ਚੰਡੀਗੜ੍ਹ 18 ਫਰਵਰੀ,ਬੋਲੇ ਪੰਜਾਬ ਬਿਓਰੋ: ਪੰਜਾਬ ਸਰਕਾਰ ਵੱਲੋਂ ਸੜਕੀ ਹਾਦਸਿਆਂ ‘ਚ ਜ਼ਖਮੀ ਹੋਣ ਵਾਲੇ ਲੋਕਾਂ ਦੀ ਸਹਾਇਤਾ ਦੇ ਲਈ SSF ਯਾਨੀ ਸੜਕ ਸੁਰੱਖਿਆ ਫੋਰਸ ਬਣਾਈ ਹੈ। ਸੜਕ ਸੁਰੱਖਿਆ ਫੋਰਸ ਦੇ ਵੱਲੋਂ ਆਪਣਾ 15 ਦਿਨਾਂ ਦਾ ਰਿਪੋਰਟ ਕਾਰਡ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸਦੇ ਹਾਂ ਕਿ 1 ਤੋਂ 15 ਫ਼ਰਵਰੀ ਤੱਕ ਪੰਜਾਬ ‘ਚ ਕਿੰਨੇ ਸੜਕ ਹਾਦਸੇ ਹੋਏ ਅਤੇ ਕਿੰਨੇ ਲੋਕ ਇਨ੍ਹਾਂ ਹਾਦਸਿਆਂ ‘ਚ ਜ਼ਖਮੀ ਹੋਏ ਕਿੰਨੇ ਲੋਕਾਂ ਨੇ ਇਨ੍ਹਾਂ ਹਾਦਸਿਆਂ ‘ਚ ਆਪਣੀ ਜਾਨ ਗਵਾਈ ਹੈ।
ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ 322 ਹਾਦਸੇ ਹੋਏ ਹਨ। ਜਿਸ ‘ਚ ਸੜਕ ਸੁਰੱਖਿਆ ਫੋਰਸ ਨੇ 288 ਲੋਕਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਹੈ। ਸੜਕੀ ਹਾਦਸਿਆਂ ‘ਚ ਜ਼ਖਮੀ 200 ਮਰੀਜ਼ਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਸੜਕੀ ਹਾਦਸਿਆਂ ਦੌਰਾਨ ਘੰਬੀਰ ਜ਼ਖਮੀ ਹੋਣ ‘ਤੇ 13 ਲੋਕਾਂ ਦੀ ਮੌਤ ਹੋਈ ਹੈ। ਪਿਛਲੇ 15 ਦਿਨਾਂ ‘ਚ 322 ਸੜਕੀ ਹਾਦਸੇ ਹੋਏ ਹਨ।
ਜਾਣਕਾਰੀ ਦਿੱਤੀ ਗਈ ਹੈ ਕਿ ਸੜਕ ਸੁਰੱਖਿਆ ਫੋਰਸ 7 ਤੋਂ 10 ਮਿੰਟਾਂ ‘ਚ ਹਾਦਸੇ ਵਾਲੀ ਥਾਂ ‘ਤੇ ਪਹੁੰਚ ਜਾਂਦੀ ਹੈ। ਜੋ ਕਿ ਹਾਦਸਿਆਂ ‘ਚ ਜ਼ਖਮੀ ਹੋਏ ਲੋਕਾਂ ਦੇ ਲਈ ਕਾਰਗਰ ਸਾਬਿਤ ਹੋਈ ਹੈ। ਸੜਕ ਸੁਰੱਖਿਆ ਫੋਰਸ ਨੇ ਕਈ ਕੀਮਤੀ ਜਾਨਾਂ ਬਚਾਈਆਂ ਹਨ। ਦਰਅਸਲ ਹਾਦਸਾ ਹੋਣ ‘ਤੇ 112 ਨੰਬਰ ਡਾਈਲ ਕਰਨ ‘ਤੇ SSF ਸਾਹਿਤ ਦੇ ਲਈ ਪਹੁੰਚ ਜਾਂਦੀ ਹੈ।