ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਪਿਛੋਕੜ ਨੂੰ ਹਿੰਦੂਤਵੀ ਰਾਜਨੀਤੀ ਹਿਤ ਪੇਸ਼ ਕਰਨਾ ਬਜ਼ਰ ਗੁਨਾਹ: ਕੇਂਦਰੀ ਸਿੰਘ ਸਭਾ

Uncategorized

ਚੰਡੀਗੜ੍ਹ, 20 ਫਰਵਰੀ ਬੋਲੇ ਪੰਜਾਬ  ਬਿੳਰੋ ਪਿਛਲੇ ਦਿਨੀਂ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਹ ਕਹਿਣਾ ਕਿ ਬਾਬਾ ਬਘੇਲ ਸਿੰਘ ਨੇ ਮੁਸਲਮਾਨਾਂ ਦੀ ਮਸਜਿਦ ਨੂੰ ਗਿਰਾ ਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਉਸਾਰੀ ਕੀਤੀ ਸੀ ਸਰਾਸਰ ਬੇਬੁਨਿਆਦ ਅਤੇ ਝੂਠਾ ਦਾਅਵਾ ਹੈ ਜਿਹੜਾ ਹਿੰਦੂਤਵੀ ਰਾਜਨੀਤੀ ਸੇਵਾ ਹਿੱਤ ਕੀਤਾ ਗਿਆ ਹੈ। 

 ਤੀਹ ਹਜ਼ਾਰ ਫੌਜਾਂ ਦੇ ਕਮਾਂਡਰ ਅਤੇ ਕਰੋੜ ਸਿੰਘੀਆ ਮਿਸਲ ਦੇ ਲੀਡਰ ਬਾਬਾ ਬਘੇਲ ਸਿੰਘ ਨੇ ਮਾਰਚ 1783 ਵਿੱਚ ਲਾਲ ਕਿਲ੍ਹੇ ਉੱਤੇ ਕੇਸਰੀ ਨਿਸ਼ਾਨ ਝੁਲਾਇਆ ਸੀ ਅਤੇ ਦਿੱਲੀ ਵਿੱਚ ਸਿੱਖ ਗੁਰੂਆਂ ਨਾਲ ਸਬੰਧਕ ਇਤਿਹਾਸਕ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਸੀ ਜਿਥੇ ਅੱਜ ਕੱਲ ਗੁਰਦੁਆਰਿਆਂ ਦੀ ਉਸਾਰੀ ਹੋ ਚੁੱਕੀ ਹੈ।

 ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 11 ਨਵੰਬਰ 1675 ਵਿੱਚ ਚਾਂਦਨੀ ਚੌਂਕ ਵਿੱਚ ਸ਼ਹੀਦੀ ਹੋਣ ਮਗਰੋਂ ਲੱਖੀ ਰਾਏ ਵਣਜਾਰਾਂ ਉਹਨਾਂ ਦੀ ਦੇਹ ਨੂੰ ਆਪਣੇ ਘਰ ਅੰਦਰ ਲੈ ਕੇ ਗਿਆ ਅਤੇ ਮੁਗਲ ਸਰਕਾਰ ਦੇ ਡਰੋਂ ਘਰਨੂੰ ਹੀ ਅੱਗ ਲਾਕੇ ਦੇਹ ਦਾ ਸੰਸਕਾਰ ਕੀਤਾ। ਉੱਥੇ ਰਕਾਬ ਗੰਜ ਗੁਰਦੁਆਰਾ ਸਥਿਤ ਹੈ ਗੁਰੂ ਸਾਹਿਬ ਦੇ ਸ਼ੀਸ਼ ਨੂੰ ਭਾਈ ਜੈਤਾ ਜੀ ਨੇ ਅਨੰਦਪੁਰ ਸਾਹਿਬ ਪਹੁੰਚਾਇਆ ਸੀ।

 ਸ਼ੋਸਲ ਮੀਡੀਏ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਮਨਜਿੰਦਰ ਸਿੰਘ ਸਿਰਸਾ ਵੱਲੋਂ ਰਕਾਬ ਗੰਜ ਦੀ ਥਾਂ ਉੱਤੇ ਪਹਿਲਾਂ ਮਸਜਿਦ ਹੋਣ ਦਾ ਦਾਅਵਾ ਕਰਕੇ, ਭਾਜਪਾ ਨੂੰ ਸਹੀ ਪੇਸ਼ ਕੀਤਾ ਹੈ ਜਿਸਨੇ ਬਾਬਰੀ ਮਸਜਿਦ ਮੰਦਰ ਨੂੰ ਇਸ ਕਰਕੇ ਤੋੜਿਆ ਕਿ ਉਸਦੀ ਉਸਾਰੀ ਮੰਦਰ ਨੂੰ ਢਾਹ ਕੇ ਕੀਤੀ ਗਈ ਸੀ। ਉਸ ਜਗ੍ਹਾਂ ਅੱਜ ਰਾਮ ਮੰਦਰ ਦੀ ਉਸਾਰੀ ਕੀਤੀ ਗਈ ਹੈ, ਅੱਜ ਦੇ ਧਾਰਮਿਕ ਸੰਵੇਦਨਸ਼ੀਲ ਸਮਿਆਂ ਵਿੱਚ ਅਤੇ ਖਾਸ ਕਰਕੇ ਲੋਕ ਸਭਾ ਚੋਣਾਂ ਦਾ ਵਿਗਲ ਵੱਜਣ ਤੋਂ ਬਾਅਦ, ਮਨਜਿੰਦਰ ਸਿੰਘ ਸਿਰਸਾ ਵੱਲੋਂ ਰਕਾਬ ਗੰਜ ਦੇ ਪਿਛੋਕੜ ਉੱਤੇ ਵਿਵਾਦ ਖੜ੍ਹਾ ਕਰਨਾ ਹਿੰਦੂਤਵੀ ਤਾਕਤਾਂ ਦੀ ਸੇਵਾ ਹੈ। ਅਤੇ ਇਸਦੇ ਨਾਲ ਨਾਲ ਪਹਿਲਾਂ ਹੀ ਪੀੜ੍ਹਤ ਘੱਟ ਗਿਣਤੀ ਭਾਈਚਾਰਿਆਂ ਦਰਮਿਆਨ ਆਪਸੀ ਸ਼ੰਕੇ ਖੜਾ ਕਰਨ ਦੀ ਵੀ ਸਾਜ਼ਿਸ ਹੈ।

