ਸ਼ਿਮਲਾ, ਬੋਲੇ ਪੰਜਾਬ ਬਿਉਰੋ:ਹਿਮਾਚਲ ਦੀ ਕਾਂਗਰਸ ਦੇ ਰਾਜ ਸਭਾ ਉਮੀਦਵਾਰ ਮਨੂ ਸਿੰਘਵੀ ਭਾਜਪਾ ਦੇ ਹਰਸ਼ ਮਹਾਜਨ ਤੋ ਚੋਣ ਹਾਰੇ, ਹਿਮਾਚਲ ਵਿੱਚ ਵੱਡੀ ਸਿਆਸੀ ਖੇਡ ਹੋਈ। ਡੇਢ ਸਾਲ ਪੁਰਾਣੀ ਸੁੱਖੂ ਸਰਕਾਰ ਨੂੰ ਝਟਕਾ ਲੱਗਾ ਜਦੋਂ ਕਾਂਗਰਸ ਦੇ ਰਾਜ ਸਭਾ ਉਮੀਦਵਾਰ ਮਨੂ ਸਿੰਘਵੀ ਚੋਣ ਹਾਰ ਗਏ। ਕਾਂਗਰਸ ਦੇ ਛੇ ਵਿਧਾਇਕਾਂ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿੱਚ ਵੋਟਾਂ ਪਾਈਆਂ। ਭਾਜਪਾ ਦੇ ਹਰਸ਼ ਮਹਾਜਨ ਨੇ ਸੱਤਾਧਾਰੀ ਪਾਰਟੀ ਕਾਂਗਰਸ ਦੇ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ ਹਰਾ ਕੇ ਰਾਜ ਸਭਾ ਚੋਣਾਂ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ 34-34 ਵੋਟਾਂ ਮਿਲੀਆਂ। ਇਸ ਤੋਂ ਬਾਅਦ ਪਰਚੀ ਰਾਹੀਂ ਫੈਸਲਾ ਲਿਆ ਗਿਆ ਜਿਸ ਵਿੱਚ ਭਾਜਪਾ ਦੀ ਜਿੱਤ ਹੋਈ। ਕਾਂਗਰਸੀ ਵਿਧਾਇਕਾਂ ਦੀ ਕਰਾਸ ਵੋਟਿੰਗ ਕਾਰਨ ਭਾਜਪਾ ਜਿੱਤ ਦੇ ਨੇੜੇ ਪਹੁੰਚ ਗਈ। ਵੋਟਿੰਗ ਤੋਂ ਬਾਅਦ 6 ਕਾਂਗਰਸੀ ਵਿਧਾਇਕ ਹਰਿਆਣਾ ਸਰਕਾਰ ਦੀ ਸੁਰੱਖਿਆ ਹੇਠ ਪੰਚਕੂਲਾ ਵਿੱਚ ਰਹਿ ਰਹੇ ਹਨ।