ਹਰਿਆਣਾ ਬਾਰਡਰ ‘ਤੇ ਕਿਸਾਨਾਂ ਉੱਤੇ ਹੋਏ ਤਸ਼ੱਦਦ ‘ਤੇ ਬੋਲੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ

Uncategorized

ਅੰਮ੍ਰਿਤਸਰ ਬੋਲੇ ਪੰਜਾਬ ਬਿਓਰੋ: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਅੰਮ੍ਰਿਤਸਰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਪਹੁੰਚੇ ਕਥਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰੀਕੇ ਨਾਲ ਹਰਿਆਣਾ ਬਾਰਡਰ ਦੇ ਉੱਪਰ ਕਿਸਾਨਾਂ ਤੇ ਤਸ਼ੱਦਦ ਹੋ ਰਿਹਾ ਹੈ ਉਹ ਅਤੇ ਨਿੰਦਣਯੋਗ ਹੈ ਅਤੇ ਸਰਕਾਰਾਂ ਨੂੰ ਕਿਸਾਨਾਂ ਦੇ ਮਸਲੇ ਤੇ ਜ਼ੋਰ ਪਾ ਕੇ ਹੱਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਹਰਿਆਣਾ ਬਾਰਡਰ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟੇਗੇ ਅਤੇ ਪਲਾਸਟਿਕ ਦੀਆਂ ਗੋਲੀਆਂ ਕਿਸਾਨਾਂ ਦੇ ਮਾਰੀਆਂ ਗਈਆਂ ਇਹ ਅਨਮੁਖੀ ਵਤੀਰਾ ਹੈ ਜੋ ਕਿ ਕਿਸਾਨਾਂ ਦੇ ਨਾਲ ਕੀਤਾ ਗਿਆ ਹੈ ਇਸ ਦੀ ਅਸੀਂ ਨਖੇਦੀ ਕਰਦੇ ਹਾਂ। ਅੱਗੇ ਬੋਲਦੇ ਹੋਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਆਡੀਓ ਡਿੱਬੜੁਗੜ ਜੇਲ ਚੋਂ ਸਾਹਮਣੇ ਆਈ ਹੈ ਉਸ ਦੇ ਵਿੱਚ ਉਹਨਾਂ ਸਾਫ ਤੌਰ ਤੇ  ਦੱਸਿਆ ਹੈ ਕਿ ਕਿਸ ਤਰੀਕੇ ਜੇਲ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ। ਅਤੇ ਕਿਸ ਤਰੀਕੇ ਉਹਨਾਂ ਦੇ ਉੱਪਰ ਝੂਠੇ ਮਾਮਲੇ ਹੋਰ
 ਦਰਜ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਇਹ ਅਨੁਮਨੁਖੀ ਤਸ਼ੱਦਦ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਅਗਰ ਭਾਈ ਅੰਮ੍ਰਿਤਪਾਲ ਸਿੰਘ ਜਾਣਨਾ ਦੇ ਕਿਸੇ ਵੀ ਸਿੰਘ ਨੂੰ ਜੇਲ ਦੇ ਵਿੱਚ ਕੋਈ ਮੁਸ਼ਕਿਲ ਜਾਂ ਕੋਈ ਅਨਹੋਣੀ ਘਟਨਾ ਵਾਪਰੀ ਤੇ ਉਸਦੀ ਜਿੰਮੇਵਾਰ ਕੇਂਦਰ ਸਰਕਾਰ ਹੀ ਹੋਵੇਗੀ।

ਇਥੇ ਜ਼ਿਕਰ ਯੋਗ ਹੈ ਕਿ ਦਿਬੜੁਗੜ ਜੇਲ ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਆਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੇਲ ਦੇ ਵਿੱਚ ਹੀ ਉਹਨਾਂ ਦੇ ਉੱਪਰ ਝੂਠੇ ਕੇਸ ਬਣਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਗਰ ਅਸੀਂ ਪੰਜਾਬ ਨਹੀਂ ਜਾ ਸਕਦੇ ਤੇ ਅਗਰ ਪ੍ਰਸ਼ਾਸਨ ਵੱਲੋਂ ਸਾਨੂੰ ਜੇਲ ਚ ਮਾਰਿਆ ਜਾਂਦਾ ਹੈ ਤਾਂ ਸਾਡੀਆਂ ਲਾਸ਼ਾਂ ਜਿਹੜੀਆਂ ਉਹ ਪੰਜਾਬ ਜਰੂਰ ਜਾਣੀਆਂ ਚਾਹੀਦੀਆਂ ਹਨ ਅਤੇ ਇਸ ਨੂੰ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਪ੍ਰਗਟਾਈ ਹੈ ਅਤੇ ਕੇਂਦਰ ਸਰਕਾਰ ਤੇ ਸਵਾਲੀਆਂ ਨਿਸ਼ਾਨ ਖੜੇ ਕੀਤੇ ਹਨ

Leave a Reply

Your email address will not be published. Required fields are marked *