ਡੀਗੜ੍ਹ, 18 ਫ਼ਰਵਰੀ ,ਬੋਲੇ ਪੰਜਾਬ ਬਿਓਰੋ: ਸਿੱਖਿਆ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਅਤੇ ਨਿੱਗਰ ਯੋਗਦਾਨ ਦੀ ਕਦਰ ਕਰਦੇ ਹੋਏ ਡਾ: ਦਵਿੰਦਰ ਸਿੰਘ ਲੱਧੜ ਪ੍ਰੋਫੈਸਰ (ਰਿਟਾ:) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਸੀ.ਟੀ. ਯੂਨੀਵਰਸਿਟੀ, ਲੁਧਿਆਣਾ ਦੇ ਅੰਤਰਰਾਸ਼ਟਰੀ ਸਲਾਹਕਾਰ ਬੋਰਡ ਦੇ ਸਰਗਰਮ ਮੈਂਬਰ/ਡਾਇਰੈਕਟਰ ਦੀ ਪਦਵੀ ਪ੍ਰਦਾਨ ਕੀਤੀ ਗਈ ਹੈ। ਸਾਹਿਤਿਕ ਰਸਾਲੇ ‘ਹੁਣ’ ਦੇ ਸੰਪਾਦਕ ਸੁਸੀਲ ਦੁਸਾਂਝ ਅਤੇ ਕੌਮਾਂਤਰੀ ਅਥਲੀਟ ਅਮਰਜੀਤ ਸਿੰਘ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਡਾ. ਲੱਧੜ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਨਾਜ਼ੁਕ ਮਹੱਤਵ ਵਾਲੇ ਮਾਮਲਿਆਂ ਅਤੇ ਇਸ ਦੇ ਵਿਜ਼ਨ ਅਤੇ ਮਿਸ਼ਨ ਦੀ ਪ੍ਰਾਪਤੀ ਵਾਸਤੇ ਮਹੱਤਵਪੂਰਨ ਭੂਮਿਕਾ
ਨਿਭਾਉਣਗੇ। ਡਾ: ਲੱਧੜ, ਗੁਰੂ ਕਾਸ਼ੀ ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ ਦੇ “ਮੁੱਖ ਸਲਾਹਕਾਰ” ਦੇ ਅਹੁਦੇ ’ਤੇ ਬਿਰਾਜਮਾਨ ਹਨ ਅਤੇ ਬਾਖੂਬੀ ਸੇਵਾ ਨਿਭਾ ਰਹੇ ਹਨ। ਡਾ: ਲੱਧੜ ਨੂੰ ਇਹ ਸਨਮਾਨ ਸੀ.ਟੀ. ਯੂਨੀਵਰਸਿਟੀ ਦੀ ਮੈਨੇਜਮੈਂਟ ਨਾਲ ਹੋਈ ਇੱਕ ਅਹਿਮ ਮੀਟਿੰਗ ਵਿੱਚ ਦਿੱਤਾ ਗਿਆ।#morepic1 ਉਨ੍ਹਾਂ ਨੇ 30 ਸਾਲ ਲੰਬੇ ਸਮੇਂ ਤੋਂ ਵਿਦਿਅਕ ਪ੍ਰਮਾਣ ਪੱਤਰਾਂ ਅਤੇ ਅਧਿਆਯਨ ਦੇ ਤਜਰਬੇ ਨੂੰ ਵੀ ਮੁੱਖ ਰੱਖਿਆ ਗਿਆ ਹੈ। ਇਸ ਸਮੇਂ ਡਾ: ਲੱਧੜ ਕਨੇਡਾ ਵਿੱਚ ਕਈ ਸਕੂਲਾਂ ਅਤੇ ਕਾਲਜਾਂ ਦੇ “ਅਕਾਦਮਿਕ ਸਲਾਹਕਾਰ” ਵਜੋਂ ਸੇਵਾ ਨਿਭਾ ਰਹੇ ਹਨ। ਉਹ ਵਿਸ਼ਵ ਪੰਜਾਬੀ ਸਭਾ ਕਨੇਡਾ ( ਰਜਿ:) ਦੇ ਸੀਨੀਅਰ ਵਾਈਸ ਪ੍ਰਧਾਨ ਵੀ ਹਨ। ਉਹ ਪਿਛਲੇ 40 ਸਾਲਾਂ ਤੋਂ ਕਨੇਡਾ ਅਤੇ ਭਾਰਤ ਵਿੱਚ ਲਗਭਗ 400 ਰੇਡੀਓ ਅਤੇ ਟੀ.ਵੀ. ਸ਼ੋਅ ਵਿੱਚ ਭਾਗ ਲੈ ਚੁੱਕੇ ਹਨ। ਡਾ: ਲੱਧੜ ਕੋਲ ਪੀ•ਐਚ•ਡੀ (ਖੇਤੀਬਾੜੀ) ਦੀ ਡਿਗਰੀ ਹੈ ਅਤੇ ਉਨਾਂ ਨੇ ਕਿਸਾਨਾਂ ਦੀ ਨਵੀਨਤਮ ਤਕਨੀਕਾਂ ਨਾਲ ਉੱਨਤੀ ਲਈ 30 ਸਾਲਾਂ ਤੱਕ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ। ਪਿਛਲੇ ਸਾਲ ਉਹਨਾਂ ਨੂੰ ‘ਪੰਜਾਬ ਰਤਨ’ ਦੇ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ।