ਚੰਡੀਗੜ੍ਹ 18 ਫਰਵਰੀ, ਬੋਲੇ ਪੰਜਾਬ ਬਿਉਰੋ: ਸਮਾਜਸੇਵੀ ਲੱਖਾ ਸਿਧਾਣਾ (Lakha sidhana) ਨੇ ਪਿਛਲੇ ਦਿਨੀਂ ਖਨੌਰੀ ਬਾਰਡਰ ਨੇੜੇ ਕੁਝ ਨੌਜਵਾਨਾਂ ਨਾਲ ਬਹਿਸ ਅਤੇ ਫਾਇਰਿੰਗ ਦੀ ਵਾਇਰਲ ਵੀਡੀਓ ਬਾਰੇ ਸਫਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੁਝ ਨੌਜਵਾਨ ਉਨ੍ਹਾਂ ਦੀ ਗੱਡੀ ਰੋਕ ਬਹਿਸ ਕਰਨ ਲੱਗੇ ਅਤੇ ਵੀਡੀਓ ਬਣਾ ਰਹੇ ਸਨ।
ਉਨ੍ਹਾਂ ਆਖਿਆ ਕਿ ਜਦੋਂ ਸੌ-ਡੇਢ ਸੌ ਬੰਦਾ ਡਾਗਾਂ ਲੈ ਕੇ ਉਸ ਦੇ ਦੁਆਲੇ ਹੋ ਗਿਆ, ਕੁਝ ਉਸ ਦੀ ਗੱਡੀ ਉਤੇ ਆ ਚੜ੍ਹੇ, ਇਸ ਲਈ ਬਚਾਅ ਵਾਸਤੇ ਫਾਇਰਿੰਗ ਕਰਨੀ ਪਈ। ਲੱਖੇ ਨੇ ਮੰਨਿਆਂ ਕੇ ਫਾਇਰ ਉਸ ਦੇ ਬੰਦਿਆਂ ਨੇ ਹੀ ਕੱਢੇ ਸੀ। ਜਦੋਂ ਇੰਨੇ ਲੋਕ ਡਾਂਗਾਂ ਲੈ ਕੇ ਉਸ ਦੁਆਲੇ ਹੋਏ ਗਏ ਤਾਂ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ।
ਦੱਸ ਦਈਏ ਕਿ ਲੱਖੇ ਨੂੰ ਵੱਡੀ ਗਿਣਤੀ ਨੌਜਵਾਨਾਂ ਨੇ ਘੇਰ ਲਿਆ ਸੀ ਅਤੇ ਉਸੇ ਦੌਰਾਨ ਫਾਇਰਿੰਗ ਹੋਈ ਸੀ। ਦੋਸ਼ ਲੱਗੇ ਸਨ ਕਿ ਘਿਰਿਆ ਵੇਖ ਫਾਇਰਿੰਗ ਲੱਖੇ ਦੇ ਸਾਥੀਆਂ ਨੇ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹੁਣ ਲੱਖੇ ਨੇ ਇਸ ਦਾ ਜਵਾਬ ਦਿੱਤਾ ਹੈ।