ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 40-ਏ ਦੀ ਹੋਈ ਚੋਣ
ਹਰਵਿੰਦਰ ਸਿੰਘ ਪ੍ਰਧਾਨ ਅਤੇ ਮਨਜੀਤ ਸਿੰਘ ਚਾਨਾ ਜਨਰਲ ਸਕੱਤਰ ਬਣੇ
ਚੰਡੀਗੜ੍ਹ/ਮੋਹਾਲੀ, ਫਰਵਰੀ ਬੋਲੇ ਪੰਜਾਬ ਬਿੳਰੋ: ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ, ਸੈਕਟਰ 40-ਏ, ਚੰਡੀਗੜ੍ਹ ਦੇ ਵਾਸੀਆਂ ਦੀ ਇਕ ਅਹਿਮ ਮੀਟਿੰਗ ਹੋਈ। ਸੰਸਥਾ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਦੀ ਵਿਚ ਸਮੇਂ ਸਮੇਂ ਉਤੇ ਚੋਣ ਕੀਤੀ ਜਾਂਦੀ ਹੈ। ਮੀਟਿੰਗ ਵਿਚ ਸਰਬਸੰਮਤੀ ਨਾਲ ਆਰ.ਡਬਲਿਊ.ਏ. ਸੈਕਟਰ 40-ਏ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ, ਜਿਸ ਵਿਚ ਪ੍ਰਧਾਨ ਹਰਵਿੰਦਰ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਚਾਨਾ, ਰਮੇਸ਼ ਗੋਇਲ ਨੂੰ ਸੀਨੀਅਰ ਵਾਇਸ ਪ੍ਰਧਾਨ, ਕਮਲਜੀਤ ਅਰੋੜਾ ਨੂੰ ਵਾਇਸ ਪ੍ਰਧਾਨ, ਜਤਿਨ ਨਾਗਪਾਲ ਅਤੇ ਬੀ.ਐਸ. ਕੋਹਲੀ ਨੂੰ ਜੁਆਇੰਟ ਸਕੱਤਰ, ਰੋਹਿਤ ਚੌਹਾਨ ਨੂੰ ਵਿੱਤ ਸਕੱਤਰ, ਅਸ਼ੋਕ ਗਰਗ ਨੂੰ ਮੁੱਖ ਸਲਾਹਕਾਰ ਅਤੇ ਐਡਵੋਕੇਟ ਬਲਰਾਮ ਸਿੰਘ ਨੂੰ ਕਾਨੂੰਨੀ ਸਲਾਹਕਾਰ ਚੁਣਿਆ ਗਿਆ।ਇਸ ਦੌਰਾਨ ਸਮੂਹ ਹਾਜ਼ਰੀਨ ਵਲੋਂ ਹਰਵਿੰਦਰ ਸਿੰਘ ਅਤੇ ਉਹਨਾਂ ਦੀ ਨਵੀਂ ਚੁਣੀ ਟੀਮ ਨੂੰ ਫੁੱਲਾਂ ਦੇ ਹਾਰ ਪਾ ਕੇ ਵਧਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਇਲਾਕਾ ਐਮ.ਸੀ. ਮੈਡਮ ਗੁਰਬਖ਼ਸ਼ ਰਾਵਤ ਨੇ ਪ੍ਰਧਾਨ ਹਰਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੀਂ ਟੀਮ ਦੀ ਨਿਯੁਕਤੀ ਨਾਲ ਸੈਕਟਰ 40-ਏ ਵਿਚ ਵਿਕਾਸ ਕਾਰਜਾਂ ਦੀ ਆਸ ਬੱਝੇਗੀ।
ਇਸ ਮੌਕੇ ਫੋਸਵਾ ਦੇ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 40-ਏ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਸੈਕਟਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਦੌਰਾਨ ਫੋਸਵੈਕ ਦੇ ਚੇਅਰਮੈਨ ਬਲਜਿੰਦਰ ਬਿੱਟੂ ਨੇ ਕਿਹਾ ਕਿ ਮੇਰੀਆਂ ਸ਼ੁੱਭ ਇੱਛਾਵਾਂ ਨਵੀਂ ਟੀਮ ਨਾਲ ਹਨ ਅਤੇ ਲੋੜ ਪੈਣ ਉਤੇ ਮੈਂ ਹਮੇਸ਼ਾਂ ਸੰਸਥਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹਾਂਗਾ।