ਦਿੱਲੀ, ਬੋਲੇ ਪੰਜਾਬ ਬਿਉਰੋ: ਕੇਂਦਰ ਸਰਕਾਰ ਨੇ Pm surya ghar yojana ਦੇ ਤਹਿਤ 1 ਕਰੋੜ ਘਰਾਂ ਨੂੰ ਮੁਫਤ ਬਿਜਲੀ ਦੇਣ ਦੀ ਤਿਆਰੀ ਕਰ ਲਈ ਹੈ। ਇਸ ਦੇ ਲਈ ਕੇਂਦਰ 75,021 ਕਰੋੜ ਰੁਪਏ ਖਰਚ ਕਰੇਗੀ। ਇਸ ਰਾਹੀਂ ਆਮ ਨਾਗਰਿਕ ਨੂੰ 15 ਹਜ਼ਾਰ ਰੁਪਏ ਸਾਲਾਨਾ ਦਾ ਲਾਭ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਮੋਦੀ ਕੈਬਨਿਟ ਨੇ ਇੱਕ ਕਰੋੜ ਘਰਾਂ ਵਿੱਚ ਛੱਤ ‘ਤੇ ਸੋਲਰ ਪੈਨਲ ਲਗਾਉਣ ਲਈ ਪੀਐਮ-ਸੂਰਿਆ ਘਰ: ਮੁਫਤ ਬਿਜਲੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪਹਿਲਾਂ ਪੋਰਟਲ ‘ਤੇ ਰਾਸਿਸਟ੍ਰੇਸ਼ਨ ਕਰੋ। ਇਸ ਤੋਂ ਬਾਅਦ ਆਪਣਾ ਰਾਜ ਚੁਣੋ। Electricity Distribution ਕੰਪਨੀ ਨੂੰ ਚੋਣ ਕਰੋ। ਇਸ ਤੋਂ ਬਾਅਦElectricity Consumer Number ਦਿਓ। ਆਪਣਾ ਮੋਬਾਈਲ ਨੰਬਰ ਅਤੇ ਈਮੇਲ ਦਰਜ ਕਰੋ। Consumer Number ਅਤੇ ਮੋਬਾਈਲ ਨੰਬਰ ਦੇ ਨਾਲ ਲੌਗਇਨ ਕਰੋ। ਫਾਰਮ ਦੇ ਅਨੁਸਾਰ ਰੂਫਟਾਪ ਸੋਲਰ ਦੇ ਲਈ ਅਰਜ਼ੀ ਦਿਓ।
ਡਿਸਕੌਮ ਤੋਂ ਫਿਜ਼ੀਬਿਲਿਟੀ ਪ੍ਰਵਾਨਗੀ ਦਾ ਇੰਤਜ਼ਾਰ ਕਰੋ। ਇੱਕ ਵਾਰ ਜਦੋਂ ਤੁਹਾਨੂੰ ਫਿਜ਼ਿਲਬਿਲਟੀ ਅਪਰੂਵਲ ਮਿਲ ਜਾਵੇ ਤਾਂ ਆਪਣੇ ਡਿਸਕੌਮ ਦੇ ਨਾਲ ਕਿਸੇ ਵੀ ਰਜਿਸਟਰਡ ਵੈਂਡਰ ਤੋਂ ਪਲਾਟ ਸਥਾਪਿਤ ਕਰੋ। ਇੱਕ ਵਾਰ ਇੰਸਟਾਲੇਸ਼ਨ ਮੁਕੰਮਲ ਹੋਣ ਤੋਂ ਬਾਅਦ, ਪਲਾਂਟ ਦੇ ਵੇਰਵੇ ਜਮ੍ਹਾਂ ਕਰੋ ਅਤੇ net meter ਲਈ ਅਰਜ਼ੀ ਦੀਓ, net meter ਦੀ ਇੰਸਟਾਲੇਸ਼ਨ ਅਤੇ ਡਿਸਕੌਮ ਦੁਆਰਾ Inspection ਤੋਂ ਬਾਅਦ ਉਹ ਪੋਰਟਲ ਤੋਂ ਕਮਿਸ਼ਨਿੰਗ ਸਰਟੀਫਿਕੇਟ ਤਿਆਰ ਕਰਨਗੇ। ਇੱਕ ਵਾਰ ਜਦੋਂ ਤੁਹਾਨੂੰ ਕਮਿਸ਼ਨਿੰਗ ਰਿਪੋਰਟ ਮਿਲ ਜਾਵੇਗੀ। ਪੋਰਟਲ ਦੇ ਮਾਧਿਅਮ ਤੋਂ ਬੈਂਕ ਖਾਤੇ ਦੀ ਡਿਟੇਲ ਅਤੇ ਇੱਕ ਕੈਂਸਲ ਚੈੱਕ ਜਮ੍ਹਾਂ ਕਰੋ। ਤੁਹਾਨੂੰ 30 ਦਿਨਾਂ ਦੇ ਅੰਦਰ ਤੁਹਾਡੀ ਸਬਸਿਡੀ ਤੁਹਾਡੇ ਬੈਂਕ ਖਾਤੇ ਵਿੱਚ ਪ੍ਰਾਪਤ ਹੋ ਜਾਵੇਗੀ ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਛੱਤਾਂ ‘ਤੇ ਸੋਲਰ ਪੈਨਲ ਸਥਾਪਿਤ ਕਰਨ ਅਤੇ ਇੱਕ ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਲਈ ਕੁੱਲ 75,021 ਕਰੋੜ ਰੁਪਏ ਦੇ ਕੁੱਲ ਖਰਚ ਨਾਲ Pm surya ghar yojana ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ 13 ਫਰਵਰੀ 2024 ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਦੀ ਇਹ ਯੋਜਨਾ 17 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ। ਭਾਰਤ ਦੀ ਨਿਰਮਾਣ ਸਮਰੱਥਾ ਵਧੇਗੀ। ਨਾਲ ਹੀ ਭਾਰਤ ਦੀ ਨਵਿਆਉਣਯੋਗ ਊਰਜਾ ਵਿੱਚ ਯੋਗਦਾਨ ਵਧੇਗਾ।
ਘਰ ਦੀ ਛੱਤ ‘ਤੇ ਸੋਲਰ ਪੈਨਲ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਸ ਸਕੀਮ ਤਹਿਤ ਸਰਕਾਰ 2 ਕਿਲੋਵਾਟ ਦੇ ਸੋਲਰ ਪੈਨਲ ਲਈ ਕੁੱਲ ਲਾਗਤ ਦਾ 60 ਫੀਸਦੀ ਸੀਐਫਏ ਅਤੇ 2 ਤੋਂ 3 ਕਿਲੋਵਾਟ ਸਮਰੱਥਾ ਲਈ 40 ਫੀਸਦੀ ਦੀ ਸਬਸਿਡੀ ਦੇਵੇਗੀ। CFA ਨੂੰ 3 kW ‘ਤੇ ਸੀਮਿਤ ਕੀਤਾ ਜਾ ਜਾਵੇਗਾ। ਮਤਲਬ 3 ਕਿਲੋਵਾਟ ਤੋਂ ਵੱਧ ‘ਤੇ ਸਬਸਿਡੀ ਨਹੀਂ ਮਿਲੇਗੀ। ਮੌਜੂਦਾ ਬੈਂਚਮਾਰਕ ਕੀਮਤਾਂ ਦੇ ਆਧਾਰ ‘ਤੇ, ਇਸਦਾ ਮਤਲਬ ਇਹ ਨਿਕਲਦਾ ਹੈ ਕਿ 1 ਕਿਲੋਵਾਟ ਸਿਸਟਮ ਲਈ 30,000 ਰੁਪਏ, 2 ਕਿਲੋਵਾਟ ਸਿਸਟਮ ਲਈ 60,000 ਰੁਪਏ ਅਤੇ 3 ਕਿਲੋਵਾਟ ਸਿਸਟਮ ਜਾਂ ਇਸ ਤੋਂ ਵੱਧ ਲਈ 78,000 ਰੁਪਏ ਦੀ ਸਬਸਿਡੀ ਹੋਵੇਗੀ ।