ਸਪੈਸ਼ਲ ਟਾਸਕ ਫੋਰਸ ਵੱਲੋਂ ਬਰਖਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਖਿਲਾਫ ਵੱਡੀ ਕਾਰਵਾਈ,20 ਕਰੋੜ ਰੁਪਏ ਦੀ ਜਾਇਦਾਦ ਸੀਜ

Uncategorized

ਚੰਡੀਗੜ੍ਹ, 28 ਫਰਵਰੀ, ਬੋਲੇ ਪੰਜਾਬ ਬਿਊਰੋ :
ਸਪੈਸ਼ਲ ਟਾਸਕ ਫੋਰਸ (STF) ਨੇ ਪੰਜਾਬ ਪੁਲਿਸ ‘ਚੋਂ ਬਰਖਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਖਿਲਾਫ ਇੱਕ ਵਾਰ ਫਿਰ ਵੱਡੀ ਕਾਰਵਾਈ ਕੀਤੀ ਹੈ।ਵਿਭਾਗ ਮੁਤਾਬਕ ਐਸਟੀਐਫ ਦੇ ਹੁਕਮਾਂ ‘ਤੇ ਮੰਗਲਵਾਰ ਨੂੰ ਬਰਖਾਸਤ ਏਡੀਜੀਪੀ ਦੀ ਜਾਇਦਾਦ ਸੀਜ ਕਰਕੇ ਕਬਜ਼ੇ ‘ਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਨਾਲ ਹੀ ਮੁਲਜ਼ਮ ਰਾਜਜੀਤ ਅਤੇ ਉਸ ਦੀ ਪਤਨੀ ਦੇ ਦੋ ਤੋਂ ਤਿੰਨ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ।ਐਸਟੀਐਫ ਨੇ ਮੁਲਜ਼ਮ ਰਾਜਜੀਤ ਦੀ ਕੁੱਲ 20 ਕਰੋੜ ਰੁਪਏ ਦੀ ਜਾਇਦਾਦ ਸੀਜ ਕਰਕੇ ਕਬਜ਼ੇ ‘ਚ ਲੈ ਲਈ ਹੈ।
ਇਸ ਤਹਿਤ ਮੰਗਲਵਾਰ ਤੋਂ ਮੋਹਾਲੀ, ਨਿਊ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਜ਼ਿਲਿਆਂ ‘ਚ ਜਾਇਦਾਦਾਂ ‘ਤੇ ਬੋਰਡ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ।ਇਸ ਸੀਜ ਕੀਤੀ ਜਾਇਦਾਦ ਦਾ ਵੇਰਵਾ ਵੀ ਮਾਲ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ, ਤਾਂ ਜੋ ਮੁਲਜ਼ਮ ਰਾਜਜੀਤ ਸਿੰਘ ਜਾਂ ਉਸਦੇ ਪਰਿਵਾਰਕ ਮੈਂਬਰ ਇਸ ਨੂੰ ਵੇਚ ਨਾ ਸਕਣ। ਐਸਟੀਐਫ ਨੇ 20 ਫਰਵਰੀ ਨੂੰ ਕੇਂਦਰੀ ਵਿੱਤ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਸੀ।
ਇਸ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਐਸਟੀਐਫ ਨੇ 20 ਕਰੋੜ ਰੁਪਏ ਦੀ ਜਾਇਦਾਦ ਸੀਜ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਮੁਲਜ਼ਮ ਰਾਜਜੀਤ ਸਿੰਘ ਦੇ ਮੁਹਾਲੀ ਸਥਿਤ ਘਰ ਦੇ ਨਾਲ-ਨਾਲ ਉਸ ਦੀ ਜਾਇਦਾਦ ਦੇ ਬਾਹਰ ਬੋਰਡ ਲਗਾ ਕੇ ਉਸ ਦੀਆਂ ਫੋਟੋਆਂ ਖਿੱਚ ਕੇ ਰਿਕਾਰਡ ਵਿੱਚ ਰੱਖ ਦਿੱਤੀਆਂ ਹਨ।ਦੂਜੇ ਪਾਸੇ ਵਿਜੀਲੈਂਸ ਦੀ ਰਿਪੋਰਟ ਅਨੁਸਾਰ ਮੁਲਜ਼ਮ ਰਾਜਜੀਤ ਸਿੰਘ ਵਿਦੇਸ਼ ਭੱਜ ਗਿਆ ਹੈ।

Leave a Reply

Your email address will not be published. Required fields are marked *