ਖਨੌਰੀ  ਬਾਰਡਰ ਤੇ ਗੋਲੀ ਲੱਗਣ ਨਾਲ ਬਠਿੰਡਾ ਦੇ ਨੌਜਵਾਨ ਕਿਸਾਨ ਦੀ ਮੌਤ

Uncategorized

ਚੰਡੀਗੜ੍ਹ 21 ਫਰਵਰੀ,ਬੋਲੇ ਪੰਜਾਬ ਬਿਓਰੋ: 

ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ 23 ਸਾਲਾ ਸ਼ੁਭਕਰਨ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਵੱਲੋ ਜ਼ਿਲ੍ਹਾ ਬਠਿੰਡਾ ਦੀ ਸੰਗਰੂਰ ਦੀ ਖਨੌਰੀ ਸਰਹੱਦ ’ਤੇ ਮੌਤ ਹੋ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰਖਵਾਇਆ ਗਿਆ ਹੈ। ਖਨੌਰੀ ਸਰਹੱਦ ‘ਤੇ ਸਿਰ ‘ਚ ਗੋਲੀ ਲੱਗਣ ਨਾਲ ਇਕ ਕਿਸਾਨ ਨੌਜਵਾਨ ਦੀ ਮੌਤ ਹੋ ਗਈ ਹੈ, ਉਥੇ 50 ਤੋਂ ਵੱਧ ਨੌਜਵਾਨ ਜ਼ਖਮੀ ਹੋ ਗਏ ਹਨ। ਜ਼ਖਮੀ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਲੀ ਜਾਣ ਦੇ ਐਲਾਨ ਤੋਂ ਬਾਅਦ ਬਠਿੰਡਾ ਦੇ ਪਿੰਡ ਬੱਲੋ ਦੇ 20 ਸਾਲਾ ਕਿਸਾਨ ਸ਼ੁਭਕਰਨ ਸਿੰਘ ਅੱਗੇ ਆਏ ਕਿਸਾਨਾਂ ‘ਤੇ ਗੋਲੀਬਾਰੀ ਕਰਦੇ ਹੋਏ ਸਿਰ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਨੌਜਵਾਨ ਕਿਸਾਨ ਸ਼ੁਭ ਕਰਨ ਸਿੰਘ ਸਿਰਫ਼ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਕਿਸਾਨ ਅੰਦੋਲਨ ਵਿੱਚ ਤਿੰਨ-ਚਾਰ ਦਿਨ ਪਹਿਲਾਂ ਖਨੌਰੀ ਪੰਜਾਬ ਹਰਿਆਣਾ ਸਰਹੱਦ ’ਤੇ ਗਿਆ ਸੀ।

ਸ਼ੁਭਕਰਨ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਘਟਨਾ ਦੀ ਪੁਸ਼ਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਪੰਜਾਬ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਨੇ ਕੀਤੀ ਅਤੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ।

ਕਾਤਲ ਸਰਕਾਰ!
ਖਨੌਰੀ ਬਾਰਡਰ ਉੱਤੇ @narendramodi ਦੇ ਸਰਕਾਰੀ ਤੰਤਰ ਨੇ 21 ਸਾਲਾ ਸ਼ੁੱਭਕਰਮ ਸਿੰਘ ਦੀ ਜਾਨ ਲੈ ਲਈ ਹੈ। ਕਿਸਾਨਾਂ ਦੇ ਸੰਘਰਸ਼ ਤੋਂ @BJP4India ਸਰਕਾਰ ਇੰਨਾ ਘਬਰਾ ਗਈ ਹੈ ਕਿ ਅੰਨਦਾਤਾ ਨੂੰ ਰੋਕਣ ਲਈ ਗੋਲੀਆਂ ਵਰਾਈਆਂ ਜਾ ਰਹੀਆਂ ਹਨ। ਮੋਦੀ ਸਾਬ! ਇਹ ਕਿਸਾਨ ਤੁਹਾਡੀ ਥਾਲੀ ਵਿੱਚ ਅੰਨ ਪਾਉਂਦੇ ਹਨ। ਇਹਨਾ ਉੱਤੇ ਕੀਤੇ ਜ਼ੁਲਮ ਲਈ… pic.twitter.com/FL186eNnaR— Amarinder Singh Raja Warring (@RajaBrar_INC) February 21, 2024

Leave a Reply

Your email address will not be published. Required fields are marked *