ਸਾਇੰਸ ਸਿਟੀ ਵਿਖੇ ਕੌਮੀ ਵਿਗਿਆਨ ਦਿਵਸ ਮਨਾਇਆ ਗਿਆ

Uncategorized

ਭਾਰਤ ਨੂੰ ਹੋਰ ਤਾਕਤਵਾਰ ਬਣਾਉਣ ਦੇਸੀ ਤਕਨੀਕਾਂ ਦੀ ਅਹਿਮ ਭੂਮਿਕਾ

ਚੰਡੀਗੜ੍ਹ 28 ਫਰਵਰੀ,ਬੋਲੇ ਪੰਜਾਬ ਬਿਓਰੋ:            

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋ ਪੰਜਾਬ ਰਾਜ ਕੌਂਸਲ ਫ਼ਾਰ ਸਾਇੰਸ ਐਂਡ ਤਕਨਾਲੌਜੀ ਨਾਲ ਮਿਲਕੇ ਕੌਮੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ  ਪੰਜਾਬ ਭਰ ਤੋਂ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਗਿਆਨ ਦਿਵਸ ਦਾ ਇਸ ਵਾਰ ਦਾ ਸਿਰਲੇਖ “ ਵਿਕਸਿਤ ਭਾਰਤ ਲਈ ਸਵੇਦਸ਼ੀ ਤਕਨੀਕਾਂ” ਸੀ। ਵਿਗਿਆਨ ਦਿਵਸ ਦਾ ਇਸ ਵਾਰ ਦਾ ਸਿਰਲੇਖ  ਨਵੀਨਤਾ, ਵਿਗਿਆਨ ਤੇ ਤਕਨਾਲੌਜੀ ਵਿਚ ਦੇਸ਼ ਦੀ ਆਤਮ—ਨਿਰਭਰਤਾ  ਨੂੰ ਉਜਾਗਰ ਕਰਦਾ ਸੀ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ  ਨੇ ਸੰਬੋਧਨ ਕਰਦਿਆਂ ਕਿਹਾ ਕਿ 28 ਫ਼ਰਵਰੀ ਦੇ ਦਿਨ ਸਰ ਸੀ.ਵੀ ਰਮਨ ਵਲੋਂ “ਰਮਨ ਪ੍ਰਭਾਵ” ਦੀ ਖੋਜ਼ ਕੀਤੀ ਗਈ ਸੀ, ਇਸ ਕਰਕੇ ਹਰ ਸਾਲ ਇਸ ਦਿਨ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਵਿਗਿਆਨ ਤੇ ਤਕਨਾਲੌਜੀ ਦੇ  ਵਿਕਾਸ ਨਾਲ ਹੋਏ ਵਿਕਾਸ ਦੇ ਸਦਕਾ  ਸਮਾਜਕ ਲੋੜਾਂ ਦੀ ਪੂਰਤੀ ਲਈ ਸਾਡੀ  ਸਮਰੱਥਾ ਵਿਚ ਵਾਧਾ ਹੋਇਆ ਹੈ। ਇਸ ਮੌਕੇ   ਨਵੀਨਤਾਂ ਦੀ ਮਹੱਹਤਾ ਤੇ ਚਾਨਣਾ ਪਾਉਂਦਿਆਂ ਡਾ. ਗਰੋਵਰ ਨੇ ਵਿਗਿਆਨ ਸੋਚ ਪੈਦਾ ਕਰਨ ਅਤੇ ਨਵੀਨਤਾ ਭਰਪੂਰ ਬੁਨਿਆਂਦੀ ਢਾਂਚਾ ਕਾਇਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ।  ਉਨ੍ਹਾਂ ਕਿਹਾ ਕਿ ਸਥਾਾਈ ਭਵਿੱਖ ਵਿਗਿਆਨ ਤੇ ਤਕਨਾਲੌਜੀ ਦੇ ਵਿਕਾਸ ਦੇ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।

