ਰੋਲ ਨੰਬਰ ਦੇਣ ਲਈ ਸਕੂਲ ਵਲੋਂ ਉਗਰਾਹੀ ਜਾ ਰਹੀ ਹੈ ਗੈਰ ਕਾਨੂਨੀ ਫੀਸ-ਸਤਨਾਮ ਦਾਉਂ

Uncategorized

ਮਾਪਿਆਂ ਨੇ ਸਰਕਾਰ ਪਾਸੋਂ ਲਾਈ ਇਨਸਾਫ ਦੀ ਗੁਹਾਰ

ਪੰਜਾਬ ਅਗੈਂਸਟ ਕੁਰਪਸ਼ਨ ਨੇ ਲਿਖਿਆ ਸਰਕਾਰ ਨੂੰ ਪਤਰ

ਮੋਹਾਲੀ  17 ਫਰਵਰੀ,ਬੋਲੇ ਪੰਜਾਬ ਬਿਓਰੋ: ਜਿੱਥੇ ਇਕ ਪਾਸੇ ਦਸਵੀਂ ਦੇ ਪੇਪਰ 16 ਫ਼ਰਵਰੀ ਤੋਂ ਸ਼ੁਰੂ ਹੋ ਚੁੱਕੇ ਹਨ ਪਰ  ਰਿਆਨ ਇੰਟਰਨੈਸ਼ਨਲ ਸਕੂਲ ਮੋਹਾਲੀ ਵਲੋਂ ਵਿਦਿਆਰਥੀਆਂ ਦੇ ਰੋਲ ਨੰਬਰ ਕਥਿਤ ਥੋਖਾਧੜੀ ਦੇ ਇਰਾਦੇ ਨਾਲ ਰੋਕ ਰਖੇ ਹਨ ਅਤੇ  ਮਾਪਿਆਂ ਪਾਸੋਂ ਕੋਵਿਡ ਸਮੇਂ 2020-21 ਅਤੇ 2021-22 ਦੀ ਵਸੂਲੀ ਲਈ ਦਬਾਉ ਬਣਾਇਆ ਜਾ ਰਿਹਾ ਹੈ ਜਦਕਿ ਇਹਨਾਂ ਸਾਲਾਂ ਦੌਰਾਨ ਸਕੂਲ ਵੱਲੋ ਸਾਲਾਨਾ ਚਾਰਜ ਅਤੇ ਕੰਪਿਊਟਰ ਫੀਸ ਵੇਵ ਆਫ਼ ਕੀਤੀ ਗਈ ਸੀ। ਅਤੇ ਉਦੋਂ ਇਹ ਵਿਦਿਆਰਥੀ ਸੱਤਵੀਂ ਜਾਂ ਅੱਠਵੀਂ ਕਲਾਸ ਵਿੱਚ ਸਨ।
ਉਹ ਬੱਚੇ ਜਿਨਾਂ ਨੇ ਹੁਣ ਦਸਵੀਂ ਦਾ ਇਮਤਿਹਾਨ ਦੇਣਾ ਹੈ ਉਹਨਾਂ ਬੱਚਿਆਂ ਪਾਸੋਂ ਇਹ ਫੀਸ ਮੰਗੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਫੀਸ ਨਾ ਦਿੱਤੀ ਗਈ ਤਾਂ ਉਹਨਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾ ਸਕਦੇ।
  ਇਸ ਸੰਬੰਧ ਵਿੱਚ ਮਾਪਿਆਂ ਵੱਲੋਂ ਪ੍ਰਿੰਸੀਪਲ ਮੈਡਮ ਰੋਜੀ ਨੂੰ ਮਿਲਿਆ ਗਿਆ ਪਰ ਤਾਂ ਵੀ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ ਇਸ ਨੂੰ ਲੈ ਕੇ ਮਾਪਿਆਂ ਵਿੱਚ ਬਹੁਤ ਸਾਰਾ ਰੋਸ ਹੈ ਉਹਨਾਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਹੁਣ ਜਦੋਂ ਉਹਨਾਂ ਦੇ ਬੱਚਿਆਂ ਨੇ ਸਕੂਲ ਵਿੱਚੋਂ ਦਸਵੀਂ ਦੇ ਪੇਪਰ ਦੇਣੇ ਹਨ ਅਤੇ ਉਹ ਸਕੂਲ ਦੇ ਸੈਸ਼ਨ ਦੀ ਪੂਰੀ ਫੀਸ ਅਦਾ ਕਰ ਚੁੱਕੇ ਹਨ  ਤਾਂ ਇਸ ਸਮੇਂ  ਸਕੂਲ ਵੱਲੋਂ ਉਹਨਾਂ ਪਾਸੋਂ ਗੈਰ ਕਾਨੂੰਨੀ ਤਰੀਕੇ ਨਾਲ ਫੀਸ ਮੰਗੀ ਜਾ ਰਹੀ ਹੈ। ਅਤੇ ਕਿਹਾ ਜਾ ਰਿਹਾ ਕਿ ਜੇਕਰ ਉਹਨਾਂ ਨੂੰ ਨੇ ਇਹ ਫੀਸ ਨਾ ਦਿੱਤੀ ਤਾਂ ਉਹਨਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾ ਸਕਦੇ ।
ਨਿਯਮਾਂ ਅਨੁਸਾਰ ਦੇਖੀਏ ਤਾਂ ਸੀਬੀਐਸਈ ਦੇ ਨਿਯਮ ਇਹ ਹਨ ਕਿ ਕਿਸੇ ਵੀ ਵਿਦਿਆਰਥੀ ਦਾ ਰੋਲ ਨੰਬਰ ਰੋਕਿਆ ਨਹੀਂ ਜਾ ਸਕਦਾ।
ਇਸ ਕਰਕੇ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮਾਪੇ ਇਹ ਮੰਗ ਕਰ ਰਹੇ ਹਨ ਕਿ ਸਕੂਲ ਨੂੰ ਆਖਿਆ ਜਾਵੇ ਕਿ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕੀਤੇ ਜਾਣ।
ਇਸ ਸਬੰਧੀ ਪੰਜਾਬ ਅਗੈਂਸਟ ਕੁਰਪਸ਼ਨ ਦੇ ਪ੍ਰਧਾਨ ਸਤਨਾਮ ਦਾਉਂ  ਨੇ ਸਰਕਾਰ ਨੂੰ ਪਤਰ ਲਿਖਕੇ ਸਰਕਾਰ ਪਾਸੋਂ ਇਹ ਵੀ ਮੰਗ ਹੈ ਕਿ ਸਕੂਲ ਦੀ ਇਸ ਕਾਰਵਾਈ ਲਈ ਸਕੂਲ ਉੱਪਰ ਐਕਸ਼ਨ ਲਿਆ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਵਾਸਤੇ ਸਕੱਤਰ ਸਕੂਲ ਕਮਲ ਕਿਸ਼ੋਰ ਯਾਦਵ ਨੂੰ ਪਤਰ ਮਾਰਕ ਕਰ ਦਿੱਤਾ ਗਿਆ ਹੈ।

ਇੱਥੇ ਇਹ ਦਸਣਯੋਗ ਹੈ ਕਿ ਇਸ ਤੋਂ ਪਹਿਲੇ ਪਾਸ ਹੋਏ ਬੈਚ 2021-22 ਪਾਸੋਂ ਇਹ ਫੀਸ ਨਹੀਂ ਮੰਗੀ ਨਹੀਂ ਗਈ ਸੀ ਅਤੇ ਹੁਣ ਉਹ ਸਕੂਲ਼ ਵੀ ਛਡ ਚੁੱਕੇ ਹਨ  ਅਤੇ ਅੱਜ ਉਹ ਵਿਦਿਆਰਥੀ ਇਸ ਸਕੂਲ ਦਾ ਹਿੱਸਾ ਵੀ ਨਹੀਂ ਹਨ ।

Leave a Reply

Your email address will not be published. Required fields are marked *