ਗੁਰਦਾਸਪੁਰ : ਅੱਧੀ ਰਾਤ ਨੂੰ ਪੰਜਾਬ ਨੈਸ਼ਨਲ ਬੈਂਕ ਦੀ ਕੰਧ ਤੋੜ ਕੇ ਅੰਦਰ ਵੜਿਆ ਚੋਰ ਪੁਲਿਸ ਨੇ ਮੌਕੇ ‘ਤੇ ਕੀਤਾ ਕਾਬੂ

Uncategorized

ਗੁਰਦਾਸਪੁਰ, 20 ਫਰਵਰੀ, ਬੋਲੇ ਪੰਜਾਬ ਬਿਊਰੋ :

ਦੀਨਾਨਗਰ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਕੰਧ ਤੋੜ ਕੇ ਚੋਰੀ ਦੀ ਨੀਅਤ ਨਾਲ ਬੈਂਕ ਅੰਦਰ ਦਾਖਲ ਹੋਏ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਦਵਿੰਦਰ ਵਸ਼ਿਸ਼ਠ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੈਂਕ ਬੰਦ ਕਰਕੇ, ਗੇਟ ਨੂੰ ਤਾਲਾ ਲਗਾ ਕੇ ਸਟਾਫ ਸਮੇਤ ਘਰ ਚਲਾ ਗਿਆ ਸੀ। 18 ਫਰਵਰੀ ਨੂੰ ਤੜਕੇ 2:36 ਵਜੇ, ਸੁਰੱਖਿਆ ਸ਼ਾਖਾ ਹੈਦਰਾਬਾਦ ਤੋਂ ਇੱਕ ਟੈਲੀਫੋਨ ਕਾਲ ਆਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਅਣਪਛਾਤਾ ਵਿਅਕਤੀ ਬੈਂਕ ਵਿੱਚ ਦਾਖਲ ਹੋਇਆ ਹੈ।

ਅਣਪਛਾਤੇ ਵਿਅਕਤੀ ਨੇ ਆਪਣਾ ਚਿਹਰਾ ਮਾਸਕ ਨਾਲ ਢੱਕਿਆ ਹੋਇਆ ਹੈ ਅਤੇ ਸਟਰਾਂਗ ਰੂਮ ਦੇ ਬਾਹਰ ਖੜ੍ਹਾ ਹੈ। ਸਕਿਓਰਿਟੀ ਬ੍ਰਾਂਚ ਤੋਂ ਇਸ ਗੱਲ ਦੀ ਸੂਚਨਾ ਮਿਲਣ ਤੋਂ ਬਾਅਦ ਬੈਂਕ ਮੈਨੇਜਰ ਨੇ ਤੁਰੰਤ ਦੀਨਾਨਗਰ ਪੁਲਸ ਅਤੇ ਆਪਣੇ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਬੈਂਕ ਮੈਨੇਜਰ ਦੀ ਸੂਚਨਾ ‘ਤੇ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਬੈਂਕ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ। ਮੁਲਜ਼ਮ ਬੈਂਕ ਵਿੱਚ ਦਾਖ਼ਲ ਹੋ ਗਿਆ ਸੀ। ਬੈਂਕ ਦੀ ਕੰਧ ਨੂੰ ਹੇਠਲੇ ਪਾਸੇ ਤੋਂ ਤੋੜ ਕੇ ਚੋਰੀ ਕਰਨ ਦਾ ਇਰਾਦਾ ਸੀ।

ਥਾਣਾ ਦੀਨਾਨਗਰ ਦੇ ਮੁਖੀ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਮੁਲਾਜ਼ਮ ਕੋਲੋਂ ਬਰਾਮਦ ਹੋਏ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਇੱਕ ਗੋਲ ਹਥੌੜਾ, ਇੱਕ ਹਥੌੜਾ, ਤਿੰਨ ਲੋਹੇ ਦੇ ਬਲੇਡ, ਇੱਕ ਸੂਆ, ਇੱਕ ਕਟਰ, ਇੱਕ ਪੇਚਕਸ, ਇੱਕ ਛੀਨਾ ਅਤੇ ਤਿੰਨ ਸਕਰੂ-ਡਰਾਈਵਰ ਬਰਾਮਦ ਹੋਏ। ਪੁਲੀਸ ਅਨੁਸਾਰ ਮੁਲਜ਼ਮ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਬਚਨ ਲਾਲ ਵਾਸੀ ਮਦਾਰਪੁਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ।

Leave a Reply

Your email address will not be published. Required fields are marked *