ਇਸ ਮੌਕੇ ਆਈਸਰ ਮੋਹਾਲੀ ਦੇ ਮਾਹਿਰ ਪ੍ਰੋਫ਼ੈਸਰ ਡਾ. ਟੀ.ਵੀ ਵੈਂਕਟਸ਼ੇਵਰਨ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ  ਨੇ “ ਆਰੀਆ ਭੱਟਾ ਨੇ ਧਰਤੀ ਦਾ ਆਕਾਰ ਕਿਵੇਂ ਲੱਭਿਆ” ਵਿਸ਼ੇ *ਤੇ ਲੈਕਚਰ ਦਿੰਦਿਆ ਆਰੀਆ ਭੱਟਾ ਵਲੋਂ ਕੀਤੀ ਗਈ, ਇਸ ਮਹਾਨ ਪ੍ਰਾਪਤੀ ਤੇ ਚਾਨਣਾ ਪਾਇਆ। ਡਾ. ਵੈਂਕਟਸ਼ੇਵਰਨ ਨੇ  ਆਾਰੀਆ ਭੱਟਾਂ ਦੇ ਕ੍ਰਾਂਤੀਕਾਰੀ ਸਿਧਾਂਤ ਧਰਤੀ ਗੋਲ ਹੈ ਅਤੇ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਹੈ ਦੀ ਪ੍ਰੋੜਤਾ ਕੀਤੀ ।ਇਸ ਮੌਕੇ ਲੈਕਚਰ ਦੇ ਦੌਰਾਨ ਹਾਜ਼ਰ ਵਿਦਿਆਰਥੀਆਂ ਨੇ ਆਰੀਆਂ ਭੱਟਾਂ ਵਲੋਂ ਰਾਤ ਅਤੇ ਦਿਨ ਦੀ ਲੰਬਾਈ, ਗੋਲਾਕਾਰ ਧਰਤੀ ਅਤੇ ਕੁਦਰਤੀ ਵਰਤਾਰਿਆਂ ਸਮੇਤ ਗਿਣਤਾਮਿਕ ਸਿਧਾਂਤਾ ਬਾਰੇ ਬੜੀ ਗਹਿਣਤਾ ਨਾਲ ਗਿਆਨ ਹਾਂਸਲ ਕੀਤਾ।  ਡਾ. ਵੈਂਕਟਸ਼ੇਵਰਨ ਨੇ ਪ੍ਰਾਰਚੀਨ  ਭਾਰਤ ਵਿਚ ਆਰੀਅ ਭੱਟ ਵਰਗੀਆਂ ਦੂੂਜੀਆਂ ਸਖਸ਼ੀਅਤਾਂ ਵਲੋਂ ਵਿਗਿਆਨਕ ਸੋਚ ਉਤਸ਼ਾਹਿਤ ਕਰਨ ਲਈ ਕੀਤੀਆਂ ਗਈਆਂ ਹੈਰਾਨੀਜਨਕ ਖੋਜਾਂ  ਕਰਨ ਦੀ ਸਮਰੱਥਾਂ *ਤੇ ਚਾਨਣਾ ਪਾਇਆ। 

ਇਸ ਦੌਰਾਨ  ਨੌਜਵਾਨ ਖੋਜਕਾਰ ਸੁਹਾਨੀ ਸ਼ਰਮਾਂ ਨੇ ਠੋਸ ਰਹਿੰਦ—ਖੰਹੂਦ ਦੇ ਪ੍ਰਬੰਧਨ  ਨਾਲ ਜੁੜੀਆਂ ਚੁਣੌਤੀਆਂ ਦੇ ਸੰਭਾਵੀ ਹੱਲਾਂ ਦੇ ਵਿਸ਼ੇ ਤੇ ਆਪਣੇ ਵਲੋਂ ਕੀਤੇ ਗਏ ਅਧਿਐਨ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਇਸ ਮੌਕੇ ਸੁਹਾਨੀ ਨੇ ਵਾਤਾਵਰਣ ਤੇ ਆਮ ਲੋਕਾਂ ਦੀ ਸਿਹਤ ਸੁਰੱਖਿਆ ਲਈ ਰਹਿੰਦ—ਖੰਹੂਦ ਪ੍ਰਬੰਧਨ ਦੇ ਪਰਿਵਰਤਨਸ਼ੀਲ ਆਭਿਆਸਾਂ ਬਾਰੇ ਵਿਸਥਾਰਤ  ਜਾਣਕਾਰੀ ਦਿੱਤੀ।ਇਸ ਮੌਕੇ ਕਰਾਵਏ ਗਏ ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ ਸੈਂਟ ਜ਼ੋਸਫ਼ ਸਕੂਲ ਜਲੰਧਰ ਦੀ ਜਨੀਸ਼ਾ ਭਾਟੀਆ ਨੇ ਪਹਿਲਾ ਅਤੇ ਐਮ.ਜੀ.ਐਨ ਸਕੂਲ ਜਲੰਧਰ ਦੇ ਮਨਕਿਰਨ ਸਿੰਘ ਤੇ ਕਸ਼ਿਸ਼ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸ਼ਲ ਕੀਤਾ।

Leave a Reply

Your email address will not be published. Required fields are marked *