ਖੰਨਾ ਨੇੜੇ ਨੈਸ਼ਨਲ ਹਾਈਵੇ ‘ਤੇ ਧੁੰਦ ਕਾਰਨ 8 ਵਾਹਨ ਆਪਸ ‘ਚ ਟਕਰਾਏ,ਕਈ ਜ਼ਖਮੀ
ਖੰਨਾ, 18 ਫਰਵਰੀ, ਬੋਲੇ ਪੰਜਾਬ ਬਿਊਰੋ :
ਖੰਨਾ ‘ਚ ਅੱਜ ਐਤਵਾਰ ਸਵੇਰੇ ਧੁੰਦ ਕਾਰਨ ਨੈਸ਼ਨਲ ਹਾਈਵੇ ‘ਤੇ 500 ਮੀਟਰ ਦੇ ਘੇਰੇ ‘ਚ 8 ਵਾਹਨ ਆਪਸ ‘ਚ ਟਕਰਾ ਗਏ। ਇਸ ਹਾਦਸੇ ‘ਚ 3 ਲੋਕ ਜ਼ਖਮੀ ਹੋ ਗਏ ਹਨ।ਗੱਡੀਆਂ ਟਕਰਾਉਣ ਦੀ ਸ਼ਰੂਆਤ ਰੋਡਵੇਜ਼ ਦੀ ਬੱਸ ਨਾਲ ਹੋਈ। ਧੁੰਦ ਕਾਰਨ ਐਸਐਸਪੀ ਦਫ਼ਤਰ ਦੇ ਸਾਹਮਣੇ ਖੜ੍ਹੀ ਰੋਡਵੇਜ਼ ਦੀ ਬੱਸ ਨਾਲ ਬਾਈਕ ਦੀ ਟੱਕਰ ਹੋ ਗਈ। ਪਿੱਛੇ ਆ ਰਹੇ ਟਰੱਕ ਚਾਲਕ ਨੇ ਟਰੱਕ ਨੂੰ ਰੋਕ ਲਿਆ। ਫਿਰ ਇਹ ਟਰੱਕ ਇੱਕ ਕਾਰ ਅਤੇ ਇੱਕ ਹੋਰ ਬੱਸ ਨਾਲ ਟਕਰਾ ਗਿਆ।
ਇੱਕ ਕਾਰ ‘ਚ ਸਵਾਰ ਲਾੜੀ ਇਸ ਹਾਦਸੇ ‘ਚ ਵਾਲ-ਵਾਲ ਬਚ ਗਈ।ਜਾਣਕਾਰੀ ਅਨੁਸਾਰ ਭਾਦਲਾ ਪਿੰਡ ਦੀ ਇੱਕ ਲੜਕੀ ਦਾ ਅੱਜ ਵਿਆਹ ਹੈ। ਪਰਿਵਾਰਕ ਮੈਂਬਰ ਉਸ ਨੂੰ ਕਾਰ ਵਿੱਚ ਬਿਊਟੀ ਪਾਰਲਰ ਲੈ ਕੇ ਜਾ ਰਹੇ ਸਨ। ਰਸਤੇ ਵਿੱਚ ਕਾਰ ਇੱਕ ਟਰੱਕ ਨਾਲ ਟਕਰਾ ਗਈ।