ਮਣੀਪੁਰ ਵਿੱਚ ਹਾਲਾਤ ਵਿਗੜੇ, ਫੌਜ ਬੁਲਾਈ
ਇੰਫਾਲ, 28 ਫਰਵਰੀ, ਬੋਲੇ ਪੰਜਾਬ ਬਿਊਰੋ :
ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਗਵਾ ਹੋਣ ਤੋਂ ਬਾਅਦ ਮਣੀਪੁਰ ਵਿੱਚ ਤਣਾਅ ਹੋਰ ਵਧ ਗਿਆ ਹੈ। ਜਿਸ ਤੋਂ ਬਾਅਦ ਫੌਜ ਨੂੰ ਬੁਲਾਇਆ ਗਿਆ ਹੈ। ਇੰਨਾ ਹੀ ਨਹੀਂ ਆਸਾਮ ਰਾਈਫਲਜ਼ ਦੀਆਂ ਚਾਰ ਟੁਕੜੀਆਂ ਵੀ ਇੰਫਾਲ ਪੂਰਬੀ ਜ਼ਿਲੇ ‘ਚ ਤਾਇਨਾਤ ਕਰਨੀਆਂ ਪਈਆਂ। ਵਰਣਨਯੋਗ ਹੈ ਕਿ ਮੀਤੀ ਸਮੂਹ ਦੇ ਕਾਡਰਾਂ ਨੇ ਪੁਲਿਸ ਅਧਿਕਾਰੀ ਨੂੰ ਉਸਦੇ ਘਰ ਤੋਂ ਅਗਵਾ ਕਰ ਲਿਆ ਸੀ।ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਕੀਤੇ ਗਏ ਵਧੀਕ ਪੁਲਿਸ ਸੁਪਰਡੈਂਟ ਅਮਿਤ ਕੁਮਾਰ ਮਨੀਪੁਰ ਪੁਲਿਸ ਦੇ ਆਪਰੇਸ਼ਨ ਵਿੰਗ ਵਿੱਚ ਤਾਇਨਾਤ ਹਨ।
ਅਗਵਾ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀ ਨੂੰ ਛੁਡਵਾਇਆ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਘਟਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਨੂੰ ਮੰਗਲਵਾਰ ਸ਼ਾਮ 7 ਵਜੇ ਅਗਵਾ ਕਰ ਲਿਆ ਗਿਆ ਸੀ। ਅਰਾਮਬਾਈ ਟੇਂਗੋਲ ਦੇ ਕਾਡਰਾਂ ਨੇ ਇੰਫਾਲ ਪੂਰਬੀ ਵਿੱਚ ਕੁਮਾਰ ਦੇ ਘਰ ‘ਤੇ ਹਮਲਾ ਕੀਤਾ ਅਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।
ਕੁਮਾਰ ਨੇ ਇਸ ਗਰੁੱਪ ਦੇ 6 ਲੋਕਾਂ ਨੂੰ ਵਾਹਨ ਚੋਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ, ਜਿਸ ਕਾਰਨ ਉਨ੍ਹਾਂ ‘ਤੇ ਹਮਲਾ ਹੋਇਆ ਸੀ।ਹਮਲੇ ਤੋਂ ਬਾਅਦ ਹਾਲਾਤ ਵਿਗੜ ਗਏ ਅਤੇ ਸਥਿਤੀ ਵਿਗੜਨ ਕਾਰਨ ਸੂਬਾ ਸਰਕਾਰ ਨੂੰ ਫੌਜ ਦੀ ਮਦਦ ਲੈਣੀ ਪਈ।