 ਇਸ ਤਰ੍ਹਾਂ ਘੱਟ ਗਿਣਤੀ ਧਾਰਮਿਕ ਬਰਾਦਰੀ ਦੇ ਮੌਢਿਆਂ ਉੱਤੇ ਬਹੁਗਿਣਤੀ ਅਧਾਰਤ ਰਾਸ਼ਟਰਵਾਦ ਨੂੰ ਤਕੜਾ ਕਰਨਾ ਜਮਹੂਰੀਅਤ ਨੂੰ ਖ਼ਤਮ ਕਰਕੇ ਫਾਂਸੀਵਾਦੀ ਵਿਵਸਥਾ ਖੜਾ ਕਰਨਾ ਹੈ। 

ਇਸ ਤੋਂ ਇਲਾਵਾਂ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਂਨ ਵੱਲੋਂ ਵੀ ਸਿਰਸਾ ਦੇ ਰਕਾਬ ਗੰਜ ਸਾਹਿਬ ਬਾਰੇ ਖੜੇ ਕੀਤੇ ਵਿਵਾਦ ਦੇ ਹੱਕ ਵਿੱਚ ਬੋਲਣਾ, ਹੋਰ ਵੀ ਮੰਦਭਾਗਾ ਹੈ। 

ਯਾਦ ਰਹੇ, ਸਿੱਖਾਂ ਕੇ ਕਦੇ ਕੋਈ ਮਸਜਿਦ ਨਹੀਂ ਤੋੜੀ ਸਗੋਂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੇ ਖੁਦ ਮਸਜਿਦ ਦੀ ਤਾਮੀਰ ਕਰਵਾਈ ਸੀ। ਉਸ ਮਸਜਿਦ ਨੂੰ “ਗੁਰੂ ਕੀ ਮਸੀਤ” ਕਿਹਾ ਜਾਂਦਾ ਜਿਹੜੇ ਅਜੇ ਵੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਮੌਜੂਦ ਹੈ। ਸਿੱਖੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ‘ਧਰਮ ਬਦਲੀ’ ਕਰਵਾਉਣ ਅਤੇ ਸਿੱਖੀ ਵਿੱਚੋਂ ਨਿਕਲੇ ਵਿਅਕਤੀਆਂ ਦੀ “ਘਰ ਵਾਪਸੀ” ਕਰਵਾਉਣ ਦੀ ਸਿੱਖਾਂ ਅੰਦਰ ਕੋਈ ਪੰਰਪਰਾ ਨਹੀਂ ਹੈ। 

 ਇਸ ਦੇ ਨਾਲ ਨਾਲ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਮਨਜਿੰਦਰ ਸਿੰਘ ਸਿਰਸਾ ਵੱਲੋਂ ਰਕਾਬ ਗੰਜ ਬਾਰੇ ਖਬਰਾਂ ਦੇਣ ਵਾਲੇ ਕਈ ਟੀ.ਵੀ ਚੈਨਲ/ਯੂਟਿਊਬ ਮੀਡੀਆ ਨੂੰ ਧਮਕਾਉਣ/ਦਬਾਉਣ ਦੀਆਂ ਘਟਨਾਵਾਂ ਦਾ ਸਖ਼ਤ ਵਿਰੋਧ ਕਰਦੀ ਹੈ। ਮੀਡੀਆ ਦੀ ਅਜ਼ਾਦੀ ਅਤੇ ਸੂਚਨਾਵਾਂ ਦੇ ਅਦਾਨ-ਪ੍ਰਦਾਨ ਜਮਹੂਰੀਅਤ ਦਾ ਅਧਾਰ ਹੁੰਦਾ ਅਤੇ ਸਰਕਾਰੀ ਦਬਾ ਰਾਹੀਂ “ਗੋਦੀ ਮੀਡੀਆ” ਖੜ੍ਹਾ ਕਰਨਾ, ਜਮਹੂਰੀਅਤ ਨੂੰ ਖ਼ਤਮ ਕਰਨਾ ਅਤੇ ਤਾਨਾਸ਼ਾਹੀ ਸਥਾਪਤ ਕਰਨਾ ਹੈ ਜਿਸ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਿਖੇਧੀ ਕਰਦੀ ਹੈ। 

ਇਸ ਮੌਕੇ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਮਾਲਵਿੰਦਰ ਸਿੰਘ ਮਾਲੀ, ਗੁਰਸ਼ਮਸ਼ੀਰ ਸਿੰਘ ਵੜੈਚ, ਗੁਰਪ੍ਰੀਤ ਸਿੰਘ, ਪ੍ਰਤੀਨਿਧ ਗਲੋਬਲ ਸਿੱਖ ਕੌਂਸਲ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਨੇ ਸ਼ਮੂਲੀਅਤ ਕੀਤੀ

Leave a Reply

Your email address will not be published. Required fields are marked *