ਚੰਡੀਗੜ੍ਹ ਮੇਅਰ ਚੋਣ ਵਿਵਾਦ ਸਬੰਧੀ ਸੁਪਰੀਮ ਕੋਰਟ ਫਿਰ ਸੁਣਵਾਈ ਅੱਜ

Uncategorized

ਦਿੱਲੀ, ਬੋਲੇ ਪੰਜਾਬ ਬਿਉਰੋ: ਚੰਡੀਗੜ੍ਹ ਦੇ ਮੇਅਰ ਚੋਣ ਵਿਵਾਦ ਸਬੰਧੀ ਸੁਣਵਾਈ ਅੱਜ ਫਿਰ ਹੋਵੇਗੀ। ਸੁਪਰੀਮ ਕੋਰਟ ਨੇ ਚੋਣ ਬੈਲਟ ਪੇਪਰ ਤਲਬ ਕੀਤੇ ਹਨ। ਸੁਪਰੀਮ ਕੋਰਟ ਅੱਜ ਦੁਪਹਿਰ 2 ਵਜੇ ਸੁਣਵਾਈ ਕਰੇਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਬੈਲਟ ਪੇਪਰਾਂ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਲੋੜੀਂਦੀ ਸੁਰੱਖਿਆ ਨਾਲ ਬੈਲਟ ਪੇਪਰ ਲਿਆਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਵੋਟਾਂ ਦੀ ਗਿਣਤੀ ਦੀ ਪੂਰੀ ਵੀਡੀਓ ਵੀ ਮੰਗੀ ਗਈ ਹੈ।

ਜਿਕਰਯੋਗ ਹੈ ਕਿ ਬੀਤੇ ਕੱਲ ਚੰਡੀਗੜ੍ਹ ਦੇ ਮੇਅਰ ਚੋਣ ਮਸਲੇ ‘ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਕਰਦੇ ਕਿਹਾ ਬੈਲਟ ਪੇਪਰਾਂ ਦੀ ਜਾਂਚ ਦੇ ਆਧਾਰ ‘ਤੇ ਹੋਵੇਗੀ ਮੇਅਰ ਦੀ ਚੋਣ, ਦੋਬਾਰਾ ਚੋਣ ਨਹੀਂ ਹੋਵੇਗੀ। 20 ਨੂੰ ਵੀ ਸੁਣਵਾਈ ਹੋਵੇਗੀ

 ਸੁਪਰੀਮ ਕੋਰਟ ਨੇ ਕਿਹਾ “ਅਸੀਂ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਇੱਕ ਅਧਿਕਾਰੀ ਨੂੰ ਨਾਮਜ਼ਦ ਕਰਨ ਲਈ ਕਹਾਂਗੇ ਜੋ ਕੱਲ੍ਹ ਬੈਲਟ ਪੇਪਰਾਂ ਨਾਲ ਸਾਡੇ ਸਾਹਮਣੇ ਪੇਸ਼ ਹੋਵੇਗਾ।

 * ਚੋਣ ਪ੍ਰਕਿਰਿਆ ਨੂੰ ਜਿੱਥੋਂ ਰੋਕਿਆ ਗਿਆ ਸੀ, ਉਥੇ ਹੀ ਜਾਰੀ ਰੱਖਿਆ ਜਾਵੇ ਅਤੇ ਆਰ.ਓ. ਵੱਲੋਂ ਲਾਏ ਗਏ ਨਿਸ਼ਾਨਾਂ ਨੂੰ ਨਜ਼ਰਅੰਦਾਜ਼ ਕਰਕੇ ਪਹਿਲਾਂ ਵੋਟਾਂ ਦੀ ਗਿਣਤੀ ਕੀਤੀ ਜਾਵੇ।

ਰਿਟਰਨਿੰਗ ਅਫਸਰ ਅਨਿਲ ਮਸੀਹ ਖਿਲਾਫ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਚੋਣ ਪ੍ਰਕਿਰਿਆ ਵਿਚ ਦਖਲ ਦੇ ਰਿਹਾ ਸੀ।

 ਹਾਈ ਕੋਰਟ ਦੇ ਅਬਜ਼ਰਵਰ ਪੁਰਾਣੇ ਬੈਲਟ ਪੇਪਰ ਦੀ ਜਾਂਚ ਤੋਂ ਬਾਅਦ ਮੇਅਰ ਦੀ ਚੋਣ ਕਰਨਗੇ। ਜੇਕਰ ਅਨਿਲ ਮਸੀਹ ਨੇ ਕਿਸੇ ਵੀ ਨਿਸ਼ਾਨ ‘ਤੇ ਟਿੱਕ ਕੀਤਾ ਹੈ, ਤਾਂ ਉਨ੍ਹਾਂ ਨੂੰ ਅਣਡਿੱਠ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *