੇਣ ਉਤੇ ਹੈਰਾਨੀ ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਚੋਣ ਕਮਿਸਨ ਇੰਡੀਆਂ ਨੂੰ ਨਿਰਪੱਖਤਾ ਨਾਲ ਚੋਣ ਪ੍ਰਬੰਧ ਕਰਨ ਦੇ ਮੁੱਦੇ ਉਤੇ ਸਵਾਲ ਕਰਦੇ ਹੋਏ ਕਿਹਾ ਕਿ ਕੀ ਹੁਣ ਚੋਣ ਕਮਿਸਨ ਸ੍ਰੀ ਮੋਦੀ ਅਤੇ ਬੀਜੇਪੀ ਵੱਲੋ ਖੁੱਲ੍ਹੇਆਮ ਰਾਮ ਮੰਦਰ ਦੇ ਮੁੱਦੇ ਨੂੰ ਉਭਾਰਨ ਵਿਰੁੱਧ ਇਨ੍ਹਾਂ ਨੂੰ ਚੋਣ ਨਿਯਮਾਂ ਅਧੀਨ ਅਯੋਗ ਕਰਾਰ ਦੇਵੇਗਾ.? ਸ. ਮਾਨ ਨੇ ਕਿਹਾ ਕਿ ਇਹ ਤਾਂ ਉਹੀ ਗੱਲ ਹੋਈ ਕਿ ‘ਘੋੜਿਆ ਵੱਲੋਂ ਉੱਚੀ ਆਵਾਜ਼ ਵਿਚ ਹਿਣਕਣ ਤੋਂ ਬਾਅਦ ਉਨ੍ਹਾਂ ਨੂੰ ਤਬੇਲਿਆ ਵਿਚ ਬੰਦ ਕਰ ਦੇਣਾ’ । ਉਨ੍ਹਾਂ ਚੋਣ ਕਮਿਸਨ ਦੇ ਇਸ ਅਮਲ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਅਸੀ ਅਜਿਹੇ ਮੁਲਕ ਵਿਚ ਰਹਿੰਦੇ ਹਾਂ ਜਿਥੇ ਕਾਨੂੰਨ ਦੇ ਰਖਵਾਲੇ ਕਾਇਰ ਹਨ ਅਤੇ ਉਨ੍ਹਾਂ ਦੀ ਤਰਸਯੋਗ ਸਥਿਤੀ ਬਣੀ ਹੋਈ ਹੈ ।

Leave a Reply

Your email address will not be published. Required fields are marked *