ਨਵੀਂ ਦਿੱਲੀ, 24 ਫਰਵਰੀ ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):-“ਸ. ਦਰਸ਼ਨ ਸਿੰਘ ‘ਭਾਊ’ ਕੈਨੇਡਾ ਜਿਨ੍ਹਾਂ ਨੇ ਪੰਜਾਬ ਵਿਚ ਰਹਿੰਦੇ ਹੋਏ ਵੀ ਪਾਰਟੀ ਦੀਆਂ ਨੀਤੀਆਂ ਅਤੇ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਲੰਮਾਂ ਸਮਾਂ ਜਿੰਮੇਵਾਰੀ ਵੀ ਨਿਭਾਈ ਅਤੇ ਪਾਰਟੀ ਪ੍ਰੋਗਰਾਮਾਂ ਨੂੰ ਸੰਗਤਾਂ ਵਿਚ ਬਾਦਲੀਲ ਢੰਗ ਨਾਲ ਪ੍ਰਚਾਰਦੇ ਰਹੇ ਹਨ । ਬਹੁਤ ਹੀ ਅੱਛੇ ਖਿਆਲਾਤਾਂ ਅਤੇ ਮਨੁੱਖਤਾ ਪੱਖੀ ਸੋਚ ਦੇ ਮਾਲਕ ਹਨ । ਕੌਮ ਦੀ ਆਜ਼ਾਦੀ ਦੇ ਸੰਘਰਸ਼ ਵਿਚ ਨਿੱਘਾ ਯੋਗਦਾਨ ਪਾਉਦੇ ਆ ਰਹੇ ਹਨ । ਜੋ ਕਿ ਅੱਜਕੱਲ੍ਹ ਲੰਮੇ ਸਮੇ ਤੋਂ ਕੈਨੇਡਾ ਵਿਚ ਸੈਟਲ ਹੋ ਕੇ ਉਥੇ ਵੀ ਪਾਰਟੀ ਸੋਚ ਅਤੇ ਨੀਤੀਆ ਦਾ ਸਿੱਦਤ ਨਾਲ ਪ੍ਰਚਾਰ ਕਰਦੇ ਆ ਰਹੇ ਹਨ । ਉਨ੍ਹਾਂ ਦੀਆਂ ਕੌਮੀ, ਪੰਥਕ ਅਤੇ ਮਨੁੱਖਤਾ ਪੱਖੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਵੱਲੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ‘ਰੋਵਿਨ ਅਗਜੈਕਟਿਵ ਮੈਬਰ’ (ਜਿਸਦਾ ਮਤਲਬ ਬਾਹਰਲੇ ਮੁਲਕਾਂ ਵਿਚ ਵੀ ਅਤੇ ਇੰਡੀਆ ਤੇ ਪੰਜਾਬ ਵਿਚ ਵੀ ਜਿੰਮੇਵਾਰੀ ਨਿਭਾਉਣ ਵਾਲਾ) ਨਿਯੁਕਤ ਕੀਤਾ ਗਿਆ ਹੈ । ਜਿਸਦੀ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਮੁੱਚੀ ਜਥੇਬੰਦੀ ਵੱਲੋ ਸ. ਦਰਸ਼ਨ ਸਿੰਘ ਭਾਊ ਕੈਨੇਡਾ ਨੂੰ ਇਸ ਹੋਈ ਕੌਮਾਂਤਰੀ ਪੱਧਰ ਦੀ ਨਿਯੁਕਤੀ ਉਤੇ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਉਹ ਆਪਣੀ ਮਿਲੀ ਇਸ ਵੱਡੀ ਜਿੰਮੇਵਾਰੀ ਨੂੰ ਪਹਿਲੇ ਨਾਲੋ ਵੀ ਵਧੇਰੇ ਤਨਦੇਹੀ, ਸਿੱਦਤ ਅਤੇ ਜਿੰਮੇਵਾਰੀ ਨਾਲ ਪੂਰੀ ਕਰਦੇ ਰਹਿਣਗੇ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋ ਇਸ ਹੋਈ ਨਿਯੁਕਤੀ ਸੰਬੰਧੀ ਪ੍ਰੈਸ ਰੀਲੀਜ ਜਾਰੀ ਕਰਦੇ ਹੋਏ ਅਤੇ ਸ. ਦਰਸ਼ਨ ਸਿੰਘ ਭਾਊ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਅਤੇ ਕੈਨੇਡਾ ਨਿਵਾਸੀਆ ਨੂੰ ਇਸ ਹੋਈ ਨਿਯੁਕਤੀ ਦੀ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਦਿੱਤੀ।