ਮੁੱਖ ਦਫਤਰ ਦੀਆਂ ਹਦਾਇਤਾਂ ਨੂੰ ਲਾਗੂ ਨਾਂ ਕਰਨ ਕਰਕੇ ਅਗਲਾ ਰੋਸ ਧਰਨਾਂ 13 ਮਾਰਚ ਨੂੰ
ਬਠਿੰਡਾ 29 ਫਰਵਰੀ,ਬੋਲੇ ਪੰਜਾਬ ਬਿਓਰੋ :ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜਿਲ੍ਹਾ ਬਠਿੰਡਾ ਵੱਲੋਂ ਰੈਗੂਲਰ ਤੇ ਕੰਨਟੈ੍ਕਟ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਾਂ ਹੋਣ ਕਰਕੇ ਨਿਗਰਾਨ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਬਠਿੰਡਾ ਦੇ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਪੈ੍ਸ ਬਿਆਨ ਜਾਰੀ ਕਰਦਿਆਂ ਬਲਰਾਜ ਸਿੰਘ ਮੌੜ ਜਿਲ੍ਹਾ ਜਨਰਲ ਸਕੱਤਰ ਨੇ ਦੱਸਿਆ ਕਿ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਦਫਤਰ ਚੰਡੀਗੜ੍ਹ ਤੋਂ ਲਗਾਤਾਰ ਹਦਾਇਤਾਂ ਆਉਣ ਦੇ ਬਾਵਜੂਦ ਅਤੇ ਜਥੇਬੰਦੀ ਵੱਲੋਂ ਕਈ ਵਾਰ ਡੈਪੂਟੇਸ਼ਨਾਂ ਤੇ ਮੀਟਿੰਗਾਂ ਵਿੱਚ ਭਰੋਸਾ ਦੇਣ ਦੇ ਬਾਵਜੂਦ,ਨਿਗਰਾਨ ਇੰਜੀਨੀਅਰ ਹਲਕਾ ਦਫ਼ਤਰ ਬਠਿੰਡਾ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
ਜਿਲ੍ਹਾ ਆਗੂਆਂ ਕਿਸ਼ੋਰ ਚੰਦ ਗਾਜ਼,ਮੱਖਣ ਸਿੰਘ ਖਣਗਵਾਲ, ਬਲਰਾਜ ਮੌੜ,ਨੇ ਕਿਹਾ ਕਿ ਮੁਲਾਜ਼ਮ ਮੰਗਾਂ ਨੂੰ ਲੈ ਕੇ ਪਹਿਲਾਂ ਸੱਤ ਫਰਵਰੀ ਨੂੰ ਨਿਗਰਾਨ ਇੰਜੀਨੀਅਰ ਦਫਤਰ ਬਠਿੰਡਾ ਵਿਖੇ ਰੋਸ ਰੈਲੀ ਕੀਤੀ ਗਈ ਸੀ ਜਿਸ ਤੋਂ ਬਾਅਦ ਮੁਲਾਜ਼ਮਾਂ ਦਾ ਕੋਈ ਵੀ ਮਸਲਾ ਹੱਲ ਨਾ ਹੋਣ ਤੇ ਜਥੇਬੰਦੀ ਨੇ ਅੱਜ 29 ਫਰਵਰੀ ਨੂੰ ਸਰਕਲ ਦਫਤਰ ਬਠਿੰਡਾ ਵਿਖੇ ਰੋਸ ਧਰਨਾ ਦਿੱਤਾ ਅਤੇ ਆਗੂਆਂ ਨੇ ਮੰਗ ਕੀਤੀ ਕਿ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਦਾ ਦੋ ਧਿਰੀ ਗੱਲਬਾਤ ਨਾਲ ਜਿੰਨੀ ਦੇਰ ਨਿਗਰਾਨ ਇੰਜੀਨੀਅਰ ਵੱਲੋਂ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਸੀਨੀਅਰ ਆਗੂਆਂ ਸੁਖਚੈਨ ਸਿੰਘ,ਹਰਨੇਕ ਸਿੰਘ ਗਹਿਰੀ,ਕੁਲਵਿੰਦਰ ਸਿੰਘ ਸਿੱਧੂ, ਧਰਮ ਸਿੰਘ ਕੋਠਾਗੁਰੂ,ਨੇ ਬੋਲਦਿਆਂ ਕਿਹਾ ਕਿ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਸਰਕਲ ਪੱਧਰ ਦੇ ਉੱਤੇ ਹੱਲ ਨਹੀਂ ਕੀਤੀਆਂ ਜਾ ਰਹੀਆਂ ਉਥੇ ਪੰਜਾਬ ਲੈਵਲ ਦੀਆਂ ਮੰਗਾਂ ਨੂੰ ਹੱਲ ਕਰਾਉਣ ਲਈ ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ੍ਹ ਦੇ ਖਿਲਾਫ 20 ਮਾਰਚ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਜਿਸ ਦੇ ਵਿੱਚ ਪੰਜਾਬ ਭਰ ਤੋਂ ਫੀਲਡ ਮੁਲਾਜ਼ਮ ਜਿੱਥੇ ਸ਼ਾਮਿਲ ਹੋਣਗੇ ਉੱਥੇ ਬਠਿੰਡਾ ਦੇ ਵਿੱਚ ਸਰਕਲ ਵੱਲੋਂ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਨਾਂ ਕਰਨ ਕਰਕੇ ਚੱਲ ਰਹੇ ਸੰਘਰਸ਼ ਦੇ ਕੜੀ ਵਜੋਂ ਅਗਲੀ 13 ਮਾਰਚ ਨੂੰ ਨਿਗਰਾਨ ਇੰਜੀਨੀਅਰ ਸਰਕਲ ਦਫਤਰ ਬਠਿੰਡਾ ਅੱਗੇ ਫਿਰ ਵਿਸ਼ਾਲ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਰੋਸ ਧਰਨੇ ਨੂੰ ਵੱਖ ਵੱਖ ਬੁਲਾਰਿਆਂ ਦਰਸ਼ਨ ਸ਼ਰਮਾ,ਪਰਮ ਚੰਦ ਬਠਿੰਡਾ, ਸੁਨੀਲ ਕੁਮਾਰ, ਹਰਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ ਮੌੜ,ਸ਼ਿਵ ਬਹਾਦੁਰ,ਅਮਨਦੀਪ ਸਿੰਘ ਆਗੂਆਂ ਨੇ ਨਿਗਰਾਨ ਇੰਜੀਨੀਅਰ ਵੱਲੋਂ ਦਫਤਰ ਵਿੱਚ ਨਾਂ ਆ ਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕਰਕੇ ਅਤੇ ਬਾਹਰ ਕਿਤੇ ਬੈਠੇ ਹੋਣ ਕਾਰਨ ਦੀ ਨਿਖੇਧੀ ਕੀਤੀ। ਮੁਲਾਜਮਾਂ ਦੀਆਂ ਮੰਗਾਂ ਸਮੂਹ ਕੰਟਰੈਕਟ/ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਤਨਖਾਹਾਂ ਸਮੇਂ ਸਿਰ ਦੇਣਾ, ਪ੍ਮੋਸ਼ਨ ਚੈਨਲ ਦੌਰਾਨ ਦਰਜਾ 4 ਕਰਮਚਾਰੀਆਂ ਨੂੰ ਪ੍ਮੋਟ ਕਰਨਾ,ਦਰਜਾ 4 ਕਰਮਚਾਰੀਆਂ ਦੇ ਕੇਡਰ ਬਦਲਕੇ ਬੇਲਦਾਰ ਤੋਂ ਕੀ ਮੈਨ ਬਣਾਉਣਾ, ਰਿਟਾਇਰ ਕਰਮਚਾਰੀਆਂ ਨੂੰ ਬਕਾਏ ਸਮੇਂ ਸਿਰ ਦੇਣਾਂ,50,30,20 ਅਨੁਪਾਤ ਅਨੁਸਾਰ ਗਰੇਡੇਸ਼ਨ ਕਰਨਾ, ਆਦਿ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਹੈ ਆਗੂਆਂ ਨੇ ਕਿਹਾ ਕਿ ਨਿਗਰਾਨ ਇੰਜੀਨੀਅਰ ਦਫ਼ਤਰ ਦੀ ਟਾਲਮਟੋਲ ਦੀ ਨੀਤੀ ਦੇ ਖਿਲਾਫ਼ ਅਗਲੀ ਕੜੀ ਵਜੋਂ 13 ਮਾਰਚ ਨੂੰ ਨਿਗਰਾਨ ਇੰਜੀਨੀਅਰ ਦਫ਼ਤਰ ਸੀਵਰੇਜ ਬੋਰਡ (ਭਾਗੂ ਰੋਡ )ਬਠਿੰਡਾ ਵਿਖੇ ਫੀਲਡ ਮੁਲਾਜਮਾਂ ਵੱਲੋਂ ਰੋਸ ਧਰਨਾ ਦਿੱਤਾ ਜਾਵੇਗਾ।