ਪੰਜਾਬ ਦੇ ਇੱਕ ਗੰਨ ਹਾਊਸ ‘ਚੋਂ 22 ਹਥਿਆਰ ਅਤੇ 58 ਕਾਰਤੂਸ ਚੋਰੀ

Uncategorized

ਤਰਨਤਾਰਨ, 1 ਮਾਰਚ, ਬੋਲੇ ਪੰਜਾਬ ਬਿਊਰੋ :
ਤਰਨਤਾਰਨ ਦੇ ਅੰਮ੍ਰਿਤਸਰ ਬਾਈਪਾਸ ਚੌਕ ‘ਤੇ ਸਥਿਤ ਗੰਨ ਹਾਊਸ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਗੰਨ ਹਾਊਸ ‘ਚੋਂ ਅਣਪਛਾਤੇ ਵਿਅਕਤੀ 22 ਹਥਿਆਰ ਅਤੇ 58 ਕਾਰਤੂਸ ਚੋਰੀ ਕਰਕੇ ਫਰਾਰ ਹੋ ਗਏ। ਇਸ ਵੱਡੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
ਗੰਨ ਹਾਊਸ ਦੇ ਮਾਲਕ ਮਨਮੀਤ ਸਿੰਘ ਵਾਸੀ ਦੀਪ ਐਵੀਨਿਊ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਬਾਈਪਾਸ ਚੌਕ ਵਿਖੇ ਮੀਤ ਗੰਨ ਹਾਊਸ ਚਲਾ ਰਿਹਾ ਹੈ। ਬੀਤੀ ਦੁਪਹਿਰ ਜਦੋਂ ਉਹ ਆਪਣੇ ਗੰਨ ਹਾਊਸ ਵਿੱਚ ਪਹੁੰਚਿਆ ਤਾਂ ਦੇਖਿਆ ਕਿ ਗੰਨ ਹਾਊਸ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਗੰਨ ਹਾਊਸ ‘ਚੋਂ 16 ਰਾਈਫਲਾਂ, ਇਕ ਰਾਈਫਲ 30.6 ਬੋਰ, ਚਾਰ ਰਿਵਾਲਵਰ, ਇਕ ਪਿਸਤੌਲ ਅਤੇ 58 ਕਾਰਤੂਸ ਗਾਇਬ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।