ਸਮੂਹ ਜਗਤ ਕਿਰਸਾਣ ਅੰਨ ਦਾਤੇ ਦਾ ਬੀਜਿਆ ਖਾਂਦਾ ਹੈ ਉਨ੍ਹਾਂ ਦੇ ਹੱਕ ਵਿੱਚ ਖੜੇ ਹੋ ਕੇ ਕੀਤੀ ਜਾਏ ਆਵਾਜ ਬੁਲੰਦ: ਗਿਆਨੀ ਮਾਲਕ ਸਿੰਘ

Uncategorized

ਮੁਜਾਹਿਰਾ ਕਰ ਰਹੇ ਕਿਸਾਨਾਂ ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਸਖ਼ਤ ਨਿਖੇਧੀ

ਨਵੀਂ ਦਿੱਲੀ 16 ਫਰਵਰੀ ਬੋਲੇ ਪੰਜਾਬ ਬਿਓਰੋ (ਮਨਪ੍ਰੀਤ ਸਿੰਘ ਖਾਲਸਾ):- ਉਹ ਕਿਸਾਨ ਜੋ ਅੱਜ ਤੋਂ 3 ਸਾਲ ਪਹਿਲਾਂ ਦਿੱਲੀ ਦੀ ਧਰਤੀ ਤੋਂ ਜਿੱਤ ਪ੍ਰਾਪਤ ਕਰਕੇ ਆਪਣੇ ਘਰ ਵਾਪਿਸ ਗਏ ਤੇ ਜੋ ਵਖਤ ਦੇ ਹਾਕਮ ਲੋਕ ਸੀ ਉਹਨਾਂ ਦੇ ਪੱਲੇ ਸਿਰਫ ਹਾਰ ਪਈ ਸੀ । ਕਿਉਕਿ ਹਾਕਮ ਲੋਕ ਆਪਣੇ ਮਨ ਦੀ ਚਲਾਉਣਾ ਚਾਹੁੰਦੇ ਸੀ ਪਰ ਚੱਲੀ ਇਕ ਵੀ ਨਹੀਂ ਸਮੇਂ ਦੀ ਸਰਕਾਰ ਨੂੰ ਲੱਗਦਾ ਸੀ ਉਸ ਵਖਤ ਇਹ ਕਿਸਾਨ ਸਾਡੇ ਅੱਗੇ ਹਾਰ ਜਾਣਗੇ ਪਰ ਪਰ ਫਸਲਾਂ ਤੇ ਨਸਲਾਂ ਦੇ ਰਾਖੇ ਬਣ ਆਏ ਉਹ ਕਿਸਾਨ ਵੀਰ ਜਿੱਤ ਪ੍ਰਾਪਤ ਕਰ ਗਏ ਸਨ ।
ਗਿਆਨੀ ਮਾਲਕ ਸਿੰਘ ਕਰਨਾਲ ਵਾਲੇ ਜੋ ਕਿ ਗੁਰਦਵਾਰਾ ਛੋਟੇ ਸਾਹਿਬਜਾਦੇ ਵਿਖੇ ਗ੍ਰੰਥੀ ਸਿੰਘ ਅਤੇ ਕਥਾਵਾਚਕ ਦੀ ਸੇਵਾ ਨਿਭਾ ਰਹੇ ਹਨ ਨੇ ਕਿਹਾ ਕਿ ਅਣਖਾਂ ਗੈਰਤਾਂ ਵਾਲੇ ਕਿਸੇ ਦੇ ਮਾਰਿਆਂ ਨਹੀ ਮਰਦੇ ਭਾਵੇਂ ਅੱਜ ਫਿਰ ਉਹਨਾਂ ਤੇ ਅਥਰੂ ਗੈਸ ਪਾਣੀ ਗੋਲੀਆਂ ਦੀ ਬੋਛਾੜ ਕੀਤੀ ਜਾਂਦੀ ਹੋਵੇ ਬੈਰੀਗੇਟ ਲਾ ਕਿ ਰਾਹ ਰੋਕੇ ਜਾਣ ਕਿਉਂਕਿ ਚਲਣ ਵਾਲੇ ਕਦੇ ਰੁਕਦੇ ਨਹੀ ਅੱਜ ਲੋੜ ਹੈ ਸਮੂਹ ਜਗਤ ਨੂੰ ਜੋ ਕਿਰਸਾਣ ਅੰਨ ਦਾਤੇ ਦਾ ਬੀਜਿਆ ਖਾਦੇ ਆ ਉਹਦੇ ਹੱਕ ਵਿੱਚ ਖੜੇ ਹੋਣ ਦੀ ਉਨ੍ਹਾਂ ਦੇ ਹਕਾਂ ਲਈ ਆਵਾਜ ਬੁਲੰਦ ਕਰਨ ਦੀ । ਕਿਉਂਕਿ ਕਿਰਸਾਣ ਹੈ ਤਾਂ ਫਸਲ ਹੈ ਜੇਕਰ ਕਿਰਸਾਣ ਨਹੀਂ ਤਾ ਪੀਜੇ ਬਰਗਰ ਰੋਟੀ ਵੀ ਨਹੀ ਬਣ ਸਕਣਗੇ ।
ਉਨ੍ਹਾਂ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ ਤਾਂ ਜੋ ਸਾਰਿਆਂ ਲਈ ਭੋਜਨ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਵੱਲੋਂ ਵਿਰੋਧ ਕੀਤੇ ਗਏ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਲੈਣ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਮੰਗਾਂ ‘ਤੇ ਸਹਿਮਤੀ ਪ੍ਰਗਟਾਈ ਸੀ। ਸਰਕਾਰ ਵੱਲੋਂ ਕੀਤੇ ਵਾਅਦਿਆਂ ’ਤੇ ਕਾਇਮ ਨਾ ਰਹਿਣਾ ਬੇਇਨਸਾਫ਼ੀ ਹੈ। ਇਹ ਮੰਦਭਾਗੀ ਗੱਲ ਹੈ ਕਿ ਸਰਕਾਰ ਮੰਗਾਂ ਮੰਨਣ ਦੀ ਬਜਾਏ ਕਿਸਾਨਾਂ ‘ਤੇ ਜਬਰ ਢਾਹ ਰਹੀ ਹੈ। ਅੰਤ ਵਿਚ ਉਨ੍ਹਾਂ ਕਿਹਾ ਕਿ ਅੰਦੋਲਨ ਵਿੱਚ ਜਾ ਰਹੇ ਸਭ ਵੀਰਾਂ ਭਰਾਵਾਂ ਦੀ ਜੋ ਉਨ੍ਹਾਂ ਦੀ ਸਪੋਰਟ ਕਰ ਰਹੇ ਹਨ ਉਨ੍ਹਾਂ ਸਭ ਦਾ ਧੰਨਵਾਦ ਕਰਦਾ ਹੈ ਤੇ ਨਾਲ ਹੀ ਕਹਿੰਦਾ ਹਾਂ ਕਿ ਜੋ ਕਿਸਾਨ ਦਾ ਨਹੀ ਉਹ ਕਿਸੇ ਦਾ ਨਹੀਂ ।

Leave a Reply

Your email address will not be published. Required fields are marked *